ਪੀਏਯੂ ਦੇ ਸਾਬਕਾ ਡੀਨ ਡਾ. ਦਲੀਪ ਸਿੰਘ ਸਿੱਧੂ ਦਾ ਦੇਹਾਂਤ

Dr. Dilip Singh Sidhu

ਪੀਏਯੂ ਦੇ ਸਾਬਕਾ ਡੀਨ ਡਾ. ਦਲੀਪ ਸਿੰਘ ਸਿੱਧੂ ਦਾ ਦੇਹਾਂਤ

ਲੁਧਿਆਣਾ (ਸੱਚ ਕਹੂੰ ਨਿਊਜ਼) ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਬਕਾ ਡੀਨ ਤੇ ਪ੍ਰਸਿੱਧ ਅਰਥ ਸਾਸਤਰੀ ਡਾ. ਦਲੀਪ ਸਿੰਘ ਸਿੱਧੂ (Dr. Dilip Singh Sidhu) ਦਾ ਅੱਜ ਦੇਰ ਰਾਤ ਲੁਧਿਆਣਾ ਵਿੱਚ ਦੇਹਾਂਤ ਹੋ ਗਿਆ। ਉਹ ਵਿਸ਼ਵ ਬੈਂਕ ਸਲਾਹਕਾਰ ਵਜੋਂ ਵੀ ਲੰਮਾ ਸਮਾਂ ਨਿਯੁਕਤ ਰਹੇ ਹਨ। ਅਰਥ ਸਾਸਤਰ ਤੇ ਸਮਾਜ ਸਾਸਤਰ ਵਿਭਾਗ ਦੇ ਮੁਖੀ ਬਣਨ ਉਪਰੰਤ ਉਹ ਡੀਨ ਪੋਸਟ ਗਰੈਜੂਏਟ ਸਟੱਡੀਜ, ਬੋਰਡ ਆਫ ਮੈਨੇਜਮੈਂਟ ਪੀਏਯੂ ਦੇ ਮੈਂਬਰ ਤੇ ਕਈ ਹੋਰ ਸਰਕਾਰੀ ਤੇ ਗੈਰ-ਸਰਕਾਰੀ ਅਦਾਰਿਆਂ ਦੇ ਸਲਾਹਕਾਰ ਰਹੇ ਹਨ।

ਉਨ੍ਹਾਂ ਦੇ ਘਰ ਵਿੱਚ ਪੁੱਤਰ ਹਰਪ੍ਰੀਤ ਸਿੰਘ ਸਿੱਧੂ (ਸਾਬਕਾ ਜਨਰਲ ਮੈਨੇਜਰ, ਮੰਡੀਕਰਨ ਬੋਰਡ) ਦਾ ਪਰਿਵਾਰ ਹੈ। ਉਨ੍ਹਾਂ ਦੇ ਨਜਦੀਕੀ ਗੁਰਪ੍ਰੀਤ ਸਿੰਘ ਤੂਰ ਨੇ ਦੱਸਿਆ ਕਿ ਅੱਜ ਐਤਵਾਰ 22 ਜਨਵਰੀ ਨੂੰ ਪਿੰਡ ਬਾੜੇਵਾਲ (ਲੁਧਿਆਣਾ) ਵਿੱਚ ਡਾ. ਦਲੀਪ ਸਿੰਘ ਸਿੱਧੂ (Dr. Dilip Singh Sidhu) ਦਾ ਸਸਕਾਰ ਕੀਤਾ ਜਾਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here