Chandigarh News: ਗਾਣਿਆਂ ਦੀ ਧੁਨ ’ਤੇ ਪਿਸਤੌਲ ਲਹਿਰਾਉਣਾ ਪਿਆ ਭਾਰੀ, ਸਾਬਕਾ ਵਿਧਾਇਕ ਗ੍ਰਿਫ਼ਤਾਰ

Chandigarh News
Chandigarh News: ਗਾਣਿਆਂ ਦੀ ਧੁਨ ’ਤੇ ਪਿਸਤੌਲ ਲਹਿਰਾਉਣਾ ਪਿਆ ਭਾਰੀ, ਸਾਬਕਾ ਵਿਧਾਇਕ ਗ੍ਰਿਫ਼ਤਾਰ

ਚੰਡੀਗੜ੍ਹ (ਐੱਮ ਕੇ ਸ਼ਾਇਨਾ)। Chandigarh News ਚੰਡੀਗੜ੍ਹ ਪੁਲਿਸ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਜਸਜੀਤ ਸਿੰਘ ਬੰਨੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਹ ਬੁੱਧਵਾਰ ਦੇਰ ਰਾਤ ਸੈਕਟਰ-8 ਦੇ ਅੰਦਰਲੇ ਬਾਜ਼ਾਰ ‘ਚ ਕਮਿਊਨਿਟੀ ਸੈਂਟਰ ਦੇ ਬਾਹਰ ਪਿਸਤੌਲ ਲਹਿਰਾ ਰਿਹਾ ਸੀ। ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚ ਗਈ। ਪੁਲਿਸ ਨੇ ਆਸ-ਪਾਸ ਦੇ ਸੀਸੀਟੀਵੀ ਕੈਮਰਿਆਂ ਦੀ ਤਲਾਸ਼ੀ ਲਈ। ਉਨ੍ਹਾਂ ਨੂੰ ਦੇਖ ਕੇ ਸਾਬਕਾ ਵਿਧਾਇਕ ਦੀ ਪਛਾਣ ਹੋਈ। ਸ਼ਨਾਖਤ ਤੋਂ ਬਾਅਦ ਪੁਲਿਸ ਨੇ ਸਾਬਕਾ ਵਿਧਾਇਕ ਨੂੰ ਗ੍ਰਿਫ਼ਤਾਰ ਕਰ ਲਿਆ। ਦੱਸਿਆ ਜਾ ਰਿਹਾ ਹੈ ਕਿ ਲਹਿਰਾਉਂਦੇ ਹੋਏ ਸਾਬਕਾ ਵਿਧਾਇਕ ਦਾ ਪਿਸਤੌਲ ਖਾਲੀ ਸੀ।

ਇਹ ਵੀ ਪੜ੍ਹੋ: Dengue: ਡੇਂਗੂ ਤੋਂ ਲੋਕਾਂ ਨੂੰ ਬਚਾਉਣ ਲਈ ਪ੍ਰਸ਼ਾਸਨ ਹੋਇਆ ਪੱਬਾਭਾਰ, 348 ਘਰਾਂ ਦੇ ਕੀਤੇ ਚਲਾਨ

ਜਾਣਕਾਰੀ ਅਨੁਸਾਰ ਬੁੱਧਵਾਰ ਰਾਤ ਕਰੀਬ 10 ਵਜੇ ਸਾਬਕਾ ਵਿਧਾਇਕ ਜਸਜੀਤ ਸਿੰਘ ਬੰਨੀ ਆਪਣੇ ਕੁਝ ਦੋਸਤਾਂ ਨਾਲ ਕਾਰ ਰਾਹੀਂ ਸੈਕਟਰ- 8 ਦੀ ਮਾਰਕੀਟ ਪਹੁੰਚੇ ਸਨ। ਉਸ ਨੇ ਬਾਜ਼ਾਰ ਤੋਂ ਕੁਝ ਦੂਰੀ ’ਤੇ ਕਾਰ ਪਾਰਕ ਕੀਤੀ ਅਤੇ ਬਾਜ਼ਾਰ ’ਚ ਆ ਕੇ ਕੁਝ ਖਾਣ-ਪੀਣ ਦਾ ਸਮਾਨ ਪੈਕ ਕਰਵਾਇਆ। ਕੁਝ ਸਮੇਂ ਬਾਅਦ ਖਾਣਾ ਪੈਕ ਹੋਣ ਤੋਂ ਬਾਅਦ ਉਹ ਆਪਣੇ ਦੋਸਤਾਂ ਨਾਲ ਉਸਨੇ ਕਾਰ ਦੇ ਬੋਨਟ ‘ਤੇ ਰੱਖਿਆ ਖਾਣਾ ਖਾਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਕਾਰ ਵਿੱਚ ਉੱਚੀ ਆਵਾਜ਼ ਵਿੱਚ ਗੀਤ ਚੱਲ ਰਹੇ ਸਨ। ਗੀਤਾਂ ਦੀ ਆਵਾਜ਼ ਨਾਲ ਉਹ ਹਵਾ ਵਿੱਚ ਪਿਸਤੌਲ ਲਹਿਰਾ ਰਿਹਾ ਸੀ। ਨੇੜਲੇ ਦੁਕਾਨਦਾਰ ਨੇ ਜਦੋਂ ਇਹ ਨਜ਼ਾਰਾ ਦੇਖਿਆ ਤਾਂ ਉਸ ਨੇ ਪੁਲਿਸ ਕੰਟਰੋਲ ਰੂਮ ’ਤੇ ਫੋਨ ਕਰਕੇ ਸੂਚਨਾ ਦਿੱਤੀ। Chandigarh News

ਇਸ ਤੋਂ ਬਾਅਦ ਸੈਕਟਰ-3 ਥਾਣੇ ਦੀ ਪੁਲਿਸ ਮੌਕੇ ’ਤੇ ਪਹੁੰਚ ਗਈ। ਪੁਲਿਸ ਨੇ ਪੁੱਛਗਿੱਛ ਸ਼ੁਰੂ ਕੀਤੀ ਤਾਂ ਸਾਬਕਾ ਵਿਧਾਇਕ ਦਾ ਨਾਂਅ ਸਾਹਮਣੇ ਆਇਆ। ਇਸ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਨੇ ਆਸ-ਪਾਸ ਦੀਆਂ ਦੁਕਾਨਾਂ ‘ਚ ਲੱਗੇ ਸੀਸੀਟੀਵੀ ਕੈਮਰੇ ਦੇਖੇ ਤਾਂ ਇਕ ਫੁਟੇਜ ‘ਚ ਸਾਬਕਾ ਵਿਧਾਇਕ ਆਪਣੇ ਦੋਸਤਾਂ ਨਾਲ ਨਜ਼ਰ ਆ ਰਹੇ ਸਨ। ਇਸ ਤੋਂ ਬਾਅਦ ਪੁਲਿਸ ਨੇ ਫੁਟੇਜ ਕਬਜ਼ੇ ‘ਚ ਲੈ ਕੇ ਵੀਰਵਾਰ ਰਾਤ ਨੂੰ ਸੈਕਟਰ-8 ਦੀ ਮਾਰਕੀਟ ‘ਚ ਘੁੰਮਦੇ ਹੋਏ ਸਾਬਕਾ ਵਿਧਾਇਕ ਨੂੰ ਗ੍ਰਿਫਤਾਰ ਕਰ ਲਿਆ। ਸਾਬਕਾ ਵਿਧਾਇਕ ਨੇ ਪੁਲਿਸ ਨੂੰ ਦੱਸਿਆ ਕਿ ਉਸਦਾ ਪਿਸਤੌਲ ਖਾਲੀ ਸੀ। ਜਦੋਂ ਉਸ ਕੋਲੋਂ ਉਸ ਦਾ ਲਾਇਸੈਂਸ ਮੰਗਿਆ ਗਿਆ ਤਾਂ ਉਹ ਨਹੀਂ ਦਿਖਾ ਸਕਿਆ। ਮੁਲਜ਼ਮ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰ ਕੇ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ।

ਜਸਜੀਤ ਸਿੰਘ ’ਤੇ ਪਹਿਲਾਂ ਵੀ ਹਨ ਮਾਮਲੇ ਦਰਜ | Chandigarh News

ਦੱਸ ਦੇਈਏ ਕਿ ਜਸਜੀਤ ਸਿੰਘ ਪੰਜਾਬ ਦੇ ਸਾਬਕਾ ਮੰਤਰੀ ਕੈਪਟਨ ਕਮਲਜੀਤ ਸਿੰਘ ਦੇ ਬੇਟੇ ਹਨ। ਉਨ੍ਹਾਂ ਨੇ ਪਹਿਲੀ ਵਾਰ 2007 ਵਿੱਚ ਖਰੜ ਵਿਧਾਨ ਸਭਾ ਹਲਕੇ ਤੋਂ ਚੋਣ ਲੜੀ ਸੀ, ਪਰ ਹਾਰ ਦਾ ਮੂੰਹ ਦੇਖਣਾ ਪਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਪਿਤਾ ਦੀ ਮੌਤ ਤੋਂ ਬਾਅਦ 2009 ਵਿੱਚ ਬਨੂੜ ਵਿਧਾਨ ਸਭਾ ਹਲਕੇ ਤੋਂ ਚੋਣ ਲੜੀ ਸੀ। ਸਾਬਕਾ ਵਿਧਾਇਕ ਜਸਜੀਤ ਸਿੰਘ ਬੰਨੀ ਦਾ ਲੰਬੇ ਸਮੇਂ ਤੋਂ ਵਿਵਾਦਾਂ ਨਾਲ ਸਬੰਧ ਰਿਹਾ ਹੈ। 2018 ਵਿੱਚ, ਉਸ ਦੇ ਖਿਲਾਫ ਇੱਕ ਸੈਲੂਨ ਵਿੱਚ ਜਿਣਸੀ ਸ਼ੋਸ਼ਣ ਅਤੇ ਇੱਕ ਔਰਤ ਦਾ ਅਪਮਾਨ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਸੀ। ਉਹ ਹੈੱਡ ਮਸਾਜ ਲਈ ਸੈਲੂਨ ਆਇਆ ਸੀ। Mohali News

ਦੋਸ਼ ਹੈ ਕਿ ਉਸ ਦੌਰਾਨ ਉਸ ਨੇ ਰਿਸੈਪਸ਼ਨਿਸਟ ਨਾਲ ਛੇੜਛਾੜ ਕੀਤੀ। ਔਰਤ ਨੇ ਦੱਸਿਆ ਸੀ ਕਿ ਜਸਮੀਤ ਸ਼ਰਾਬੀ ਸੀ। ਉਸ ਨੂੰ ਇਸ ਮਾਮਲੇ ਵਿਚ 2023 ਵਿਚ ਸਜ਼ਾ ਸੁਣਾਈ ਗਈ ਸੀ। ਬੰਨੀ ਵਿਰੁੱਧ ਨਵੰਬਰ 2016 ਵਿਚ ਪੰਜਾਬ ਪੁਲਿਸ ਦੇ ਸੇਵਾਮੁਕਤ ਏਐਸਆਈ ਪ੍ਰਕਾਸ਼ ਚੰਦ ‘ਤੇ ਕੁੱਟਮਾਰ ਦਾ ਕੇਸ ਵੀ ਦਰਜ ਕੀਤਾ ਗਿਆ ਸੀ। ਇਸ ਮਾਮਲੇ ‘ਚ ਅਦਾਲਤ ‘ਚ ਬਨੀ ਵਿਰੁੱਧ ਆਈਪੀਸੀ ਦੀ ਧਾਰਾ 341 (ਧਮਕਾਉਣ), 325 (ਨੁਕਸ ਪਹੁੰਚਾਉਣਾ) ਅਤੇ 506 (ਧਮਕਾਉਣਾ) ਤਹਿਤ ਦੋਸ਼ ਆਇਦ ਕੀਤੇ ਗਏ ਸਨ। ਪੁਲਿਸ ਨੇ ਕਈ ਸਾਲਾਂ ਤੱਕ ਇਸ ਮਾਮਲੇ ਵਿੱਚ ਚਾਰਜਸ਼ੀਟ ਵੀ ਦਾਇਰ ਨਹੀਂ ਕੀਤੀ ਸੀ।

LEAVE A REPLY

Please enter your comment!
Please enter your name here