ਘਰੇਲੂ ਵਿਵਾਦ ਦੇ ਚਲਦਿਆਂ ਮਾਨਸਿਕ ਪ੍ਰੇਸ਼ਾਨੀ ਕਾਰਨ ਚੁੱਕਿਆ ਇਹ ਕਦਮ : ਪਰਿਵਾਰਕ ਮੈਂਬਰ
ਧਨੌਲਾ, (ਸੱਚ ਕਹੂੰ ਨਿਊਜ਼) ਧਨੌਲਾ ਵਾਸੀ ਇੱਕ ਸਾਬਕਾ ਸੈਨਿਕ ਵੱਲੋਂ ਆਪਣੇ ਘਰ ਅੱਗੇ ਹੀ ਖੁਦ ਨੂੰ ਅੱਗ ਲਗਾ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਸ ਨੂੰ ਅਗਲੇਰੇ ਇਲਾਜ਼ ਲਈ ਸਿਵਲ ਹਸਪਤਾਲ ਬਰਨਾਲਾ ਵਿਖੇ ਭੇਜ ਦਿੱਤਾ ਗਿਆ ਹੈ। ਪ੍ਰਾਪਤ ਕੀਤੀ ਜਾਣਕਾਰੀ ਮੁਤਾਬਕ ਸਾਬਕਾ ਸੈਨਿਕ ਹਰਪ੍ਰੀਤ ਸਿੰਘ ਪੁੱਤਰ ਬੰਤ ਸਿੰਘ ਨਿਵਾਸੀ ਜੈਦ ਪੱਟੀ ਧਨੌਲਾ ਜੋ ਕਿ ਪਿਛਲੇ ਇੱਕ ਮਹੀਨੇ ਤੋਂ ਸਥਾਨਕ ਇੱਕ ਡੇਰੇ ਵਿੱਚ ਰਹਿ ਰਿਹਾ ਸੀ, ਨੇ ਅੱਜ ਦੁਪਿਹਰ ਕੁ ਵੇਲੇ ਆਪਣੇ ਘਰ ਅੱਗੇ ਹੀ ਖੁਦ ਨੂੰ ਅੱਗ ਲਗਾ ਲਈ। ਜਿਸ ਨੂੰ ਮੌਕੇ ‘ਤੇ ਹਾਜ਼ਰੀਨ ਲੋਕਾਂ ਨੇ ਬੁਝਾਇਆ ਤੇ ਇਲਾਜ਼ ਲਈ ਸਥਾਨਕ ਹਸਪਤਾਲ ਭਰਤੀ ਕਰਵਾਇਆ। ਜਿੱਥੋਂ ਡਾਕਟਰਾਂ ਨੇ ਹਰਪ੍ਰੀਤ ਸਿੰਘ ਨੂੰ ਅਗਲੇਰੇ ਇਲਾਜ਼ ਲਈ ਸਿਵਲ ਹਸਪਤਾਲ ਬਰਨਾਲਾ ਭੇਜ ਦਿੱਤਾ।
ਪਰਿਵਾਰਕ ਮੈਂਬਰਾਂ ਅਨੁਸਾਰ ਹਰਪ੍ਰੀਤ ਸਿੰਘ ਦਾ ਆਪਣੇ ਪਰਿਵਾਰਕ ਨਾਲ ਘਰੇਲੂ ਵਿਵਾਦ ਚੱਲ ਰਿਹਾ ਹੈ, ਜਿਸ ਕਾਰਨ ਉਹ ਮਾਨਸਿੱਕ ਤੌਰ ‘ਤੇ ਪ੍ਰੇਸ਼ਾਨ ਸੀ, ਇਸੇ ਦੇ ਚਲਦਿਆਂ ਉਸ ਨੇ ਖੁਦ ਨੂੰ ਅੱਗ ਲਗਾਉਣ ਦਾ ਕਦਮ ਚੁੱਕਿਆ ਹੈ। ਇਸ ਸਬੰਧੀ ਸੰਪਰਕ ਕਰਨ ‘ਤੇ ਥਾਣਾ ਧਨੌਲਾ ਦੇ ਥਾਣੇਦਾਰ ਗੁਰਮੀਤ ਸਿੰਘ ਨੇ ਦੱਸਿਆ ਕਿ ਸਾਬਕਾ ਸੈਨਿਕ ਦੁਆਰਾ ਖੁਦ ਨੂੰ ਅੱਗ ਲਾ ਲੈਣ ਸਬੰਧੀ ਸੂਚਨਾ ਉਨ੍ਹਾਂ ਨੂੰ ਪ੍ਰਾਪਤ ਹੋ ਚੁੱਕੀ ਹੈ, ਜਿਸ ਸਬੰਧੀ ਪੀੜਤਾ ਦੇ ਬਿਆਨਾਂ ਪਿੱਛੋਂ ਤਫ਼ਤੀਸ਼ ਦੌਰਾਨ ਦੋਸ਼ੀ ਪਾਏ ਜਾਣ ਵਾਲੇ ਵਿਅਕਤੀ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.