ਟਿਕਟ ਕੱਟੇ ਜਾਣ ਤੋਂ ਭੜਕੇ ਸਾਬਕਾ ਮੰਤਰੀ ਕੰਗ (Former Minister Kang) : ਕਿਹਾ, ਭ੍ਰਿਸ਼ਟਾਚਾਰ ਸੀ.ਐਮ ਚੰਨੀ ਦਾ ਦੂਜਾ ਨਾਂਅ
- ਕਿਹਾ, ਸੀਐਮ ਰਾਤ ਨੂੰ ਸੌਂ ਨਹੀਂ ਪਾਉਂਦੇ ਹਨ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ਵਿਧਾਨ ਸਭਾ ਚੋਣਾਂ ਸਿਰ ’ਤੇ ਹਨ ਤੇ ਪੰਜਾਬ ’ਚ ਸਿਆਸਤ ਪੂਰੀ ਤਰ੍ਹਾਂ ਗਰਮਾ ਚੁੱਕੀ ਹੈ। ਖਰੜ ਤੋਂ ਟਿਕਟ ਕੱਟੇ ਜਾਣ ਤੋਂ ਬਾਅਦ ਸਾਬਕਾ ਕਾਂਗਰਸੀ ਮੰਤਰੀ ਜਗਮੋਹਨ ਸਿੰਘ ਕੰਗ (Former Minister Kang) ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਕਾਫੀ ਨਾਰਾਜ਼ ਦਿਸੇ। ਟਿਕਟ ਕੱਟੇ ਜਾਣ ਤੋਂ ਭੜਕੇ ਕੰਗ ਨੇ ਚਰਨਜੀਤ ਸਿੰਘ ਚੰਨੀ ਭ੍ਰਿਸ਼ਟਾਚਾਰੀ ਕਿਹਾ। ਉਹ ਸੀਐਮ ਚਰਨਜੀਤ ਚੰਨੀ ਦਾ ਵਿਰੋਧ ਕਰਨ ਲਈ ਮੋਰਿੰਡਾ ਪਹੁੰਚੇ। ਕੰਗ ਨੇ ਕਿਹਾ ਕਿ ਸੀਐਮ ਚੰਨੀ ਦਾ ਦੂਜਾ ਨਾਂਅ ਭ੍ਰਿਸ਼ਟਾਚਾਰ ਹੈ। ਉਨ੍ਹਾਂ ਕਾਂਗਰਸ ਹਾਈਕਮਾਂਡ ਨੂੰ ਗੁੰਮਰਾਹ ਕਰਕੇ ਮੇਰੀ ਟਿਕਟ ਕੱਟ ਦਿੱਤੀ। ਈਡੀ ਦੀ ਛਾਪੇਮਾਰੀ ‘ਚ 10 ਕਰੋੜ ਰੁਪਏ ਮਿਲੇ ਸਨ ਅਤੇ ਹੁਣ 68 ਕਰੋੜ ਦੇ ਲੈਣ-ਦੇਣ ਦੇ ਸਬੂਤ ਮਿਲੇ ਹਨ। ਇਸ ਕਾਰਨ ਸੀਐਮ ਰਾਤ ਨੂੰ ਸੌਂ ਨਹੀਂ ਪਾਉਂਦੇ ਹਨ। ਕੰਗ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਮੰਗ ਕੀਤੀ ਕਿ ਇਸ ਮਾਮਲੇ ਦੀ ਸੀਬੀਆਈ ਜਾਂਚ ਕਰਵਾਈ ਜਾਵੇ।
ਜਗਮੋਹਨ ਕੰਗ ਨੇ ਕਿਹਾ ਕਿ ਕਾਂਗਰਸ ਦੇ ਸਰਵੇਖਣ ਵਿੱਚ ਖਰੜ ਸੀਟ ਤੋਂ ਮੇਰਾ ਨਾਂਅ ਸਭ ਤੋਂ ਅੱਗੇ ਸੀ। ਇਸ ਨੂੰ ਦੇਖਦਿਆਂ ਸੀਐਮ ਚੰਨੀ ਨੇ ਕਿਹਾ ਕਿ ਖਰੜ ਵਿੱਚ ਹਿੰਦੂ ਵੋਟ ਜ਼ਿਆਦਾ ਹਨ। ਮੈਂ ਗੂਗਲ ਤੋਂ ਅੰਕੜੇ ਕੱਢ ਕੇ ਹਾਈ ਕਮਾਂਡ ਨੂੰ ਭੇਜੇ। ਉਨਾਂ ਦੱਸਿਆ ਕਿ ਪਿਛਲੇ 50 ਸਾਲਾਂ ਤੋਂ ਖਰੜ ਵਿੱਚ ਸਿਰਫ਼ ਜੱਟ ਸਿੱਖ ਹੀ ਵਿਧਾਇਕ ਚੁਣੇ ਜਾ ਰਹੇ ਹਨ। ਇਸ ਦੇ ਬਾਵਜੂਦ ਗੁੰਮਰਾਹ ਕਰਕੇ ਸ਼ਰਾਬ ਦੇ ਠੇਕੇਦਾਰ ਨੂੰ ਟਿਕਟ ਦਿਵਾ ਦਿੱਤੀ ਗਈ।
ਜਗਮੋਹਨ ਸਿੰਘ ਕੰਗ ਨੇ ਕਿਹਾ ਕਿ ਇਹ ਕਿਹੋ ਜਿਹੇ ਮੁੱਖ ਮੰਤਰੀ ਹਨ ਜਿਨ੍ਹਾਂ ਦਾ ਭਰਾ ਹੀ ਕਾਂਗਰਸ ਖਿਲਾਫ ਆਜ਼ਾਦ ਉਮੀਦਵਾਰ ਵਜੋਂ ਖੜ੍ਹਾ ਹੋ ਗਿਆ। ਕੰਗ ਨੇ ਕਿਹਾ ਕਿ ਕਾਂਗਰਸ ਵਿਚ ਹੁਣ ਵਫਾਦਾਰੀ ਦੀ ਕੀਮਤ ਨਹੀਂ ਰਹੀ। ਇਥੇ ਵੀ ਨੋਟ ਲਿਆਓ ਤੇ ਟਿਕਟ ਲੈ ਜਾਓ ਦਾ ਫਾਰਮੂਲਾ ਚੱਲ ਪਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ