ਦੇਸ਼ ਦੇ ਸਾਬਕਾ ਮੁੱਖ ਜੱਜ ਅਲਤਮਸ਼ ਕਬੀਰ ਨਹੀਂ ਰਹੇ

ਏਜੰਸੀ) ਕੋਲਕਾਤਾ। ਦੇਸ਼ ਦੇ ਸਾਬਕਾ ਮੁੱਖ ਜੱਜ ਅਲਤਮਸ ਕਬੀਰ ਦਾ ਅੱਜ ਸਵੇਰੇ ਕੋਲਕਾਤਾ ‘ਚ ਦੇਹਾਂਤ ਹੋ ਗਿਆ ਉਹ 68 ਸਾਲਾਂ ਦੇ ਸਨ ਜਸਟਿਸ ਕਬੀਰ ਲੰਮੇ ਸਮੇਂ ਤੋਂ ਬਿਮਾਰ ਸਨ ਉਹ ਦੇਸ਼ ਦੇ 39ਵੇਂ ਮੁੱਖ ਜੱਜ ਸਨ ਤੇ 29 ਸਤੰਬਰ 2012 ਨੂੰ ਉਨ੍ਹਾਂ ਸਰਵਉੱਚ ਅਦਾਲਤ ਦਾ ਮੁੱਖ ਜੱਜ ਨਿਯੁਕਤ ਕੀਤਾ ਗਿਆ ਸੀ

ਉਹ 292 ਦਿਨਾਂ ਤੱਕ ਦੇਸ਼ ਦੇ ਮੁੱਖ ਜੱਜ ਅਹੁਦੇ ‘ਤੇ ਰਹੇ ਤੇ 19 ਜੁਲਾਈ 2013 ਨੂੰ ਸੇਵਾ ਮੁਕਤ ਹੋਏ ਜਸਟਿਸ ਕਬੀਰ ਨੇ ਮਾਨਵਅਧਿਕਾਰ ਤੇ ਚੋਣ ਸਬੰਧੀ ਕਾਨੂੰਨੀ ‘ਤੇ ਮਹੱਤਵਪੂਰਨ ਭੂਮਿਕਾ ਅਦਾ ਕੀਤੀ ਸੀ ਉਨ੍ਹਾਂ ਦੇ ਮਹੱਤਵਪੂਰਨ ਮੁਕੱਦਮਿਆਂ ‘ਚ 2011 ਦੇ ਅਮਰਾਵਤੀ ਜ਼ਿਲ੍ਹੇ ਦਾ ਸੰਧਿਆ ਮਨੋਜ ਵਾਨਖੇੜੇ ਦਾ ਮਾਮਲਾ ਸ਼ਾਮਲ ਸੀ ਉਨ੍ਹਾਂ ਵੱਲੋਂ ਸੁਣੇ ਗਏ ਹੋਰ ਮਹੱਤਵਪੂਰਨ ਮੁਕੱਦਮਿਆਂ ‘ਚ ਮੰੰਨੇ-ਪ੍ਰਮੰਨੇ ਸੀਨੀਅਰ ਵਕੀਲ ਤੇ ਤੱਤਕਾਲੀਨ ਟੀਮ ਅੰਨਾ ਦੇ ਮੈਂਬਰ ਪ੍ਰਸ਼ਾਂਤ ਭੂਸ਼ਣ ‘ਤੇ ਚੱਲੇ ਅਦਾਲਤ ਦੀ ਉਲੰਘਣਾ ਦਾ ਮਾਮਲਾ ਵੀ ਸ਼ਾਮਲ ਹੈ

ਭੂਸ਼ਣ ਨੇ ਦੋਸ਼ ਲਾਇਆ ਸੀ ਕਿ ਦੇਸ਼ ਦੇ 16 ਸਾਬਕਾ ਮੁੱਖ ਜੱਜਾਂ ‘ਚੋਂ ਅੱਧੇ ਭ੍ਰਿਸ਼ਟ ਸਨ ਆਪਣੇ  ਕਾਰਜਕਾਲ ਦੌਰਾਨ ਕਬੀਰ ਕਈ ਵਾਰ ਵਿਵਾਦਾਂ ਤੇ ਦੋਸ਼ਾਂ ਨਾਲ ਵੀ ਘਿਰੇ ਰਹੇ ਗੁਜਰਾਤ ਹਾਈਕੋਰਟ ਦੇ ਸਾਬਕਾ ਮੁੱਖ ਜੱਜ ਜਸਟਿਸ ਭਾਸ਼ਕਰ ਭੱਟਾਚਾਰਿਆ ਨੇ ਉਨ੍ਹਾਂ ‘ਤੇ ਉਨ੍ਹਾਂ ਨੂੰ ਸੁਪਰੀਮ ਕੋਰਟ ‘ਚ ਆਉਣ ਤੋਂ ਰੋਕਣ ਦੇ ਗੰਭੀਰ ਦੋਸ਼ ਲਾਏ ਜਸਟਿਸ ਕਬੀਰ ‘ਤੇ ਆਪਣੇ ਕਾਰਜਕਾਲ ਦੌਰਾਨ ਹੋਰ ਬੈਂਚਾਂ ਲਈ ਸੁੱਚੀਬੱਧ ਮਾਮਲਿਆਂ ਦੀ ਸੁਣਵਾਈ ਕਰਨ ਦੇ ਵੀ ਦੋਸ਼ ਲੱਗੇ ਇਨ੍ਹਾਂ ਮਾਮਲਿਆਂ ‘ਚ ਸਹਾਰਾ ਸੇਬੀ ਤੇ ਸੁਨੀਲ ਮਿੱਤਲ 2ਜੀ ਮਾਮਲੇ ਸ਼ਾਮਲ ਸਨ ਸੇਵਾ ਮੁਕਤੀ ਤੋਂ ਕੁਝ ਦਿਨ ਪਹਿਲਾਂ ਕਬੀਰ ਦਾ ਨਾਂਅ 2013 ਦੇ ਐਨਈਈਟੀ ਮੁਕੱਦਮੇ ਦੇ ਵਿਵਾਦਾਂ ਨਾਲ ਵੀ ਜੋੜਿਆ ਗਿਆ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here