ਪੀਐਮ ਤੇ ਰਾਸ਼ਟਰਪਤੀ ਨੇ ਪ੍ਰਗਟਾਇਆ ਦੁੱਖ
ਕੋਲਕਾਤਾ, ਏਜੰਸੀ
ਸਾਬਕਾ ਲੋਕ ਸਭਾ ਸਪੀਕਰ ਸੋਮਨਾਥ ਚਟਰਜੀ ਦਾ ਸੋਮਵਾਰ ਨੂੰ ਦੇਹਾਂਤ ਹੋ ਗਿਆ। ਉਹ 89 ਸਾਲਾਂ ਦੇ ਸਨ। ਚਟਰਜੀ ਦੇ ਪਰਿਵਾਰ ‘ਚ ਪਤਨੀ, ਪੁੱਤਰ ਤੇ ਪੁੱਤਰੀ ਹੈ। ਉਹ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਕਿਡਨੀ ਦੀ ਬਿਮਾਰੀ ਦੇ ਕਾਰਨ ਚਟਰਜੀ ਨੂੰ ਬੀਤੇ ਮੰਗਲਵਾਰ ਨੂੰ ਕੋਲਕਾਤਾ ਦੇ ਇੱਕ ਨਿੱਜੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾਂ ਨੂੰ ਜੀਵਨ ਰੱਖਿਅਕ ਪ੍ਰਣਾਲੀ ‘ਤੇ ਰੱਖਿਆ ਗਿਆ ਸੀ। ਐਤਵਾਰ ਨੂੰ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ, ਜਿਸ ਤੋਂ ਬਾਅਦ ਉਨ੍ਹਾਂ ਦੀ ਹਾਲਤ ਹੋਰ ਵਿਗੜ ਗਈ।
ਅੱਜ ਸਵੇਰੇ ਉਨ੍ਹਾਂ ਅੰਤਿਮ ਸਾਹ ਲਈ ਬੇਲੇਵਿਊ ਕਲੀÎਨਿਕ ਦੇ ਮਹਾਂਪ੍ਰਬੰਧਕ (ਅਪ੍ਰੇਸ਼ਨ) ਸੁਰੰਜਨ ਘੋਸ਼ ਨੇ ਦੱਸਿਆ, ‘ਕਿਡਨੀ ਸਬੰਧੀ ਬਿਮਾਰੀਆਂ ਨਾਲ ਜੂਝ ਰਹੇ ਚਰਟਜੀ ਦਾ ਸੋਮਵਾਰ ਸਵੇਰੇ ਕਰੀਬ ਅੱਠ ਵਜੇ ਹਸਪਤਾਲ ‘ਚ ਦੇਹਾਂਤ ਹੋ ਗਿਆ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹ ਕਿ ਚਟਰਜੀ ਦਾ ਪਾਰਥਿਵ ਸਰੀਰ ਰਾਜ ਵਿਧਾਨ ਸਭਾ ਸਾਹਮਣੇ ਲਿਆਂਦਾ ਜਾਵੇਗਾ। ਮਰਹੂਮ ਆਗੂ ਨੂੰ ਬੰਦੂਕਾਂ ਦੀ ਸਲਾਮੀ ਨਾਲ ਸਰਵਉੱਚ ਸਨਮਾਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ, ਸੋਮਨਾਥ ਚਟਰਜੀ ਹਰ ਪੱਧਰ ਤੋਂ ਉੱਚੇ ਸਨ ਤੇ ਉਨ੍ਹਾਂ ਬੰਦੂਕਾਂ ਦੀ ਸਲਾਮੀ ਨਾਲ ਸਰਵਉੱਚ ਸਨਮਾਨ ਦਿੱਤਾ ਜਾਵੇਗਾ।
ਸੋਮਨਾਥ ਨਾਲ ਭਾਰਤੀ ਰਾਜਨੀਤੀ ਦੇ ਇੱਕ ਯੁੱਗ ਦਾ ਅੰਤ
ਲੋਕ ਸਭਾ ਸਪੀਕਰ ਸੁਮਿੱਤਰਾ ਮਹਾਜਨ ਨੇ ਸਾਬਕਾ ਲੋਕ ਸਭਾ ਸਪੀਕਰ ਸੋਮਨਾਥ ਚਟਰਜੀ ਨੂੰ ਭਾਰਤੀ ਲੋਕਤੰਤਰ ਦਾ ਇੱਕ ਦੈਦੀਅਯਮਾਨ ਨਸ਼ਤੇਰਾਂ ‘ਚੋਂ ਇੱਕ ਦੱਸਦਿਆ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਦੇ ਦੇਹਾਂਤ ਨਾਲ ਦੇਸ਼ ਦੀ ਰਾਜਨੀਤੀ ‘ਚ ਇੱਕ ਯੁੱਗ ਦਾ ਅੰਤ ਹੋ ਗਿਆ ਹੈ, ਜਿਸ ਦੀ ਪੂਰਤੀ ਨਹੀਂ ਹੋ ਸਕਦੀ। ਸ੍ਰੀਮਤੀ ਮਹਾਜਨ ਨੇ ਆਪਣੇ ਸੋਗ ਸੰਦੇਸ਼ ‘ਚ ਕਿਹਾ ਕਿ ਸ੍ਰੀ ਚਟਰਜੀ ਰਾਜਨੀਤੀ ਤੇ ਲੋਕਤੰਤਰ ਦੇ ਦੈਦੀਅਯਮਾਨ ਨਸ਼ਤੇਰਾਂ ‘ਚੋਂ ਇੱਕ ਸਨ।
ਆਪਣੀ ਕੁਸ਼ਲ ਰਾਜਨੀਤਿਕ ਸਮਝ ਤੇ ਨਿਰਪੱਖ ਤੇ ਨਿਡਰ ਵਕਤਾ ਵਜੋਂ ਉਨ੍ਹਾਂ ਭਾਰਤੀ ਰਾਜਨੀਤੀ ‘ਚ ਆਪਣਾ ਮਹੱਤਵਪੂਰਨ ਸਥਾਨ ਬਣਾਇਆ। ਚਟਰਜੀ ਨੇ ਲੋਕ ਸਭਾ ਸਪੀਕਰ ਵਜੋਂ ਭਾਰਤੀ ਲੋਕੰਤਰ ਦੀ ਆਸਾਧਾਰਨ ਸੇਵਾ ਕੀਤੀ। ਸਾਡੀ ਲੋਕਤਾਂਤਰਿਕ ਪਰੰਪਰਾਵਾਂ ਤੇ ਪ੍ਰਕਿਰਿਆਵਾਂ ਨੂੰ ਮਜ਼ਬੂਤ ਕੀਤੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।