ਸਾਡੇ ਨਾਲ ਸ਼ਾਮਲ

Follow us

11.3 C
Chandigarh
Friday, January 23, 2026
More
    Home Breaking News ਪੰਡ ਕਾਲਾਬੂਲਾ ...

    ਪੰਡ ਕਾਲਾਬੂਲਾ ਦੇ ਸਾਬਕਾ ਪੰਚ ਦੀ ਸੜਕ ਹਾਦਸੇ ‘ਚ ਮੌਤ

    ਪੰਡ ਕਾਲਾਬੂਲਾ ਦੇ ਸਾਬਕਾ ਪੰਚ ਦੀ ਸੜਕ ਹਾਦਸੇ ‘ਚ ਮੌਤ

    ਸ਼ੇਰਪੁਰ, (ਰਵੀ ਗੁਰਮਾ) ਇੱਥੋਂ ਨੇੜਲੇ ਪਿੰਡ ਕਾਲਾਬੂਲਾ ਦੇ ਇਕ ਨੌਜਵਾਨ ਦੀ ਬੀਤੀ ਰਾਤ ਇਕ ਸੜਕ ਹਾਦਸੇ ਵਿਚ ਮੌਤ ਹੋ ਜਾਣ ਦੇ ਦੁਖਦਾਈ ਸਮਾਚਾਰ ਹਨ। ਪ੍ਰਾਪਤ ਜਾਣਕਾਰੀ ਅਨੁਸਾਰ  ਹਰਜੀਤ ਸਿੰਘ (40) ਸਾਬਕਾ ਪੰਚਾਇਤ ਮੈਂਬਰ ਪੁੱਤਰ ਕਾਲਾ ਸਿੰਘ ਵਾਸੀ ਕਾਲਾਬੂਲਾ ਜੋ ਰਾਤ 6.30 ਬੱਚੇ ਦੇ ਕਰੀਬ ਘਰੋ ਸ਼ੇਰਪੁਰ ਅਨਾਜ ਮੰਡੀ ‘ਚ ਝੋਨੇ ਦੀ ਰਾਖੀ ਲਈ ਆਪਣੀ ਸਕੂਟਰੀ ‘ਤੇ ਜਾ ਰਿਹਾ ਸੀ। ਅੱਗੋਂ ਸ਼ੇਰਪੁਰ ਅਲਾਲ ਰੋਡ ਅੱਧ ਵਿਚਕਾਰ ਕਿਸੇ ਵਾਹਨ ਦੀਆਂ ਤੇਜ਼ ਲਾਈਟਾਂ ਅੱਖਾ ‘ਚ ਪੈਣ ਕਾਰਨ , ਉਹ ਇਕ ਸਾਈਕਲ ਚਾਲਕ ਨੂੰ ਬਚਾਉਂਦਾ ਹੋਇਆ  ਸਕੂਟਰੀ ਦਾ ਸੰਤੁਲਨ ਅਚਾਨਕ ਕੰਟਰੋਲ ਤੋਂ ਬਾਹਰ ਹੋ ਗਿਆ।ਇਕਦਮ ਸੜਕ ਤੇ ਡਿੱਗਣ ਕਾਰਨ ਉਸ ਦੀ ਮੌਤ ਹੋ ਗਈ । ਹਰਜੀਤ ਸਿੰਘ ਨੂੰ ਸਿਵਲ ਹਸਪਤਾਲ ਬਰਨਾਲਾ ਵਿਖੇ ਲਿਆਂਦਾ ਗਿਆ ।

    Road Accident

    ਜਿਥੇ ਉਸ ਦਾ ਪੋਸਟ ਮਾਰਟਮ  ਕਰਨ ਤੋਂ ਬਾਅਦ ਲਾਸ਼  ਪਰਿਵਾਰਕ ਮੈਬਰਾਂ ਨੂੰ ਸੌਂਪ ਦਿੱਤੀ ਗਈ ਹੈ। ਇਸ ਦੁੱਖ ਦੀ ਖਬਰ  ਸੁਣਦਿਆਂ ਹੀ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ।ਦੱਸ ਦਈਏ ਕਿ ਮ੍ਰਿਤਕ ਹਰਜੀਤ ਸਿੰਘ ਸਿੰਘ ਮੌਜੂਦਾ ਸਰਪੰਚ ਸੁਖਦੇਵ ਸਿੰਘ ਬੰਗੜ ਦਾ ਭਤੀਜਾ ਹੈ ਅਤੇ ਉਹ ਪਿਛਲੀ ਟਰਮ ਵਿੱਚ ਪੰਚਾਇਤ ਮੈਂਬਰ ਵੀ ਰਹਿ ਚੁੱਕਾ ਹੈ। ਪ੍ਰਧਾਨ ਸੇਵਕ ਸਿੰਘ ਚਹਿਲ,ਸਰਪੰਚ ਸੁਖਦੇਵ ਸਿੰਘ ਬਿੰਨੜ, ਨੰਬਰਦਾਰ ਜਗਸੀਰ ਸਿੰਘ,ਸਮਾਜ ਸੇਵੀ ਰਜਿੰਦਰਜੀਤ ਸਿੰਘ ਕਾਲਾਬੂਲਾ,  ਨਰਿੰਦਰ ਸਿੰਘ ਕਾਲਾਬੂਲਾ  ਮੱਖਣ ਸਿੰਘ ਪੰਚ, ਡਾ. ਗੁਰਮੇਲ ਸਿੰਘ, ਕਿਸਾਨ ਆਗੂ ਬਲਵਿੰਦਰ ਸਿੰਘ,ਪੱਤਰਕਾਰ ਸੱਤਪਾਲ ਸਿੰਘ ਕਾਲਾਬੂਲਾ ਅਤੇ ਚਮਕੌਰ ਸਿੰਘ ਬਿੰਨੜ ਤੋਂ ਇਲਾਵਾ ਸਮੁੱਚੀ ਗ੍ਰਾਮ ਪੰਚਾਇਤ ਨੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.