ਦਿੱਲੀ ਦੇ ਹਸਪਤਾਲ ’ਚ ਚੱਲ ਰਿਹਾ ਸੀ ਇਲਾਜ
ਏਜੰਸੀ, ਨਵੀਂ ਦਿੱਲੀ। ਰਾਸ਼ਟਰੀ ਜਨਤਾ ਦਲ (ਰਾਜਦ) ਦੇ ਆਗੂ ਤੇ ਸਾਬਕਾ ਸਾਂਸਦ ਮੁਹੱਮਦ ਸ਼ਹਾਬੁਦੀਨ ਦਾ ਕੋਰੋਨਾ ਨਾਲ ਅੱਜ ਦੇਹਾਂਤ ਹੋ ਗਿਆ ਹੈ। ਤਿਹਾੜ ਜੇਲ੍ਹ ਦੇ ਡੀਜੀ ਸੰਦੀਪ ਗੋਇਲ ਨੇ ਅੱਜ ਸ਼ਹਾਬੁਦੀਨ ਦੇ ਦੇਹਾਂਤ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਸੰਕਰਮਣ ਵਧਣ ਤੋਂ ਬਾਅਦ ਸ਼ਹਾਬੁਦੀਨ ਨੂੰ ਦੀਨ ਦਿਆਲ ਉਪਾਧਿਆ ਹਸਪਤਾਲ ’ਚ ਦਾਖਲ ਕਰਵਾਇਆ ਸੀ ਜਿੱਥੇ ਉਨ੍ਹਾਂ ਨੇ ਅੱਜ ਆਖਰੀ ਸਾਂਹ ਲਿਆ। ਰਾਜਦ ਦੇ ਬਾਹੁਬਲੀ ਆਗੂ ਹੱਤਿਆ ਤੇ ਸੰਗੀਨ ਮਾਮਲੇ ’ਚ ਦਿੱਲੀ ਦੀ ਤਿਹਾੜ ਜੇਲ੍ਹ ’ਚ ਸਜਾ ਕੱਟ ਰਹੇ ਸਨ।
ਪਾਰਟੀ ਆਗੂ ਤੇਜਸਵੀ ਯਾਦਵ ਨੇ ਸ਼ਹਾਬੁਦੀਨ ਦੇ ਦੇਹਾਂਤ ’ਤੇ ਸ਼ੋਕ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਟਵੀਟ ਕਰਕੇ ਆਪਣੇ ਸ਼ੋਕ ਸੰਦੇਸ਼ ’ਚ ਕਿਹਾ, ਸਾਬਕਾ ਸਾਂਸਦ ਮੁਹੱਮਦ ਸ਼ਹਾਬੁਦੀਨ ਦਾ ਕੋਰੋਨਾ ਸੰਰਕਮਣ ਕਾਰਨ ਅਚਾਨਕ ਦੇਹਾਂਤ ਦੀ ਦੁਖਦਾਈ ਖਬਰ ਹੈ। ਈਸ਼ਵਰ ਉਨ੍ਹਾਂ ਨੂੰ ਜੰਨਤ ’ਚ ਥਾਂ ਦੇਵੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।