ਸਾਬਕਾ ਅਕਾਲੀ ਵਿਧਾਇਕ ਵਿਰਸਾ ਸਿੰਘ ਵਲਟੋਹਾ ਨੂੰ ਬਿਜਲੀ ਚੋਰੀ ਦੇ ਮਾਮਲੇ ‘ਚ ਲੱਖਾਂ ਦਾ ਜੁਰਮਾਨਾ ਤੇ ਕੇਸ ਦਰਜ

ਸਾਬਕਾ ਅਕਾਲੀ ਵਿਧਾਇਕ ਵਿਰਸਾ ਸਿੰਘ ਵਲਟੋਹਾ ਨੂੰ ਬਿਜਲੀ ਚੋਰੀ ਦੇ ਮਾਮਲੇ ‘ਚ ਲੱਖਾਂ ਦਾ ਜੁਰਮਾਨਾ ਤੇ ਕੇਸ ਦਰਜ

ਅੰਮ੍ਰਿਤਸਰ (ਰਾਜਨ ਮਾਨ) ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੇ ਸਰਹੱਦੀ ਪਿੰਡ ਅਮਰਕੋਟ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤੇ ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ ਦੇ ਘਰ ਛਾਪਾ ਮਾਰਕੇ ਟ੍ਰਾਂਸਫਾਰਮਰ ਤੋਂ ਸਿੱਧੀ ਲਾਈ ਹੋਈ ਬਿਜਲੀ ਦੀ ਕੁੰਡੀ ਮੌਕੇ ਤੋਂ ਹੀ ਫੜ ਲਈ ਜਿਸ ਤੋਂ ਬਾਅਦ ਟੀਮ ਵੱਲੋਂ ਮੌਕੇ ‘ਤੇ ਹੀ ਕਾਰਵਾਈ ਕਰਦਿਆਂ ਵਲਟੋਹਾ ਨੂੰ 1.91 ਲੱਖ ਦਾ ਜੁਰਮਾਨਾ ਵੀ ਕੀਤਾ ਗਿਆ

ਜਾਣਕਾਰੀ ਅਨੁਸਾਰ ਪਿੰਡ ਅਮਰਕੋਟ ਵਿੱਚ ਸਥਿਤ ਭਵਨ ਅੰਦਰ ਸਾਲ 2018 ਤੋਂ ਜ਼ੀਰੋ ਖਪਤ ਆ ਰਹੀ ਸੀ ਇਸ ਸਬੰਧੀ ਜਦੋਂ ਪਾਵਰਕੌਮ ਦੀ ਟੀਮ ਦੇ ਨਾਲ ਚਾਰ ਥਾਣਿਆਂ ਦੀ ਪੁਲਿਸ ਛਾਪਾ ਮਾਰਨ ਗਈ ਤਾਂ ਮੌਕੇ ‘ਤੇ ਹੀ ਸਿੱਧੀਆਂ ਕੁੰਡੀਆਂ ਲਾਈਆਂ ਪਾਈਆਂ ਗਈਆਂ ਕਰੀਬ 18 ਮਹੀਨਿਆਂ ਤੋਂ ਇਹ ਖਪਤ ਜ਼ੀਰੋ ਆ ਰਹੀ ਸੀ  ਟੀਮ ਵੱਲੋਂ ਮੌਕੇ ‘ਤੇ ਲੱਗੀਆਂ ਤਾਰਾਂ ਅਤੇ ਹੋਰ ਸਾਮਾਨ ਕਬਜ਼ੇ ਵਿੱਚ ਲੈ ਲਿਆ ਪਾਵਰਕੌਮ ਦੇ ਅਧਿਕਾਰੀਆਂ ਦੀ ਸ਼ਿਕਾਇਤ ‘ਤੇ ਪੁਲਿਸ ਵੱਲੋਂ ਸਾਬਕਾ ਅਕਾਲੀ ਵਿਧਾਇਕ ‘ਤੇ ਬਿਜਲੀ ਚੋਰੀ ਦਾ ਕੇਸ ਦਰਜ ਕਰ ਲਿਆ ਗਿਆ ਹੈ

ਪਾਵਰਕੌਮ ਦੇ ਐਕਸੀਅਨ ਆਰ ਕੇ ਗੋਇਲ ਨੇ ਦੱਸਿਆ ਕਿ  ਇਸ ਛਾਪੇਮਾਰੀ ਦੌਰਾਨ ਪਤਾ ਲੱਗਿਆ ਕਿ ਵਿਰਸਾ ਸਿੰਘ ਵਲਟੋਹਾ ਦੇ ਘਰ ਵਿਖੇ ਚੱਲ ਰਹੇ ਬਿਜਲੀ ਕੁਨੈਕਸ਼ਨ ਦੀ ਸਾਲ  2018 ਤੋਂ ਖਪਤ ਜ਼ੀਰੋ ਆ ਰਹੀ ਸੀ ਅਤੇ ਭਵਨ ਅੰਦਰ ਏ.ਸੀ., ਫਰਿਜ਼, ਪੱਖੇ, ਬਲਬ ਅਤੇ ਹੋਰ ਲੋਡ ਦੀ ਵਰਤੋਂ ਹੋਣ ਦੇ ਬਾਵਜੂਦ ਬਿਜਲੀ ਦਾ ਬਿੱਲ ਐਵਰੇਜ਼ ਅਨੁਸਾਰ ਅਦਾ ਕੀਤਾ ਜਾ ਰਿਹਾ ਸੀ ਉਹਨਾਂ ਦੱਸਿਆ ਕਿ ਅਧਿਕਾਰੀਆਂ ਵੱਲੋਂ ਸਿੱਧੀਆਂ ਲੱਗੀਆਂ ਕੁੰਡੀਆਂ ਦੀ ਵੀਡੀਓ ਗਰਾਫੀ ਵੀ ਕੀਤੀ ਗਈ ਹੈ

ਉਹਨਾਂ ਦੱਸਿਆ ਕਿ ਸਾਬਕਾ ਅਕਾਲੀ ਵਿਧਾਇਕ ਵੱਲੋਂ ਇਸ ਭਵਨ ਵਿਖੇ ਬਿਜਲੀ ਦੀ ਖਪਤ ਸਬੰਧੀ 4.85 ਕਿਲੋ ਵਾਰਡ ਲੋਡ ਦੀ ਮਨਜ਼ੂਰੀ ਲਈ ਗਈ ਸੀ ਪਰ ਮੌਕੇ ‘ਤੇ ਇਹ ਲੋਡ 11 ਕਿਲੋ ਵਾਰਡ ਪਾਇਆ ਗਿਆ ਬਿਜਲੀ ਵਿਭਾਗ ਵੱਲੋਂ ਕੀਤੀ ਗਈ ਇਸ ਕਾਰਵਾਈ ਕਾਰਨ ਸਿਆਸੀ ਹਲਕਿਆਂ ਅੰਦਰ ਨਵੀਂ ਚਰਚਾ ਸ਼ੁਰੂ ਹੋ ਗਈ ਹੈ ਇਸ ਸਬੰਧੀ ਜਿਲ੍ਹਾ ਕਾਂਗਰਸ ਕਮੇਟੀ ਅੰਮ੍ਰਿਤਸਰ ਦਿਹਾਤੀ ਦੇ ਪ੍ਰਧਾਨ ਸ਼੍ਰੀ ਭਗਵੰਤਪਾਲ ਸਿੰਘ ਸੱਚਰ ਨੇ ਕਿਹਾ ਕਿ ਇਹ ਇੱਕ ਸ਼ਰਮਨਾਕ ਗੱਲ ਹੈ ਕਿ ਇੱਕ ਅਕਾਲੀ ਦਲ ਦਾ ਆਗੂ ਚੋਰੀ ਦੀ ਬਿਜਲੀ ਬਾਲ ਰਿਹਾ ਸੀ ਉਧਰ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਉਹਨਾਂ ਨੂੰ ਸਿਆਸੀ ਰੰਜਿਸ਼ ਤਹਿਤ ਫਸਾਇਆ ਜਾ ਰਿਹਾ ਹੈ  ਇਸ ਮਾਮਲੇ ਨੂੰ ਲੈ ਕੇ ਸ਼ੋਸ਼ਲ ਮੀਡੀਆ ਉਪਰ ਵੀ ਕਈ ਤਰ੍ਹਾਂ ਦੀਆਂ ਚਰਚਾਵਾਂ ਛਿੜ ਗਈਆਂ ਹਨ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।