ਉੱਤਰੀ ਭਾਰਤ ਦੀ ਸਭ ਤੋਂ ਵੱਡੀ ਕਾਰ ਡੀਲਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਅਤੇ ਸਮਾਜ ਸੇਵੀ ਸੁਨੀਲ ਜਿੰਦਲ ਨੇ ਫੜਿਆ ਆਪ ਦਾ ਪੱਲਾ

Aam Aadmi Party
ਪਾਤੜਾਂ: ਸੁਨੀਲ ਜਿੰਦਲ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਆਪ ‘ਚ ਸ਼ਾਮਲ ਕਰਦੇ ਹੋਏ ਵਿਧਾਇਕ ਕੁਲਵੰਤ ਸਿੰਘ ਤੇ ਦਲਵੀਰ ਯੂ ਕੇ। ਫੋਟੋ ਵੇਰਵਾ ਭੂਸ਼ਨ ਸਿੰਗਲਾ

ਵਿਧਾਇਕ ਕੁਲਵੰਤ ਸਿੰਘ ਵੱਲੋਂ ਹਲਕੇ ਦੇ ਲੋਕਾਂ ਦੀ ਕੀਤੀ ਜਾ ਰਹੀ ਸੇਵਾ ਤੋਂ ਪ੍ਰਭਾਵਿਤ ਹੋ ਕੇ ਹੋਇਆ ਹਾਂ ਆਪ ‘ਚ ਸ਼ਾਮਲ : ਸੁਨੀਲ ਜਿੰਦਲ

(ਭੂਸ਼ਨ ਸਿੰਗਲਾ) ਪਾਤੜਾਂ। ਪਾਤੜਾਂ ਸ਼ਹਿਰ ਦੇ ਉਘੇ ਸਮਾਜ ਸੇਵਕ ਅਤੇ ਕਾਰ ਡੀਲਰ ਐਸੋਸੀਏਸ਼ਨ ਪਾਤੜਾਂ ਦੇ ਸਾਬਕਾ ਪ੍ਰਧਾਨ ਸੁਨੀਲ ਜਿੰਦਲ ਅੱਜ ਹਲਕਾ ਸ਼ੁਤਰਾਣਾ ਦੇ ਵਿਧਾਇਕ ਕੁਲਵੰਤ ਸਿੰਘ ਦੀ ਅਗਵਾਈ ਵਿਚ ਆਪਣੇ ਸੈਂਕੜੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ। ਸ਼ਹਿਰ ਵਾਸੀਆਂ ਦੇ ਭਰਵੇਂ ਇਕੱਠ ਦੌਰਾਨ ਵਿਧਾਇਕ ਕੁਲਵੰਤ ਸਿੰਘ ਨੇ ਸੁਨੀਲ ਜਿੰਦਲ ਦਾ ਪਾਰਟੀ ’ਚ ਆਉਣ ‘ਤੇ ਸਵਾਗਤ ਕਰਦਿਆਂ ਕਿਹਾ ਕਿ ਸੂਬੇ ਦੇ ਲੋਕ ਪੰਜਾਬ ਸਰਕਾਰ ਦੀਆਂ ਨੀਤੀਆਂ ਨੂੰ ਦੇਖਦੇ ਹੋਏ ਆਪਣੇ ਆਪ ਪਾਰਟੀ ਵਿਚ ਸ਼ਾਮਲ ਹੋ ਰਹੇ ਹਨ। (Aam Aadmi Party)

ਅਨਾਜ ਮੰਡੀ ਦੀ ਮੰਗ ਵੀ ਹੁਣ ਜਲਦੀ ਪੂਰੀ ਹੋਵੇਗੀ

ਉਨਾਂ ਕਿਹਾ ਕਿ ਪਾਤੜਾਂ ਦੇ ਉਘੇ ਸਮਾਜ ਸੇਵਕ ਸੁਨੀਲ ਜਿੰਦਲ ਦੇ ਸੈਂਕੜੇ ਸਾਥੀਆਂ ਸਮੇਤ ਆਪ ਪਾਰਟੀ ਵਿਚ ਸ਼ਾਮਲ ਹੋਣ ਨਾਲ ਪਾਰਟੀ ਨੂੰ ਬਹੁਤ ਜਿਆਦਾ ਮਜ਼ਬੂਤੀ ਮਿਲੇਗੀ। ਉਨਾਂ ਵਿਸ਼ਵਾਸ਼ ਦੁਆਇਆ ਕਿ ਅਤੇ ਸੁਨੀਲ ਜਿੰਦਲ ਨੂੰ ਪਾਰਟੀ ਵਿੱਚ ਬਣਦਾ ਮਾਨ ਸਨਮਾਨ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਹਲਕਾ ਸ਼ੁਤਰਾਣਾ ਦੇ ਲੋਕਾਂ ਦੀ ਕਾਫੀ ਸਮੇਂ ਤੋਂ ਲਟਕਦੀ ਆ ਰਹੀ ਅਨਾਜ ਮੰਡੀ ਦੀ ਮੰਗ ਵੀ ਹੁਣ ਜਲਦੀ ਪੂਰੀ ਹੋਣ ਜਾ ਰਹੀ ਹੈ ਕਿਉਂਕਿ ਵਿਧਾਨ ਸਭਾ ‘ਚ ਮੇਰੇ ਵੱਲੋਂ ਮੰਡੀ ਦਾ ਮੁੱਦਾ ਚੁੱਕਣ ‘ਤੇ ਸਬੰਧਤ ਮੰਤਰੀ ਵੱਲੋਂ ਜਲਦੀ ਹੀ ਨਵੀਂ ਅਨਾਜ ਮੰਡੀ ਬਣਾਉਣ ਦਾ ਭਰੋਸਾ ਦਿਵਾਇਆ ਗਿਆ ਹੈ। (Aam Aadmi Party)

ਇਹ ਵੀ ਪੜ੍ਹੋ : ਜਿਹੜੇ ਖ਼ੂਨਦਾਨ ਕਰਕੇ ਮਨਾਉਂਦੇ ਨੇ ਜਨਮ ਦਿਨ ਦੀ ਖੁਸ਼ੀ

ਇਸ ਦੌਰਾਨ ਸੁਨੀਲ ਕੁਮਾਰ ਜਿੰਦਲ ਵੱਲੋਂ ਪਾਰਟੀ ਚ ਸ਼ਾਮਿਲ ਹੋਣ ‘ਤੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਅਸੀਂ ਸਾਰੇ ਵਿਧਾਇਕ ਕੁਲਵੰਤ ਸਿੰਘ ਦੀ ਅਗਵਾਈ ਵਿਚ ਮਿਲਕੇ ਹਲਕੇ ਅਤੇ ਪਾਰਟੀ ਦੀ ਬਿਹਤਰੀ ਲਈ ਦਿਨ ਰਾਤ ਇਮਾਨਦਾਰੀ ਨਾਲ ਕੰਮ ਕਰਾਂਗੇ। ਜਿਕਰਯੋਗ ਹੈ ਕਿ ਸੁਨੀਲ ਜਿੰਦਲ ਵਪਾਰੀ ਵਰਗ ਦੇ ਨਾਲ ਨਾਲ ਹਲਕੇ ਦੇ ਲੋਕਾਂ ‘ਚ ਵਧੀਆ ਅਸਰ ਰਸੂਖ ਹੋਣ ਕਰਕੇ ਆਪ ਪਾਰਟੀ ਹਲਕੇ ਅੰਦਰ ਹੋਰ ਮਜ਼ਬੂਤ ਹੋਵੇਗੀ ਜਿਸ ਦਾ ਫਾਇਦਾ ਪਾਰਟੀ ਨੂੰ ਆਉਣ ਵਾਲੀਆਂ ਲੋਕ ਸਭਾ ਚੋਣਾਂ ‘ਚ ਮਿਲਣਾ ਸੁਭਾਵਿਕ ਹੈ।

Aam Aadmi Party2
ਪਾਤੜਾਂ: ਸੁਨੀਲ ਜਿੰਦਲ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਆਪ ‘ਚ ਸ਼ਾਮਲ ਕਰਦੇ ਹੋਏ ਵਿਧਾਇਕ ਕੁਲਵੰਤ ਸਿੰਘ ਤੇ ਦਲਵੀਰ ਯੂ ਕੇ। ਫੋਟੋ ਵੇਰਵਾ
ਭੂਸ਼ਨ ਸਿੰਗਲਾ

ਇਸ ਮੌਕੇ ਸੀਨੀਅਰ ਆਗੂ ਦਲਵੀਰ ਸਿੰਘ ਗਿੱਲ ਯੂਕੇ ,ਦੀਪਕ ਜਿੰਦਲ ਐਡਵੋਕੇਟ, ਰਣਜੀਤ ਸਿੰਘ ਵਿਰਕ ਪ੍ਰਧਾਨ ਟਰੱਕ ਯੂਨੀਅਨ ਪਾਤੜਾਂ, ਸੁਰਜੀਤ ਸਿੰਘ ਹੈਪੀ ਕਾਲੇਕਾ, ਸ਼ਹਿਰੀ ਪ੍ਰਧਾਨ ਮਦਨ ਲਾਲ, ਸ਼ਿਵ ਚੰਦ ਡੀਸੀ, ਗੌਰਵ ਜੈਨ,ਪਵਨ ਬਾਂਸਲ, ਕਰਨੈਲ ਸਿੰਘ ਸਰਪੰਚ ਦੁਤਾਲ, ਮਹਿੰਗਾ ਸਿੰਘ ਬਰਾੜ, ਜਸਵਿੰਦਰ ਸਿੰਘ ਸੇਰਗੜ, ਕੁਲਦੀਪ ਸਿੰਘ ਬਿੱਟੂ ਬੰਦੇਸਾ, ਸਾਮ ਲਾਲ, ਰਮੇਸ਼ ਕੁਮਾਰ, ਵਿਨੋਦ ਬਾਂਸਲ, ਰੁਲਦੂ ਰਾਮ ਸਾਬਕਾ ਐਮ ਸੀ,ਵਰਿੰਦਰ ਸਿੰਘ ਵਿਰਕ, ਪ੍ਰਵੀਨ ਕੁਮਾਰ, ਵਿਜੈ ਕੁਮਾਰ, ਗੋਰਾ ਲਾਲ,ਦੀਪਕ ਸਿੰਗਲਾ ਤੋਂ ਇਲਾਵਾ ਭਾਰੀ ਗਿਣਤੀ ਵਿਚ ਸ਼ਹਿਰ ਵਾਸੀ ਹਾਜ਼ਰ ਸਨ।