Forest Fire: ਜੰਗਲ ਨੂੰ ਅੱਗ ਵੱਡੀ ਚੁਣੌਤੀ

Forest Fire

ਉੁਤਰਾਖੰਡ ’ਚ ਹਜ਼ਾਰਾਂ ਏਕੜ ਜੰਗਲ ਨੂੰ ਅੱਗ ਲੱਗਣ ਨਾਲ ਨਾ ਸਿਰਫ਼ ਹਰਿਆਲੀ ਤਬਾਹ ਹੋ ਰਹੀ ਹੈ ਸਗੋਂ ਮਾਲੀ ਤੇ ਜਾਨੀ ਨੁਕਸਾਨ ਵੀ ਹੋਇਆ ਹੈ ਜੰਗਲ ਲੱਖਾਂ ਪਸ਼ੂ-ਪੰਛੀਆਂ ਦਾ ਵੀ ਆਸਰਾ ਹੁੰਦੇ ਹਨ ਪਿਛਲੇ ਸਾਲਾਂ ਅੰਦਰ ਵੀ ਇੱਥੇ ਜੰਗਲਾਂ ਨੂੰ ਅੱਗ ਲੱਗਦੀ ਆਈ ਹੈ ਸਰਕਾਰ ਵੱਲੋਂ ਅੱਗ ਬੁਝਾਉਣ ਲਈ ਹੈਲੀਕਾਪਟਰ ਤੱਕ ਦੀ ਵਰਤੋਂ ਕੀਤੀ ਗਈ। ਪਰ ਜਿੰਨੇ ਵੱਡੇ ਪੱਧਰ ’ਤੇ ਅੱਗ ਲੱਗਦੀ ਹੈ ਇਹ ਢੰਗ-ਤਰੀਕੇ ਅੱਗ ’ਤੇ ਛੇਤੀ ਕਾਬੂ ਪਾਉਣ ਵਾਲੇ ਨਹੀਂ ਹਨ ਸੁਪਰੀਮ ਕੋਰਟ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੈ ਅਦਾਲਤ ਨੇ ਵਰਖਾ ਜਾਂ ਨਕਲੀ ਵਰਖਾ (ਕਲਾਊਡ ਸੀਡਿੰਗ) ਦਾ ਇੰਤਜ਼ਾਰ ਕਰਨ ਨੂੰ ਨਕਾਰ ਕੇ ਇਸ ਦਾ ਤੁਰੰਤ ਹੱਲ ਕੱਢਣ ਲਈ ਕਿਹਾ ਹੈ। (Forest Fire)

ਇਹ ਵੀ ਪੜ੍ਹੋ : ਚੰਗੇ ਕਰਮ ਕਰੋ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਤੁਹਾਨੂੰ ਯਾਦ ਰੱਖਣ : Saint Dr MSG

ਬਿਨਾਂ ਸ਼ੱਕ ਜੰਗਲ ਦੀ ਅੱਗ ਦੇ ਮੱਦੇਨਜ਼ਰ ਨਵੀਂ ਤਕਨੀਕ ਤੇ ਢਾਂਚਾ ਵਿਕਸਿਤ ਕਰਨ ਦੀ ਜ਼ਰੂਰਤ ਹੈ। ਫਾਇਰ ਬ੍ਰਿਗੇਡ ਗੱਡੀਆਂ ਅਬਾਦੀ ਵਾਲੇ ਖੇਤਰਾਂ ਲਈ ਤਾਂ ਦਰੁਸਤ ਹਨ ਪਰ ਜੰਗਲਾਂ ਨੂੰ ਅੱਗ ਬਹੁਤ ਵੱਡੀ ਸਮੱਸਿਆ ਹੈ ਬਿਨਾਂ ਸ਼ੱਕ ਜੰਗਲਾਂ ਨੂੰ ਲੱਗੀ ਅੱਗ ਬੁਝਾਉਣੀ ਸਰਕਾਰ ਤੇ ਵਿਗਿਆਨੀਆਂ ਦੋਵਾਂ ਲਈ ਵੱਡੀ ਚੁਣੌਤੀ ਹੈ ਇਸ ਲਈ ਵੀ ਜ਼ਰੂਰੀ ਹੈ ਕਿ ਭਵਿੱਖ ’ਚ ਉਹਨਾਂ ਕਾਰਨਾਂ ਨੂੰ ਵੀ ਦੂਰ ਕੀਤਾ ਜਾਵੇ ਜਿਨ੍ਹਾਂ ਕਾਰਨ ਅੱਗ ਲੱਗਦੀ ਹੈ ਜੰਗਲ ਦੇ ਅੰਦਰ ਜਾਂ ਜੰਗਲਾਂ ਦੇ ਨਜ਼ਦੀਕ ਰਹਿਣ ਵਾਲੇ ਲੋਕਾਂ ਨੂੰ ਵੀ ਜਾਗਰੂਕ ਕਰਨਾ ਜ਼ਰੂਰੀ ਹੈ ਇਸ ਦੇ ਨਾਲ ਹੀ ਜੰਗਲਾਂ ਅੰਦਰ ਛੋਟੇ ਜਲ ਭੰਡਾਰ ਬਣਾਉਣ ਦੀ ਜ਼ਰੂਰਤ ਹੈ ਜਿੱਥੋਂ ਅਸਾਨੀ ਨਾਲ ਵੱਡੀ ਮਾਤਰਾ ’ਚ ਪਾਣੀ ਲਿਆ ਜਾ ਸਕੇ। (Forest Fire)