Sri Lanka: ਭਾਰਤ ਦੌਰੇ ਤੋਂ ਪਹਿਲਾਂ ਸ਼੍ਰੀਲੰਕਾ ਦੇ ਸਾਬਕਾ ਕਪਤਾਨ ਦਾ ਗੋਲੀਆਂ ਮਾਰ ਕੇ ਕਤਲ

Sri Lanka

ਘਰ ’ਚ ਹੀ ਪਤਨੀ ਦੇ ਬੱਚਿਆਂ ਸਾਹਮਣੇ ਮਾਰੀਆਂ ਗੋਲੀਆਂ

  • ਕੁੱਝ ਦਿਨਾਂ ਬਾਅਦ ਭਾਰਤੀ ਟੀਮ ਨੇ ਕਰਨਾ ਹੈ ਸ਼੍ਰੀਲੰਕਾ ਦਾ ਦੌਰਾ

ਸਪੋਰਟਸ ਡੈਸਕ। ਭਾਰਤੀ ਟੀਮ ਨੇ ਕੁੱਝ ਦਿਨਾਂ ਬਾਅਦ ਹੀ ਸ਼੍ਰੀਲੰਕਾ ਦੌਰੇ ’ਤੇ ਜਾਣਾ ਹੈ, ਸ਼੍ਰੀਲੰਕਾ ’ਚ ਭਾਰਤੀ ਟੀਮ 3-3 ਮੈਚਾਂ ਦੀ ਇੱਕਰੋਜ਼ਾ ਤੇ ਟੀ20 ਸੀਰੀਜ਼ ਖੇਡੇਗੀ। ਇਸ ਤੋਂ ਪਹਿਲਾਂ ਇੱਕ ਭਿਆਨਕ ਖਬਰ ਸਾਹਮਣੇ ਆ ਰਹੀ ਹੈ। ਸ਼੍ਰੀਲੰਕਾਈ ਟੀਮ ਦੀ ਅੰਡਰ-19 ਵਿਸ਼ਵ ਕੱਪ ’ਚ ਕਪਤਾਨੀ ਕਰਨ ਵਾਲੇ ਖਿਡਾਰੀ ਤੇ ਕਪਤਾਨ ਕ੍ਰਿਕੇਟਰ ਧੰਮਿਕਾ ਨਿਰੋਸ਼ਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਉਨ੍ਹਾਂ ਦਾ ਕਤਲ ਉਨ੍ਹਾਂ ਦੇ ਘਰ ’ਚ ਹੀ ਉਨ੍ਹਾਂ ਦੀ ਪਤਨੀ ਤੇ ਬੱਚਿਆਂ ਸਾਹਮਣੇ ਕੀਤਾ ਗਿਆ ਹੈ। 41 ਸਾਲਾਂ ਦੇ ਇਸ ਕ੍ਰਿਕੇਟਰ ਤੇ ਸ਼੍ਰੀਲੰਕਾਈ ਕਪਤਾਨ ਦੇ ਕਤਲ ਦਾ ਕਾਰਨ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ। Sri Lanka

ਇਸ ਮਾਮਲੇ ’ਚ ਸ਼੍ਰੀਲੰਕਾ ਪੁਲਿਸ ਜਾਂਚ ਕਰ ਰਹੀ ਹੈ। ਗਾਲ ਦੇ ਅੰਬਾਲਾਂਗੋਡਾ ਸ਼ਹਿਰ ’ਚ ਨਿਰੋਸ਼ਨ ਆਪਣੇ ਪਰਿਵਾਰ ਨਾਲ ਰਹਿੰਦੇ ਸਨ। ਕਤਲ ਹੋਣ ਤੋਂ ਬਾਅਦ ਸ਼ਹਿਰ ’ਚ ਦਹਿਸ਼ ਦਾ ਮਾਹੌਲ ਹੈ। ਕਤਲ ਕਰਨ ਵਾਲਾ ਕੋਈ ਅਣਪਛਾਤਾ ਦੱਸਿਆ ਜਾ ਰਿਹਾ ਹੈ। ਪੁਲਿਸ ਮੀਡੀਆ ਦੇ ਮੈਂਬਰ ਮੁਤਾਬਕ ਬੀਤੇ ਕੱਲ੍ਹ (16 ਜੁਲਾਈ 2024) ਨੂੰ ਧੰਮਿਕਾ ਨਿਰੋਸ਼ਨ ’ਤੇ ਇੱਕ ਅਣਪਛਾਤੇ ਹਮਲਾਵਰ ਨੇ ਰਾਤ ਸਮੇਂ ਹਮਲਾ ਕਰ ਦਿੱਤਾ, ਜਿਸ ਕਰਕੇ 41 ਸਾਲਾਂ ਸਾਬਕਾ ਕ੍ਰਿਕੇਟਰ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ, ਨਿਰੋਸ਼ਨ ਨੂੰ ਕ੍ਰਿਕੇਟ ਜਗਤ ’ਚ ‘ਜੋਂਟੀ’ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਸੀ। Sri Lanka

Read This : David Warner: ਵਾਰਨਰ ਦੀਆਂ ਉਮੀਦਾਂ ਨੂੰ ਝਟਕਾ, ਕ੍ਰਿਕੇਟ ਅਸਟਰੇਲੀਆ ਦਾ ਵੱਡਾ ਬਿਆਨ

ਸੱਜੇ ਹੱਥ ਦੇ ਤੇਜ਼ ਗੇਂਦਬਾਜ਼ ਆਲਰਾਉਂਡਰ ਸਨ ਨਿਰੋਸ਼ਨ | Sri Lanka

ਤੁਹਾਨੂੰ ਦੱਸ ਦੇਈਏ ਕਿ ਸਾਲ 2000 ’ਚ ਸ਼੍ਰੀਲੰਕਾ ਦੇ ਨਿਰੋਸ਼ਨ ਨੇ ਸਿੰਗਾਪੁਰ ਖਿਲਾਫ ਆਪਣਾ ਪਹਿਲਾ ਡੈਬਿਊ ਮੁਕਾਬਲਾ ਖੇਡਿਆ ਸੀ, ਉਸ ਤੋਂ ਬਾਅਦ ਉਹ ਕਰੀਬ 2 ਸਾਲਾਂ ਤੱਕ ਸ਼੍ਰੀਲੰਕਾ ਲਈ ਅੰਡਰ-19 ਲੈਵਲ ’ਤੇ ਟੈਸਟ ਤੇ ਇੱਕਰੋਜ਼ਾ ਮੁਕਾਬਲਿਆਂ ’ਚ ਸ਼ਿਰਕਤ ਕਰਦੇ ਰਹੇ, ਖਾਸ ਗੱਲ ਇਹ ਰਹੀ ਕਿ ਇਸ ਵਿਚਕਾਰ ਉਨ੍ਹਾਂ 10 ਮੁਕਾਬਲਿਆਂ ’ਚ ਟੀਮ ਦੀ ਕਪਤਾਨੀ ਵੀ ਕੀਤੀ ਸੀ। ਧੰਮਿਕਾ ਨਿਰੋਸ਼ਨ ਸੱਜੇ ਹੱਥ ਦੇ ਇੱਕ ਤੇਜ਼ ਗੇਂਦਬਾਜ਼ ਸਨ, ਅੰਡਰ-19 ਵਿਸ਼ਵ ਕੱਪ 2002 ’ਚ ਉਹ ਆਪਣੀ ਟੀਮ ਲਈ 5 ਪਾਰੀਆਂ ’ਚ 19.28 ਦੀ ਔਸਤ ਨਾਲ 7 ਵਿਕਟਾਂ ਕੱਢਣ ’ਚ ਵੀ ਕਾਮਯਾਬ ਰਹੇ ਸਨ, ਆਪਣੇ ਕ੍ਰਿਕੇਟ ਕਰੀਅਰ ’ਚ ਉਨ੍ਹਾਂ ਨੇ 12 ਪਹਿਲੀ ਸ਼੍ਰੇਣੀ ਮੁਕਾਬਲਿਆਂ ’ਚ ਖੇਡਣ ਦਾ ਮੌਕਾ ਮਿਲਿਆ, ਜਿਸ ਵਿਚਕਾਰ ਉਨ੍ਹਾਂ ਨੂੰ 19 ਵਿਕਟਾਂ ਮਿਲੀਆਂ। Sri Lanka