ਸਾਡੇ ਨਾਲ ਸ਼ਾਮਲ

Follow us

14.6 C
Chandigarh
Thursday, February 12, 2026
More
    Home ਖੇਡ ਮੈਦਾਨ ਸਾਬਕਾ ਪੇਸ਼ੇਵਰ ...

    ਸਾਬਕਾ ਪੇਸ਼ੇਵਰ ਗੋਲਫਰ ਡਗ ਸੈਂਡਰਸ ਦਾ ਦਿਹਾਂਤ

    ਸਾਬਕਾ ਪੇਸ਼ੇਵਰ ਗੋਲਫਰ ਡਗ ਸੈਂਡਰਸ ਦਾ ਦਿਹਾਂਤ

    ਅਮਰੀਕਾ। ਅਮਰੀਕਾ ਦੇ ਸਾਬਕਾ ਪੇਸ਼ੇਵਰ ਗੋਲਫਰ ਡਗ ਸੈਂਡਰਸ ਦਾ ਐਤਵਾਰ ਨੂੰ ਦਿਹਾਂਤ ਹੋ ਗਿਆ। ਸੈਂਡਰਸ 86 ਸਾਲਾਂ ਦੇ ਸੀ। ਪੀ. ਜੀ. ਏ. ਟੂਰ ‘ਤੇ ਸਭ ਤੋਂ ਮਸ਼ਹੂਰ ਖਿਡਾਰੀਆਂ ਵਿਚੋਂ ਇਕ ਰਹੇ। ਸੈਂਡਰਸ ਨੇ 1956 ਵਿਚ ਕੈਨੇਡਾ ਓਪਨ ਸਣੇ ਆਪਣੇ ਪੇਸ਼ੇਵਰ ਕਰੀਅਰ ਵਿਚ 20 ਖਿਤਾਬ ਜਿੱਤੇ। ਉਹ ਗੋਲਫ ਜਗਤ ਵਿਚ ‘ਪੀਕਾਕ ਆਫ ਦਿ ਫੇਅਰਵੇਜ’ ਦੇ ਨਾਂਅ ਨਾਲ ਮਸ਼ਹੂਰ ਸੀ। ਸੈਂਡਰਸ ਮੇਜਰ ਚੈਂਪੀਅਨਸ਼ਿਪ ‘ਚ 4 ਵਾਰ ਉਪ ਜੇਤੂ ਰਹੇ, ਜਿਸ ਵਿਚ 1970 ਦੀ ਬ੍ਰਿਟਿਸ਼ ਚੈਂਪੀਅਨਸ਼ਿਪ ਵੀ ਸ਼ਾਮਲ ਹੈ, ਜਿੱਥੇ ਉਹ ਕਾਫੀ ਕਰੀਬ ਤੋਂ ਖਿਤਾਬ ਤੋਂ ਖੁੰਝ ਗਏ ਸੀ। ਸੈਂਡਰਸ ਨੇ ਇਸ ਤੋਂ ਇਲਾਵਾ ਸੀਨੀਅਰ ਚੈਂਪੀਅਨਸ ਟੂਰ ‘ਤੇ ਵੀ 218 ਪ੍ਰਤੀਯੋਗਿਤਾਵਾਂ ਵਿਚ ਹਿੱਸਾ ਲਿਆ ਅਤੇ ਖੁਦ ਦੇ ਟੂਰਨਾਮੈਂਟ ‘ਡਗ ਸੈਂਡਰਸ ਸੈਲੀਬ੍ਰਿਟੀ ਕਲਾਸਿਕ’ ਦੀ ਵੀ ਮੇਜ਼ਬਾਨੀ ਕੀਤੀ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

     

    LEAVE A REPLY

    Please enter your comment!
    Please enter your name here