Satkar Kaur: ਡਰੱਗ ਮਾਮਲੇ ’ਚ ਸਾਬਕਾ ਵਿਧਾਇਕ ਸਤਿਕਾਰ ਕੌਰ ਗ੍ਰਿਫ਼ਤਾਰ

Satkar Kaur
Satkar Kaur

ਕਾਂਗਰਸ ਦੇ ਸਾਬਕਾ ਵਿਧਾਇਕ ਰਹੇ ਹਨ Satkar Kaur

  • ਸਤਿਕਾਰ ਕੌਰ ਖੁਦ ਨਸ਼ੇ ਦੀ ਡੀਲ ਕਰਨ ਆਏ ਸਨ : ਆਈਜੀ

(ਸੱਚ ਕਹੂੰ ਨਿਊਜ਼) ਫਿਰੋਜ਼ਪੁਰ। ਫਿਰੋਜ਼ਪੁਰ ਦਿਹਾਤੀ ਤੋਂ ਰਹਿ ਚੁੱਕੇ ਸਾਬਕਾ ਵਿਧਾਇਕ ਵਿਧਾਇਕ ਸਤਿਕਾਰ ਕੌਰ ਗਹਿਰੀ (Satkar Kaur) ਇੱਕ ਵਾਰ ਫਿਰ ਚਰਚਾ ਵਿੱਚ ਆ ਗਏ ਜਦੋਂ ਖਰੜ ਦੇ ਸੰਨੀ ਇਨਕਲੇਵ ਸਥਿਤ ਉਹਨਾਂ ਦੇ ਹਾਊਸ ਤੋਂ ਡਰੱਗ ਮਾਮਲਾ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ, ਇਸ ਦੌਰਾਨ ਉਹਨਾਂ ਦੇ ਸਾਥੀ ਡਰਾਈਵਰ ਵਰਿੰਦਰ ਸਿੰਘ ਵਾਸੀ ਲੱਲੇ , ਫਿਰੋਜ਼ਪੁਰ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਇਸ ਸਬੰਧੀ ਐੱਸਟੀਐੱਫ ਦੇ ਥਾਣੇ ਵਿੱਚ ਮੁਕੱਦਮਾ ਨੰ. 159 ਰਜਿਸਟਰ ਕੀਤਾ ਗਿਆ ਹੈ।

ਇਸ ਮਾਮਲੇ ਸਬੰਧੀ ਆਈਜੀ ਸੁਖਚੈਨ ਸਿੰਘ ਗਿੱਲ ਵੱਲੋ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਦੱਸਿਆ ਕਿ ਸਾਬਕਾ ਵਿਧਾਇਕ ਸਤਿਕਾਰ ਕੌਰ ਨੂੰ ਸੰਨੀ ਇਨਕਲੇਵ ਤੋਂ ਗ੍ਰਿਫਤਾਰ ਕੀਤਾ ਗਿਆ ਹੈ, ਜਿਸ ਨਾਲ ਉਸਦੇ ਇੱਕ ਸਾਥੀ ਵਰਿੰਦਰ ਸਿੰਘ ਗ੍ਰਿਫਤਾਰ ਕੀਤਾ ਗਿਆ , ਜਿਸ ਦੌਰਾਨ ਉਹਨਾਂ ਕੋਲੋਂ 100 ਗ੍ਰਾਮ ਡਰੱਗ ਬਰਾਮਦ ਹੋਈ, ਇਸ ਦੌਰਾਨ ਉਹਨਾਂ ਵੱਲੋਂ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਇੱਕ ਪੁਲਿਸ ਅਧਿਕਾਰੀ ਜ਼ਖਮੀ ਹੋਇਆ ਹੈ। ਇਸ ਤੋਂ ਬਾਅਦ ਸੰਨੀ ਇਨਕਲੇਵ ਸਥਿਤ ਘਰ ਵਿੱਚ ਸਰਚ ਅਪ੍ਰੇਸ਼ਨ ਚਲਾਇਆ ਗਿਆ, ਜਿੱਥੋਂ 28 ਗ੍ਰਾਮ ਹੋਰ ਹੈਰੋਇਨ , 1 ਲੱਖ 56 ਹਜਾਰ ਰੁਪਏ ਡਰੱਗ ਮਨੀ ਬਰਾਮਦ, ਸੋਨਾ, 4 ਗੱਡੀਆਂ ਅਤੇ 5 ਨੰਬਰ ਪਲੇਟਾਂ , ਜਿਹਨਾਂ ਤੋਂ ਲੱਗਦਾ ਹੈ ਕਿ ਨੰਬਰ ਪਲੇਟਾਂ ਬਦਲ ਕੇ ਡਰੱਗ ਸਪਲਾਈ ਦੇ ਕੰਮਾਂ ਨੂੰ ਅੰਜਾਮ ਦਿੱਤਾ ਗਿਆ ਹੈ।

ਆਈ ਜੀ ਸੁਖਚੈਨ ਸਿੰਘ ਗਿੱਲ ਵੱਲੋਂ ਦੱਸਿਆ ਕਿ ਉਹਨਾਂ ਦੇ ਸੋਰਸ ਬੰਦਾ, ਜਿਸ ਵੱਲੋਂ ਖੁਲਾਸੇ ਕੀਤੇ ਗਏ ਹਨ ਜੋ ਨਸ਼ੇ ਦਾ ਆਦੀ ਸੀ, ਜਿਸ ਨੂੰ ਬਾਅਦ ਵਿੱਚ ਨਸ਼ਾ ਸਪਲਾਈ ਕਰਨ ਲਈ ਫੌਰਸ ਕੀਤਾ ਜਾਣ ਲੱਗਾ ਤਾਂ ਉਕਤ ਸੋਰਸ ਵੱਲੋਂ ਐਸਟੀਐਫ ਥਾਣੇ ਤੱਕ ਪਹੁੰਚ ਕੀਤੀ ਗਈ ਤਾਂ ਉਸ ਵੱਲੋਂ ਖੁਲਾਸੇ ਕਰਨ ਦੇ ਨਾਲ-ਨਾਲ ਕੁਝ ਕਾੱਲ ਰਿਕਾਡਿੰਗਾਂ ਵੀ ਦਿੱਤੀਆਂ, ਜਿਹਨਾਂ ਤੋਂ ਪਤਾ ਲੱਗ ਰਿਹਾ ਸੀ ਨਸ਼ਾਂ ਸਪਲਾਈ ਬਾਰੇ ਗੱਲਬਾਤ ਹੋ ਰਹੀ ਹੈ ਜਿਸ ਤੋਂ ਬਾਅਦ ਮੁਕੱਦਮਾ ਦਰਜ ਕਰਕੇ ਕਾਰਵਾਈ ਕੀਤੀ ਗਈ ਹੈ ਅਤੇ ਇਸ ਮਾਮਲੇ ਦੀ ਹੋਰ ਡੂੰਘਾਈ ਨਾਲ ਜਾਂਚ ਜਾਰੀ ਹੈ, ਕਈ ਖੁਲਾਸੇ ਹੋਣ ਦੀ ਸੰਭਾਵਨਾ ਹੈ।

ਵੱਧ ਜਾਈਦਾਦ ਬਣਾਉਣ ਦੇ ਦੋਸ਼ਾਂ ਤਹਿਤ Satkar Kaur ਪਹਿਲਾ ਵੀ ਕੱਟ ਚੁੱਕੇ ਜੇਲ੍ਹ

ਦੱਸ ਦੇਈਏ ਕਿ ਸਾਬਕਾ ਵਿਧਾਇਕ ਸਤਿਕਾਰ ਕੌਰ ਗਹਿਰੀ ਫਿਰੋਜ਼ਪੁਰ ਦਿਹਾਤੀ ਤੋਂ 2017 ’ਚ ਕਾਂਗਰਸ ਪਾਰਟੀ ਦੇ ਉਮੀਦਵਾਰ ਸਨ ਜੋ ਜਿੱਤ ਕੇ ਵਿਧਾਇਕ ਬਣੇ ਅਤੇ ਜੋ ਕਿ 2017 ਤੋਂ 2022 ਤੱਕ ਵਿਧਾਇਕ ਰਹੇ ਸਨ ਜਿਸ ਦੌਰਾਨ ਆਪਣੇ ਸੋਰਸਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ਾਂ ਤਹਿਤ ਵਿਜੀਲੈਂਸ ਵੱਲੋਂ ਸਾਬਕਾ ਵਿਧਾਇਕ ਸਤਿਕਾਰ ਕੌਰ ਗਹਿਰੀ ਅਤੇ ਉਸਦੇ ਪਤੀ ਜਸਮੇਲ ਸਿੰਘ ਗਹਿਰੀ ਖਿਲਾਫ਼ ਮਾਮਲਾ ਦਰਜ ਕਰਨ ਮਗਰੋਂ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਮਾਮਲੇ ਵਿੱਚ ਕਈ ਮਹੀਨੇ ਜੇਲ੍ਹ ਕੱਟਣ ਮਗਰੋਂ ਦੋਵੇਂ ਪਤੀ-ਪਤਨੀ ਜਮਾਨਤ ਤੇ ਬਾਹਰ ਆਏ ਹਨ।

ਇਸ ਤੋਂ ਇਲਾਵਾ ਜਦੋਂ ਸਤਿਕਾਰ ਕੌਰ ਵਿਧਾਇਕ ਸਨ ਉਸ ਵੇਲੇ ਇਹਨਾਂ ਨਾਲ ਸਬੰਧਤ ਇੱਕ ਡਰੱਗ ਮਾਮਲਾ ਸਾਹਮਣੇ ਆਇਆ ਸੀ, ਜਿਸ ਗੱਡੀ ਵਿੱਚੋਂ ਡਰੱਗ ਬਰਾਮਦ ਹੋਈ ਸੀ, ਉਹ ਗੱਡੀ ਸਤਿਕਾਰ ਕੌਰ ਗਹਿਰੀ ਦੇ ਨਜ਼ਦੀਕੀ ਰਿਸ਼ਤੇਦਾਰ ਦੀ ਸੀ ਤੇ ਉਸ ਵੇਲੇ ਉਹਨਾਂ ਵੱਲੋਂ ਇਹ ਕਹਿ ਕੇ ਪੱਲਾ ਝਾੜਿਆ ਗਿਆ ਸੀ ਕਿ ਉਹ ਗੱਡੀ ਕੋਈ ਉਹਨਾਂ ਕੋਲੋਂ ਮੰਗ ਕੇ ਲੈ ਗਿਆ ਸੀ ਪਰ ਉਹਨਾਂ ਨੂੰ ਨਹੀਂ ਪਤਾ ਸੀ ਕਿ ਕਿਸ ਕੰਮ ਲਈ ਵਰਤਣੀ ਸੀ। ਪਰ ਹੁਣ ਇਹ ਮਾਮਲਾ ਸਾਹਮਣੇ ਆਉਣ ਮਗਰੋਂ ਇੱਕ ਵਾਰ ਫਿਰ ਸਾਬਕਾ ਵਿਧਾਇਕ ਸਤਿਕਾਰ ਕੌਰ ਗਹਿਰੀ ਚਰਚਾ ਵਿੱਚ ਆ ਗਏ ਹਨ।