Foreign: ਵਿਦੇਸ਼ਾਂ ਦੀਆਂ ਸਮੱਸਿਆਵਾਂ

Foreign Problems
Foreign: ਵਿਦੇਸ਼ਾਂ ਦੀਆਂ ਸਮੱਸਿਆਵਾਂ

Foreign Problems: ਵਿਦੇਸ਼ ਜਾਣ ਦੇ ਚਾਹਵਾਨਾਂ ਲਈ ਇਹ ਗੱਲ ਧਿਆਨ ਦੇਣ ਵਾਲੀ ਹੈ ਕਿ ਅਮਰੀਕਾ, ਕੈਨੇਡਾ ਸਮੇਤ ਯੂਰਪ ਦੇ ਕਈ ਮੁਲਕਾਂ ’ਚ ਪ੍ਰਵਾਸੀ ਵੱਡੀਆਂ ਆਰਥਿਕ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ ਪਿਛਲੇ ਦਿਨੀਂ ਕੈਨੇਡਾ ਦੇ ਇੱਕ ਰੈਸਟੋਰੈਂਟ ’ਚ 60 ਖਾਲੀ ਅਸਾਮੀਆਂ ਦੀ ਖਬਰ ਛਪੀ ਹੈ ਜਿਸ ਵਾਸਤੇ ਤਿੰਨ ਹਜ਼ਾਰ ਦੇ ਕਰੀਬ ਪ੍ਰਵਾਸੀ ਭਾਰਤੀ ਨੌਕਰੀ ਲੈਣ ਲਈ ਕਤਾਰ ’ਚ ਖੜ੍ਹੇ ਨਜ਼ਰ ਆਏ ਇਸੇ ਤਰ੍ਹਾਂ ਅਮਰੀਕਾ ’ਚ ਰਹਿ ਰਹੇ ਪ੍ਰਵਾਸੀਆਂ ਦੇ ਤਿੰਨ-ਤਿੰਨ ਨੌਕਰੀਆਂ ਕਰਨ ਦੀਆਂ ਖਬਰਾਂ ਹਨ ਅਮਰੀਕਾ ਦੁਨੀਆ ਦੀ ਸਭ ਤੋਂ ਵੱਡੀ ਅਰਥਵਿਵਸਥਾ ਮੰਨੀ ਜਾਂਦੀ ਹੈ ਪਰ ਜ਼ਿਆਦਾ ਟੈਕਸ ਕਾਰਨ ਲੋਕਾਂ ਨੂੰ ਆਪਣੇ ਖਰਚੇ ਚਲਾਉਣ ਲਈ ਵੱਡੀ ਮੁਸ਼ੱਕਤ ਕਰਨੀ ਪੈ ਰਹੀ ਹੈ। Foreign Problems

ਹੈਰਾਨੀ ਦੀ ਗੱਲ ਹੈ ਕਿ ਏਨੇ ਔਖੇ ਹਾਲਾਤਾਂ ਦੇ ਬਾਵਜ਼ੂਦ ਲੋਕ 40-40 ਲੱਖ ਰੁਪਏ ਦੀ ਡੌਂਕੀ ਲਵਾਉਣ ਲਈ ਤਰਲੇ ਲੈ ਰਹੇ ਹਨ ਇੱਧਰ ਕੈਨੇਡਾ ਅੰਦਰ ਵੀ ਸਰਕਾਰ ਪ੍ਰਵਾਸੀਆਂ ਨੂੰ ਰੁਜ਼ਗਾਰ ਦੇਣ ਤੋਂ ਹੱਥ ਘੁੱਟ ਰਹੀ ਹੈ ਵਿਦੇਸ਼ ਜਾਣਾ ਮਾੜਾ ਨਹੀਂ ਪਰ ਵਿਦੇਸ਼ ਨੂੰ ‘ਮੌਜਾਂ ਹੀ ਮੌਜਾਂ’ ਸਮਝਣ ਵਾਲੀ ਸੋਚ ਬਦਲਣੀ ਪਵੇਗੀ ਮਿਹਨਤ ਵਿਦੇਸ਼ਾਂ ਵਿੱਚ ਵੀ ਕਰਨੀ ਪਵੇਗੀ ਉਹ ਵੀ ਆਪਣੇ ਮੁਲਕ ਨਾਲੋਂ ਜ਼ਿਆਦਾ ਹਕੀਕਤ ਨੂੰ ਸਾਹਮਣੇ ਰੱਖ ਕੇ ਤੇ ਸੂਝ ਨੂੰ ਪੱਲੇ ਬੰਨ੍ਹ ਕੇ ਜਾਣਾ ਚਾਹੀਦਾ ਹੈ ਇਹ ਨਹੀਂ ਸੋਚਣਾ ਚਾਹੀਦਾ ਕਿ ਕਿਵੇਂ ਨਾ ਕਿਵੇਂ ਇੱਕ ਵਾਰ ਪਹੁੰਚ ਜਾਈਏ, ਮੁਸ਼ਕਲਾਂ ਤਾਂ ਆਪਣੇ-ਆਪ ਹੱਲ ਹੋ ਜਾਣਗੀਆਂ ਘੱਟੋ-ਘੱਟ ਜ਼ਮੀਨ-ਜਾਇਦਾਦ ਵੇਚ ਕੇ ਜਾਣ ਦੀ ਰੀਤ ਤਾਂ ਛੱਡਣੀ ਹੀ ਚਾਹੀਦੀ ਹੈ। Foreign Problems