ਸਾਡੇ ਨਾਲ ਸ਼ਾਮਲ

Follow us

11 C
Chandigarh
Monday, January 19, 2026
More
    Home Breaking News Ravichandran ...

    Ravichandran Ashwin : ‘ਮਾਸਟਰ ਆਫ ਸਪਿਨ’ ਆਰ ਅਸ਼ਵਿਨ ਬਾਰੇ ਇਹ ਸਾਬਕਾ ਕ੍ਰਿਕੇਟਰ ਦਾ ਵੱਡਾ ਬਿਆਨ, ਪੜ੍ਹੋ ਕੀ ਕਿਹਾ

    Ravichandran Ashwin

    ਧਰਮਸ਼ਾਲਾ (ਏਜੰਸੀ)। ਭਾਰਤੀ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਨੇ ਵੀਰਵਾਰ ਨੂੰ ਧਰਮਸ਼ਾਲਾ ’ਚ ਇੰਗਲੈਂਡ ਖਿਲਾਫ ਪੰਜਵੇਂ ਟੈਸਟ ਦੇ ਪਹਿਲੇ ਦਿਨ ਆਪਣੇ ਇਤਿਹਾਸਕ ਕਰੀਅਰ ਦਾ ਇੱਕ ਹੋਰ ਮੀਲ ਪੱਥਰ ਹਾਸਲ ਕੀਤਾ। ਇਸ ਆਫ ਸਪਿਨਰ ਨੇ ਇੰਗਲੈਂਡ ਖਿਲਾਫ ਸੀਰੀਜ ਦੇ ਆਖਰੀ ਟੈਸਟ ਮੈਚ ’ਚ ਆਪਣਾ 100ਵੀਂ ਹਾਜਰੀ ਭਰੀ। ਭਾਰਤ ਨਾਲ ਧਰਮਸ਼ਾਲਾ ਦੇ ਐਚਪੀਸੀਏ ਸਟੇਡੀਅਮ ’ਚ ਖੇਡੇ ਜਾ ਰਹੇ ਇਤਿਹਾਸਕ ਟੈਸਟ ਮੈਚ ਤੋਂ ਪਹਿਲਾਂ, ਅਸਟਰੇਲੀਆ ਦੇ ਸਾਬਕਾ ਕਪਤਾਨ ਰਿਕੀ ਪੋਂਟਿੰਗ ਨੇ ਅਸ਼ਵਿਨ ਦੀ ਪ੍ਰਸ਼ੰਸਾਂ ਕੀਤੀ। ਉਨ੍ਹਾਂ 37 ਸਾਲਾ ਖਿਡਾਰੀ ਨੂੰ ਇੱਕ ‘ਮਾਸਟਰ ਆਫ ਸਪਿਨ’ ਦੱਸਿਆ। (Ravichandran Ashwin)

    Ravichandran Ashwin Ravichandran Ashwin

    ਜੋ ‘ਕਿਸੇ ਵੀ ਸਥਿਤੀ ’ਚ’ ਆਪਣੀ ਰਹੱਸਮਈ ਗੇਂਦਬਾਜੀ ਨਾਲ ਵਿਰੋਧੀ ਟੀਮ ’ਤੇ ਹਾਵੀ ਹੋ ਸਕਦਾ ਹੈ। ਅਸ਼ਵਿਨ ਭਾਰਤ ਲਈ ਘੱਟੋ-ਘੱਟ 100 ਟੈਸਟ ਮੈਚ ਖੇਡਣ ਵਾਲੇ ਸਿਰਫ 14ਵੇਂ ਕ੍ਰਿਕੇਟਰ ਹਨ। ਉਹ ਟੈਸਟ ਕ੍ਰਿਕੇਟ ’ਚ ਹੁਣ ਤੱਕ 507 ਵਿਕਟਾਂ ਲੈ ਚੁੱਕੇ ਹਨ। ਆਰ ਅਸ਼ਵਿਨ ਵੀ ਅਨਿਲ ਕੁੰਬਲੇ ਤੋਂ ਬਾਅਦ ਟੈਸਟ ’ਚ ਭਾਰਤ ਦਾ ਦੂਜਾ ਸਭ ਤੋਂ ਸਫਲ ਗੇਂਦਬਾਜ ਹਨ। ਕੁੰਬਲੇ ਨੇ ਆਪਣੇ ਸ਼ਾਨਦਾਰ ਕਰੀਅਰ ਦੌਰਾਨ ਕੁੱਲ 619 ਵਿਕਟਾਂ ਲਈਆਂ। ਤੁਹਾਨੂੰ ਦੱਸ ਦੇਈਏ ਕਿ ਭਾਰਤੀ ਸਪਿਨਰ ਨੇ 2022 ਦੇ ਸੀਜਨ ਤੋਂ ਪਹਿਲਾਂ ਰਾਜਸਥਾਨ ਰਾਇਲਸ ’ਚ ਸ਼ਾਮਲ ਹੋਣ ਤੋਂ ਪਹਿਲਾਂ ਇੰਡੀਅਨ ਪ੍ਰੀਮੀਅਰ ਲੀਗ ਦੇ 2020 ਤੇ 2021 ਐਡੀਸਨ ’ਚ ਫ੍ਰੈਂਚਾਇਜੀ ਦੀ ਨੁਮਾਇੰਦਗੀ ਕੀਤੀ ਸੀ। (Ravichandran Ashwin)

    LEAVE A REPLY

    Please enter your comment!
    Please enter your name here