ਲੁਧਿਆਣਾ (ਜਸਵੀਰ ਸਿੰਘ ਗਹਿਲ)। ਕਾਂਗਰਸ ਦੇ ਸਾਬਕਾ ਮੰਤਰੀ ਭਾਰਤ ਭੂਸ਼ਨ ਆਸ਼ੂ ਦੇ ਘਰ ਕੇਂਦਰੀ ਜਾਂਚ ਏਜੰਸੀ ਈਡੀ ਵੱਲੋ ਛਾਪੇਮਾਰੀ ਕੀਤੀ ਗਈ ਹੈ। ਇਹ ਰੇਡ ਅਨਾਜ ਦੀ ਢੋਅ-ਢੁਆਈ ਦੇ ਟੈਂਡਰ ਮਾਮਲੇ ਵਿਚ ਕਥਿਤ ਘੁਟਾਲੇ ਵਿੱਚ ਕੀਤੀ ਗਈ ਦੱਸੀ ਜਾ ਰਹੀ ਹੈ। ਵੀਰਵਾਰ ਸੁਵੱਖਤੇ ਹੀ ਕੀਤੀ ਇਸ ਰੇਡ ਦੋਰਾਨ ਆਸ਼ੂ ਦੇ ਨਜ਼ਦੀਕੀਆਂ ਪੰਕਜ ਮਲਹੋਤਰਾ ਤੇ ਇੰਦਰਜੀਤ ਇੰਦੀ ਜੋ ਮੰਤਰੀ ਆਸ਼ੂ ਦੇ ਕਥਿਤ ਪੀ ਏ ਦੱਸੇ ਜਾ ਰਹੇ ਹਨ ਦੇ ਘਰ ਵੀ ਪੁੱਜੀ ਹੈ। ਇਸ ਦੇ ਨਾਲ ਸਥਾਨਕ ਸ਼ਹਿਰ ‘ਚ ਸਨੀ ਭੱਲਾ ਤੇ ਰਮਨ (ਸਾਬਕਾ ਚੇਅਰਮੈਨ ਨਗਰ ਸੁਧਾਰ ਟਰੱਸਟ) ਦੇ ਘਰ ਵੀ ਦਬਸ ਦੇ ਕੇ ਜਾਂਚ ਕੀਤੀ ਜਾ ਰਹੀ ਹੈ। (Congress Minister)
ਉਕਤ ਤੋਂ ਇਲਾਵਾ ਮੁੱਲਾਂਪੁਰ ਦਾਖਾ ਵਿਖੇ ਅਨਿਲ ਜੈਨ ਤੇ ਕ੍ਰਿਸ਼ਨ ਲਾਲ ( ਦੋਵੇਂ ਆੜ੍ਹਤੀਏ) ਤੇ ਤੇਲੂ ਰਾਮ ਠੇਕੇਦਾਰ ਦੇ ਘਰ ਵੀ ਈਡੀ ਅਧਿਕਾਰੀਆਂ ਵੱਲੋਂ ਰੇਡ ਕਰਕੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਜਿਕਰਯੋਗ ਹੈ ਕਿ ਪੰਜਾਬ ਕਾਂਗਰਸ ਦੇ ਸਾਬਕਾ ਫੂਡ ਤੇ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਜ਼ਮਾਨਤ ‘ਤੇ ਆਏ ਹੋਏ ਹਨ ਜੋ ਰੇਡ ਸਮੇਂ ਵੀ ਆਪਣੇ ਘਰ ਵਿਚ ਹੀ ਮੌਜੂਦ ਹਨ। ਦੱਸ ਦੇਈਏ ਕਿ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਕਾਂਗਰਸ ਦੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਪਟੀਸ਼ਨ ’ਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਨ ਤੋਂ ਬਾਅਦ ਸਰਕਾਰ ਤੋਂ ਆਸ਼ੂ ਨਾਲ ਜੁੜੇ ਮਾਮਲੇ ਦੀ ਸਟੇਟਸ ਰਿਪੋਰਟ ਮੰਗੀ ਹੋਈ ਹੈ।
ਇਹ ਹੈ ਮਾਮਲਾ | Congress Minister
ਆਸ਼ੂ ’ਤੇ 2,000 ਕਰੋੜ ਰੁਪਏ ਦੇ ਟੈਂਡਰ ਘੁਟਾਲੇ ਦਾ ਦੋਸ਼ ਹੈ। ਵਿਜੀਲੈਂਸ ਇਸ ਦੀ ਜਾਂਚ ਕਰ ਰਹੀ ਹੈ। ਆਸ਼ੂ ’ਤੇ ਛੋਟੇ ਠੇਕੇਦਾਰਾਂ ਵੱਲੋਂ ਪੰਜਾਬ ਦੀਆਂ ਮੰਡੀਆਂ ਵਿੱਚ ਲੇਬਰ ਅਤੇ ਟਰਾਂਸਪੋਰਟੇਸ਼ਨ ਟੈਂਡਰਾਂ ਵਿੱਚ ਦੁਰਵਿਵਹਾਰ ਕਰਨ ਦੇ ਦੋਸ਼ ਲਾਏ ਗਏ ਸਨ। ਛੋਟੇ ਠੇਕੇਦਾਰਾਂ ਨੂੰ ਨਜ਼ਰਅੰਦਾਜ਼ ਕਰਕੇ 20-25 ਲੋਕਾਂ ਨੂੰ ਫਾਇਦਾ ਪਹੁੰਚਾਇਆ ਗਿਆ।