Rajasthan News: ਸੰਗਰੀਆ ਦੇ ਪਿੰਡ ਮੋਰਜੰਡ ਸਿੱਖਾਂ ਅਤੇ ਸੁੰਦਰ ਸਿੰਘ ਵਾਲਾ ’ਚ ਆਈ ਖੁਸ਼ੀਆਂ ਦੀ ਸੌਗਾਤ
Rajasthan News: ਸੰਗਰੀਆ (ਸੱਚ ਕਹੂੰ ਬਿਊਰੋ)। ਰਾਜਸਥਾਨ ਪ੍ਰਸ਼ਾਸਨਿਕ ਸੇਵਾ (ਆਰਏਐੱਸ) ਪ੍ਰੀਖਿਆ 2023 ਦੇ ਨਤੀਜਿਆਂ ਨੇ ਬੁੱਧਵਾਰ ਰਾਤ ਨੂੰ ਸੰਗਰੀਆ ਤਹਿਸੀਲ ਦੇ ਪਿੰਡ ਮੋਰਜੰਡ ਸਿੱਖਾਂ ਵਿੱਚ ਖੁਸ਼ੀਆਂ ਦੀ ਸੌਗਾਤ ਲਿਆਂਦੀ। ਪਿੰਡ ਮੋਰਜੰਡ ਸਿੱਖਾਂ ਦੀ ਨੂੰਹ ਪ੍ਰਵੀਨ ਕੌਰ ਸਰਾਂ ਨੇ ਪੂਰੇ ਸੂਬੇ ਵਿੱਚ 27ਵਾਂ ਰੈਂਕ ਪ੍ਰਾਪਤ ਕਰਕੇ ਸੰਗਰੀਆ ਤਹਿਸੀਲ ਅਤੇ ਪਿੰਡ ਦਾ ਨਾਂਅ ਰੌਸ਼ਨ ਕੀਤਾ ਹੈ।
ਪਿੰਡ ਦਾ ਨਾਂਅ ਰੌਸ਼ਨ ਤਾਂ ਹੋਇਆ ਹੀ, ਪਰ ਮਾਣ ਦਾ ਇਹ ਪਲ ਸ਼ਾਹ ਸਤਿਨਾਮ ਜੀ ਗਰਲਜ਼ ਕਾਲਜ, ਸ੍ਰੀਗੁਰੂਸਰ ਮੋਡੀਆ ਲਈ ਵੀ ਖੁਸ਼ੀਆਂ ਭਰਿਆ ਰਿਹਾ, ਕਿਉਂਕਿ ਇਸੇ ਕਾਲਜ ਦੀ ਸਾਬਕਾ ਵਿਦਿਆਰਥਣ ਪ੍ਰਵੀਨ ਕੌਰ ਪ੍ਰਸ਼ਾਸਨਿਕ ਅਹੁਦੇ ਦੀ ਸ਼ੋਭਾ ਵਧਾਉਣ ਜਾ ਰਹੀ ਹੈ ਪ੍ਰਵੀਨ ਦੀ ਇਹ ਪ੍ਰਾਪਤੀ ਪੀਲੀਬੰਗਾ ਤਹਿਸੀਲ ਦੇ ਪਿੰਡ ਸੁੰਦਰ ਸਿੰਘ ਵਾਲਾ ਲਈ ਵੀ ਮਾਣਮੱਤੀ ਗੱਲ ਹੈ, ਜਿਸ ਪਿੰਡ ਇੱਕ ਧੀ ਰਾਜਸਥਾਨ ਪ੍ਰਸ਼ਾਸਨਿਕ ਸੇਵਾ ਲਈ ਚੁਣੀ ਗਈ ਹੈ।
ਜ਼ਿਕਰਯੋਗ ਹੈ ਕਿ ਸ੍ਰੀ ਗੁਰੂਸਰ ਮੋਡੀਆ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਅਵਤਾਰ ਭੂਮੀ ਹੈ ਅਤੇ ਪੂਜਨੀਕ ਗੁਰੂ ਜੀ ਦੀ ਪਵਿੱਤਰ ਪ੍ਰੇਰਨਾ ਸਦਕਾ ਹੀ ਪੇਂਡੂ ਖੇਤਰ ਵਿੱਚ ਲੜਕੀਆਂ ਦੀ ਬਿਹਤਰ ਸਿੱਖਿਆ ਲਈ ਇੱਕ ਕਾਲਜ ਦੀ ਸਥਾਪਨਾ ਕੀਤੀ ਗਈ ਹੈ। ਪ੍ਰਵੀਨ ਕੌਰ ਦੀ ਸਫਲਤਾ ਸਿਰਫ਼ ਇੱਕ ਰੈਂਕ ਨਹੀਂ ਹੈ, ਸਗੋਂ ਉਸ ਦੇ ਪਰਿਵਾਰਕ ਮੈਂਬਰਾਂ ਅਤੇ ਪਤੀ ਕੁਲਵਿੰਦਰ ਸਿੰਘ ਲਈ ਇੱਕ ਹੌਸਲਾ ਵਧਾਉਣ ਵਾਲੀ ਗੱਲ ਹੈ।
Rajasthan News
ਜਦੋਂ ‘ਸੱਚ ਕਹੂੰ’ ਦੇ ਪ੍ਰਤੀਨਿਧੀ ਸੁਰਿੰਦਰ ਸਮਾਰੀਆ ਨੇ ਪ੍ਰਵੀਨ ਕੌਰ ਨਾਲ ਗੱਲ ਕੀਤੀ, ਤਾਂ ਉਸ ਨੇ ਦੱਸਿਆ ਕਿ ਉਹ ਇੱਕ ਮੱਧ ਵਰਗੀ ਪਰਿਵਾਰ ਤੋਂ ਹੈ। ਸ੍ਰੀਗੁਰੂਸਰ ਮੋਡੀਆ ਸਥਿੱਤ ਸ਼ਾਹ ਸਤਿਨਾਮ ਜੀ ਗਰਲਜ਼ ਕਾਲਜ ਦੀ ਪ੍ਰਿੰਸੀਪਲ ਡਾ. ਨਵਜੋਤ ਕੌਰ ਨੇ ਮੇਰੇ ਪਿਤਾ ਕੁਲਵੰਤ ਸਿੰਘ ਨੂੰ ਮੈਨੂੰ ਸ੍ਰੀਗੁਰੂਸਰ ਮੋਡੀਆ ਕਾਲਜ ਵਿੱਚ ਦਾਖਲ ਕਰਵਾਉਣ ਲਈ ਪ੍ਰੇਰਿਤ ਕੀਤਾ ਸੀ। ਮੈਂ ਸੰਨ 2017 ਤੋਂ 2020 ਤੱਕ ਸ੍ਰੀਗੁਰੂਸਰ ਮੋਡੀਆ ਤੋਂ ਗ੍ਰੈਜੂਏਸ਼ਨ ਕੀਤੀ। ਮੈਂ ਆਪਣੇ ਕਾਲਜ ਅਤੇ ਸਾਰੇ ਅਧਿਆਪਕਾਂ ਦੀ ਧੰਨਵਾਦੀ ਹਾਂ, ਜਿਨ੍ਹਾਂ ਨੇ ਹਮੇਸ਼ਾ ਮੇਰਾ ਮਾਰਗਦਰਸ਼ਨ ਅਤੇ ਸਮਰਥਨ ਕੀਤਾ।
Read Also : ਦੁੱਖ ਦੀ ਘੜੀ ’ਚ ਵੀ ਕੀਤਾ ਮਹਾਨ ਕਾਰਜ, ਚਾਰ ਮਹੀਨਿਆਂ ਦਾ ਗੁਲਾਬ ਸਿੰਘ ਬਣਿਆ ਮਹਾਂਦਾਨੀ
ਇਸ ਪ੍ਰੇਰਨਾ ਨੇ ਮੈਨੂੰ ਅੱਜ ਡਿਪਟੀ ਜ਼ਿਲ੍ਹਾ ਮੈਜਿਸਟਰੇਟ ਦੇ ਅਹੁਦੇ ਤੱਕ ਪਹੁੰਚਾਇਆ। ਪ੍ਰਵੀਨ ਕੌਰ ਦਾ ਜਨਮ ਪੀਲੀਬੰਗਾ ਦੇ ਸੁੰਦਰ ਸਿੰਘ ਵਾਲਾ ਪਿੰਡ ਵਿੱਚ ਹੋਇਆ ਸੀ ਅਤੇ 2020 ਵਿੱਚ ਮੋਰਜੰਡ ਸਿੱਖਾਂ ਦੇ ਕੁਲਵਿੰਦਰ ਸਿੰਘ ਸਰਾਂ ਨਾਲ ਵਿਆਹ ਹੋਇਆ ਸੀ। ਪ੍ਰਵੀਨ ਕੌਰ ਦੀ ਇੱਕ ਛੋਟੀ ਭੈਣ ਅਤੇ ਇੱਕ ਛੋਟਾ ਭਰਾ ਹੈ। ਉਸ ਦੇ ਮਾਤਾ-ਪਿਤਾ ਕਿਸਾਨ ਹਨ, ਅਤੇ ਉਸ ਦੇ ਸਹੁਰੇ, ਜਿਨ੍ਹਾਂ ਵਿੱਚ ਉਸਦਾ ਪਤੀ ਕੁਲਵਿੰਦਰ ਸਿੰਘ ਅਤੇ ਸਹੁਰਾ ਰਘੁਵੀਰ ਸਿੰਘ ਸ਼ਾਮਲ ਹਨ, ਵੀ ਖੇਤੀਬਾੜੀ ਦਾ ਕੰਮ ਕਰਦੇ ਹਨ।
ਜਦੋਂ ਸਹੁਰਾ ਰਘੁਵੀਰ ਸਿੰਘ ਨੂੰ ਪਤਾ ਲੱਗਾ ਕਿ ਉਸ ਦੀ ਨੂੰਹ ਐੱਸਡੀਐੱਮ ਬਣ ਗਈ ਹੈ, ਤਾਂ ਉਹ ਖੁਸ਼ੀ ਦੇ ਹੰਝੂਆਂ ਨੂੰ ਰੋਕ ਨਾ ਸਕਿਆ ਅਤੇ ਉਸ ਦੀ ਸੱਸ ਦੀਆਂ ਅੱਖਾਂ ਵੀ ਖੁਸ਼ੀ ਦੇ ਹੰਝੂਆਂ ਨਾਲ ਭਰ ਆਈਆਂ। ਪਤੀ ਕੁਲਵਿੰਦਰ ਸਿੰਘ ਦੀ ਖੁਸ਼ੀ ਦਾ ਤਾਂ ਕੋਈ ਟਿਕਾਣਾ ਹੀ ਨਹੀਂ ਰਿਹਾ। ਜਿਉਂ ਹੀ ਨਤੀਜਾ ਆਇਆ ਤਾਂ ਪਿੰਡ ’ਚ ਮਠਿਆਈਆਂ ਅਤੇ ਢੋਲ-ਨਗਾਰਿਆਂ ਨਾਲ ਪ੍ਰਵੀਨ ਕੌਰ ਦਾ ਪਿੰਡ ਵਾਸੀਆਂ ਨੇ ਬਹੁਤ ਧੂਮਧਾਮ ਨਾਲ ਸੁਆਗਤ ਕੀਤਾ। ਪ੍ਰਵੀਨ ਕੌਰ ਨੇ ਆਪਣੀ ਪੜ੍ਹਾਈ ਸਰਕਾਰੀ ਹਾਈ ਪ੍ਰਾਇਮਰੀ ਸਕੂਲ, ਲਿਖਮੀਸਰ ਤੋਂ ਸ਼ੁਰੂ ਕੀਤੀ। ਫਿਰ ਉਸ ਨੇ ਸ਼ਾਹ ਸਤਿਨਾਮ ਜੀ ਗਰਲਜ਼ ਕਾਲਜ, ਸ਼੍ਰੀ ਗੁਰੂਸਰ ਮੋਡੀਆ ਤੋਂ ਆਪਣੀ ਬੀਏ ਦੀ ਡਿਗਰੀ ਪ੍ਰਾਪਤ ਕੀਤੀ।
ਪੂਜਨੀਕ ਗੁਰੂ ਜੀ ਦੀ ਪਵਿੱਤਰ ਪ੍ਰੇਰਨਾ ਨਾਲ ਨਵੀਆਂ ਉਚਾਈਆਂ ਪ੍ਰਾਪਤ ਕਰ ਰਹੀਆਂ ਵਿਦਿਆਰਥਣਾਂ
ਸ਼ਾਹ ਸਤਿਨਾਮ ਜੀ ਗਰਲਜ਼ ਕਾਲਜ, ਸ੍ਰੀ ਗੁਰੂਸਰ ਮੋਡੀਆ ਦੇ ਪ੍ਰਿੰਸੀਪਲ ਡਾ. ਨਵਜੋਤ ਗਿੱਲ ਨੇ ਕਿਹਾ, ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ’ਤੇ ਚੱਲਦਿਆਂ ਸਾਡੀ ਵਿੱਦਿਅਕ ਸੰਸਥਾ ਵਿੱਚ ਪੜ੍ਹ ਰਹੀਆਂ ਵਿਦਿਆਰਥਣਾਂ ਹਰ ਰੋਜ਼ ਨਵੀਆਂ ਉਚਾਈਆਂ ਪ੍ਰਾਪਤ ਕਰ ਰਹੀਆਂ ਹਨ। ਇਸ ਲੜੀ ’ਚ ਪ੍ਰਵੀਨ ਕੌਰ ਸਰਾਂ ਨੇ ਇਹ ਵਿਲੱਖਣ ਸਫਲਤਾ ਪ੍ਰਾਪਤ ਕੀਤੀ ਹੈ। ਮੈਂ ਪ੍ਰਵੀਨ ਕੌਰ ਨੂੰ ਇਸ ਪ੍ਰਾਪਤੀ ਲਈ ਦਿਲੋਂ ਵਧਾਈ ਦਿੰਦੀ ਹਾਂ ਅਤੇ ਉਸ ਦੇ ਉੱਜਵਲ ਭਵਿੱਖ ਦੀ ਕਾਮਨਾ ਕਰਦੀ ਹਾਂ। ਇਸ ਸਫ਼ਲਤਾ ਲਈ ਸ਼ਾਹ ਸਤਿਨਾਮ ਜੀ ਗਰਲਜ਼ ਕਾਲਜ ਦੇ ਸਾਰੇ ਅਧਿਆਪਕ ਅਤੇ ਸਟਾਫ਼ ਵੀ ਵਧਾਈ ਦੇ ਹੱਕਦਾਰ ਹਨ, ਜਿਨ੍ਹਾਂ ਨੇ ਵਿਦਿਆਰਥੀ ਦੀ ਸਫਲਤਾ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ।














