ਪਿੰਡ ਸਿਓਣਾ ’ਚ ਸਾਬਕਾ ਸਰਪੰਚ ਤਾਰਾ ਦੱਤ ’ਤੇ ਅੰਨ੍ਹੇਵਾਹ ਗੋਲੀਵਾਰੀ
(ਸੱਚ ਕਹੂੰ ਨਿਊਜ਼) ਪਟਿਆਲਾ। ਪੰਜਾਬ ਵਿਧਾਨ ਸਭਾ ਨੇੜੇ ਆਉਂਦਿਆਂ ਹੀ ਸਿਆਸਤ ’ਚ ਹਲਚਲ ਹੋ ਗਈ ਹੈ। ਜਿਲ੍ਹਾ ਪਟਿਆਲਾ ਦੇ ਪਿੰਡ ਝਿਲ ਸਿਓਣਾ ਦੇ ਸਾਬਕਾ ਸਰਪੰਚ ਤੇ ਕਾਂਗਰਸ ਆਗੂ ਤਾਰਾ ਦੱਤ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਜਦੋਂ ਤਾਰਾ ਦੱਤ ਤ੍ਰਿਪੜੀ ਵਿਕਾਸ ਨਗਰ ਵੱਲ ਜਾ ਰਹੇ ਸਨ ਤਾਂ ਪਹਿਲਾਂ ਤੋਂ ਹੀ ਘਾਤ ਲਾ ਕੇ ਬੈਠੇ ਕਾਤਲਾਂ ਨੇ ਉਨਾਂ ਦੀ ਗੱਡੀ ’ਤੇ ਅੰਨੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਕਈ ਗੋਲੀਆਂ ਗੱਡੀ ਦੇ ਬੋਨਟ ਤੇ ਸ਼ੀਸ਼ੇ ’ਤੇ ਲੱਗੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਸਰਪੰਚ ਦੇ ਸੱਤ ਗੋਲੀਆਂ ਲੱਗੀਆਂ ਹਨ। ਹਮਲਾਵਰ ਮੌਕੇ ਤੋਂ ਫਰਾਰ ਹੋ ਗਏ।
ਗੋਲੀਆਂ ਦੀ ਆਵਾਜ਼ ਸੁਣਦੇ ਸਾਰੇ ਹੀ ਆਲੇ-ਦੁਆਲੇ ਦੇ ਲੋਕ ਉੱਥੇ ਇਕੱਠੇ ਹੋ ਗਏ ਤੇ ਜਖਮੀ ਹਾਲਤ ’ਚ ਸਾਬਕਾ ਸਰਪੰਚ ਨੂੰ ਹਸਪਤਾਲ ’ਚ ਦਾਖਲ ਕਰਵਾਇਆ। ਜਿੱਥੇ ਇਲਾਜ ਦੌਰਾਨ ਉਨਾਂ ਦੀ ਮੌਤ ਹੋ ਗਈ। ਮੌਕੇ ’ਤੇ ਪੁੱਜੀ ਪੁਲਿਸ ਨੇ ਗੋਲੀਆਂ ਦੇ ਖੋਲ ਬਰਾਮਦ ਕੀਤੇ ਹਨ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹਾਲੇ ਤੱਕ ਪਤਾ ਨਹੀਂ ਚੱਲ ਸਕਿਆ ਕਿ ਵਾਰਦਾਤ ਨੂੰ ਅੰਜਾਮ ਕਿਸ ਰੰਜ਼ਿਸ ’ਚ ਦਿੱਤਾ ਗਿਆ ਹੈ ਜਾਂ ਫਿਰ ਕੋਈ ਹੋਰ ਵਜਾ ਹੈ। ਕਿਸੇ ਨੇ ਹਾਲੇ ਤੱਕ ਸਰਪੰਚ ਨੂੰ ਮਾਰੇ ਜਾਣ ਦੀ ਜਿੰਮੇਵਾਰੀ ਨਹੀਂ ਲਈ ਹੈ। ਸਾਕਬਾ ਸਰਪੰਚ ਦੀ ਮੌਤ ਦੀ ਖਬਰ ਫੈਲਦਿਆਂ ਹੀ ਇਲਾਕੇ ’ਚ ਦਹਿਸ਼ਤ ਪੈਦਾ ਹੋ ਗਈ ਹੈ। ਪੁਲਿਸ ਰਿਕਾਰਡ ਅਨੁਸਾਰ ਮਾਰੇ ਗਏ ਸਾਬਕਾ ਸਰਪੰਚ ਤੇ ਕੁੱਟਮਾਰ ਦੇ ਕਈ ਮਾਮਲੇ ਦਰਜ ਸਨ।
ਮਾਮਲੇ ਦੀ ਜਾਣਕਾਰੀ ਦਿੰਦਿਆਂ ਐੱਸ.ਪੀ. ਸਿਟੀ ਹਰਪਾਲ ਸਿੰਘ ਨੇ ਦੱਸਿਆ ਕਿ ਪਟਿਆਲਾ ਦੇ ਵਿਕਾਸ ਨਗਰ ਇਲਾਕੇ ਵਿਚ ਸਾਬਕਾ ਸਰਪੰਚ ਤਾਰਾ ਦੱਤ ਜੋ ਕਿ ਆਪਣੀ ਕੋਠੀ ਬਣਾ ਰਿਹਾ ਸੀ ਅਤੇ ਜਦੋਂ ਇਹ ਆਪਣੀ ਕੋਠੀ ਵਿਖੇ ਪਹੁੰਚਿਆ ਤਾਂ ਕਾਰ ਤੇ ਸਵਾਰ ਕੁੱਝ ਅਣਪਛਾਤੇ ਵਿਅਕਤੀਆਂ ਵੱਲੋਂ ਇਸ ਤੇ ਅੰਨ੍ਹਵਾਹ ਫਾਈਰਿੰਗ ਕਰ ਦਿੱਤੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ