ਚੋਣ ਵਾਅਦਾ ਪੱਤਰਾਂ ’ਚ ਵਿਦੇਸ਼ੀ ਨੀਤੀ ਵੀ ਬਣੇ ਮੁੱਦਾ

Lok Sabha Elaction 2024

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਇੰਟਰਵਿਊ ’ਚ ਕਿਹਾ ਕਿ ਭਾਰਤ ’ਚ ਚੋਣਾਂ ਸਾਡੇ ਲੋਕਤੰਤਰ ਦਾ ਤਿਉਹਾਰ ਹਨ, ਇਹ ਸਹੀ ਹੈ ਪੂਰੇ ਦੇਸ਼ ’ਚ ਲੋਕ ਚੋਣਾਂ ਨੂੰ ਤਿਉਹਾਰ ਦੇ ਰੂਪ ’ਚ ਦੇਖਦੇ ਹਨ ਅਤੇ ਆਪਣੀ ਪਸੰਦ ਦੇ ਉਮੀਦਵਾਰ ਨੂੰ ਵੋਟ ਦੇਣ ਦੇ ਆਪਣੇ ਮੌਲਿਕ ਅਧਿਕਾਰ ਦੀ ਵਰਤੋਂ ਕਰਨ ਲਈ ਉਤਸੁਕ ਰਹਿੰਦੇ ਹਨ ਇੱਕ ਸਿਆਸੀ ਟਿੱਪਣੀਕਾਰ ਨੇ ਇਸ ਗੱਲ ਨੂੰ ਥੋੜ੍ਹਾ ਵੱਖਰੇ ਅੰਦਾਜ਼ ’ਚ ਰੱਖਿਆ ਹੈ ‘ਭਾਰਤੀ ਰਾਜਨੀਤੀ ਦਾ ਲੋਕਤੰਤਰੀਕਰਨ ਨਹੀਂ ਸਗੋਂ ਚੁਣਾਵੀਕਰਨ ਹੋ ਗਿਆ ਹੈ’ ਉਨ੍ਹਾਂ ਦੀ ਟਿੱਪਣੀ ਦੇਸ਼ ਦੇ ਕਿਸੇ ਨਾ ਕਿਸੇ ਹਿੱਸੇ ’ਚ ਸਾਲ ਭਰ ਹੋਣ ਵਾਲੀਆਂ ਚੋਣਾਂ ਵੱਲ ਸੰਕੇਤ ਕਰਦੀ ਹੈ ਭਾਰਤ ’ਚ ਤਿੰਨ-ਪੱਧਰੀ ਸ਼ਾਸਨ ਪ੍ਰਣਾਲੀ ਹੈ। (Lok Sabha Elaction 2024)

ਇਸ ਲਈ ਸਾਲ ਭਰ ਦੇਸ਼ ’ਚ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਪੱਧਰ ’ਤੇ ਚੋਣਾਂ ਹੁੰਦੀਆਂ ਰਹਿੰਦੀਆਂ ਹਨ ਚੋਣਾਂ ਦੌਰਾਨ ਭਾਰਤੀ ਰਾਜਨੀਤੀ ਦੇ ਅਨੇਕਾਂ ਮੁੱਦੇ ਅਤੇ ਵਿਸ਼ੇਸ਼ਤਾਵਾਂ ਸਾਹਮਣੇ ਆਉਂਦੀਆਂ ਹਨ, ਜੋ ਮੁੱਦੇ ਵੋਟਰਾਂ ਨੂੰ ਪ੍ਰਭਾਵਿਤ ਕਰਦੇ ਹਨ ਉਹ ਚੋਣਾਂ ਦੌਰਾਨ ਚੁੱਕੇ ਜਾਂਦੇ ਹਨ ਪਰ ਕੀ ਵਿਦੇਸ਼ ਨੀਤੀ ਨੂੰ ਸਿਆਸੀ ਪਾਰਟੀਆਂ ਖਾਸ ਕਰਕੇ ਰਾਸ਼ਟਰੀ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਦੌਰਾਨ ਇੱਕ ਮੁੱਦੇ ਦੇ ਰੂਪ ’ਚ ਚੁੱਕਿਆ ਜਾਂਦਾ ਹੈ? ਪ੍ਰੈਸ ਓਪਨੀਅਨ ਪੋਲ, ਵੋਟਰਾਂ ’ਚ ਕਰਵਾਏ ਗਏ ਸਰਵੇਖਣ ਆਦਿ ਤੋਂ ਇਹ ਸਪੱਸ਼ਟ ਹੈ ਕਿ ਚੋਣਾਂ ’ਚ ਵਿਦੇਸ਼ ਨੀਤੀ ਨੂੰ ਪਹਿਲ ਨਹੀਂ ਦਿੱਤੀ ਜਾਂਦੀ ਹੈ ਸਿਆਸੀ ਪਾਰਟੀਆਂ ਦੇ ਚੋਣ ਮਨੋਰਥ ਪੱਤਰਾਂ ’ਚ ਚੁੱਕੇ ਗਏ ਮੁੱਦਿਆਂ ਦੀ ਜਾਂਚ ਕਰਨ ਤੋਂ ਪਹਿਲਾਂ ਸਾਨੂੰ ਇਹ ਜਾਣਨਾ ਪਵੇਗਾ ਕਿ ਵੋਟਰ ਵਿਦੇਸ਼ ਨੀਤੀ ’ਚ ਰੁੁਚੀ ਕਿਉਂ ਨਹੀਂ ਲੈਂਦੇ ਹਨ। (Lok Sabha Elaction 2024)

ਵਿਕਸਿਤ ਦੇਸ਼ਾਂ ਵਾਂਗ ਭਾਰਤ ’ਚ ਵੀ ਵੋਟਰਾਂ ਦੀ ਕਈ ਕਾਰਨਾਂ ਕਰਕੇ ਕੌਮਾਂਤਰੀ ਮੁੱਦਿਆਂ ’ਚ ਰੁਚੀ ਨਹੀਂ ਹੁੰਦੀ ਕਈ ਭਾਰਤੀ ਲੋੜੀਂਦੇ ਵਸੀਲਿਆਂ ਦੀ ਘਾਟ ’ਚ ਸੰਸਾਰ ਦੇ ਦੇਸ਼ਾਂ ਦੀ ਯਾਤਰਾ ਨਹੀਂ ਕਰ ਸਕਦੇ ਹਨ ਤੇ ਜਦੋਂ ਤੱਕ ਤੁਸੀਂ ਕੋਈ ਚੀਜ਼ ਦੇਖੀ ਨਾ ਹੋਵੇ ਉਦੋਂ ਤੱਕ ਉਸ ਬਾਰੇ ਤੁਸੀਂ ਮਹਿਸੂਸ ਵੀ ਨਹੀਂ ਕਰ ਸਕਦੇ ਹੋ ਇਸ ਦਾ ਦੂਜਾ ਕਾਰਨ ਕੌਮਾਂਤਰੀ ਦ੍ਰਿਸ਼ਟੀਕੋਣ ਦੀ ਘਾਟ ਹੈ ਭਾਰਤ ’ਚ ਕਈ ਲੋਕ ਇਸ ਗੱਲ ਨੂੰ ਨਹੀਂ ਸਮਝਦੇ ਹਨ ਕਿ ਕੌਮਾਂਤਰੀ ਭਾਈਚਾਰੇ ’ਚ ਰਾਜ ਅਤੇ ਗੈਰ-ਰਾਜ ਕਾਰਨ ਦੋਵਾਂ ’ਚ ਅਤੇ ਭਾਰਤ ਸਮੇਤ ਹਰੇਕ ਦੇਸ਼ ਨੂੰ ਉਹ ਵੱਖ-ਵੱਖ ਤਰੀਕਿਆਂ ਨਾਲ ਪ੍ਰਭਾਵਿਤ ਕਰਦੇ ਹਨ ਸੰਸਾਰੀਕਰਨ ਦੀ ਪ੍ਰਕਿਰਿਆ ’ਚ ਵੱਖ-ਵੱਖ ਦੇਸ਼ਾਂ ’ਚ ਬਾਹਰੀ ਪ੍ਰਭਾਵ ਵਧਿਆ ਹੈ।

ਅੱਲ੍ਹਾ, ਵਾਹਿਗੁਰੂ, ਰਾਮ ਦੇ ਨਾਮ ਨਾਲ ਆਉਂਦੀ ਹੈ ਵਿਚਾਰਾਂ ‘ਚ ਤਬਦੀਲੀ : Saint Dr MSG

ਭਾਰਤ ਇੱਕ ਵਿਸ਼ਾਲ ਦੇਸ਼ ਹੈ ਅਤੇ ਉਸ ਦੀ ਅਬਾਦੀ ਸੰਸਾਰ ’ਚ ਸਭ ਤੋਂ ਜ਼ਿਆਦਾ ਹੈ ਜਿਸ ’ਚ 28 ਰਾਜ ਹਨ ਅਤੇ ਇਹ 27 ਦੇਸ਼ਾਂ ਦੇ ਯੂਰਪੀ ਸੰਘ ਵਾਂਗ ਹੈ ਭਾਰਤ ਅਤੇ ਯੂਰਪੀ ਸੰਘ ਦੋਵੇਂ ਹੀ ਆਪਣੇ ਅੰਦਰੂਨੀ ਮਾਮਲਿਆਂ ’ਚ ਜ਼ਿਆਦਾ ਉਲਝੇ ਰਹਿੰਦੇ ਹਨ ਤੇ ਉਨ੍ਹਾਂ ਕੋਲ ਕੌਮਾਂਤਰੀ ਅਗਵਾਈ ਲਈ ਉਤਸ਼ਾਹ ਅਤੇ ਊਰਜਾ ਨਹੀਂ ਬਚਦੀ ਹੈ ਵਿਦੇਸ਼ ਨੀਤੀ ਦਾ ਨਿਰਮਾਣ ਨੌਕਰਸ਼ਾਹਾਂ ਤੇ ਕਥਿਤ ਤੌਰ ’ਤੇ ਮਾਹਿਰਾਂ ’ਤੇ ਛੱਡ ਦਿੱਤਾ ਜਾਂਦਾ ਹੈ ਵੋਟਰ ਵਿਦੇਸ਼ ਨੀਤੀ ਨੂੰ ਪ੍ਰਭਾਵਿਤ ਨਹੀਂ ਕਰਦੇ ਹਨ ਯੂਰਪੀ ਸੰਘ ਵਾਂਗ ਭਾਰਤ ਇਸ ਗੱਲ ਨੂੰ ਨਹੀਂ ਸਮਝ ਸਕਿਆ ਕਿ ਕੌਮਾਂਤਰੀ ਭੂਮਿਕਾ ਨਿਭਾਉਣ ਨਾਲ ਦੇਸ਼ ਦੀ ਅੰਦਰੂਨੀ ਤਾਕਤ ਵੀ ਵਧੇਗੀ ਇਹ ਸੱਚ ਹੈ। (Lok Sabha Elaction 2024)

ਕਿ ਕਿਸੇ ਵੀ ਦੇਸ਼ ਦੀ ਵਿਦੇਸ਼ ਨੀਤੀ ਉਸ ਦੀ ਘਰੇਲੂ ਤਾਕਤ ਤੇ ਨੀਤੀਆਂ ਦਾ ਨਤੀਜਾ ਹੈ ਕੌਮਾਂਤਰੀ ਸਬੰਧਾਂ ’ਚ ਸੁਧਾਰ ਲਈ ਭਾਰਤ ਚਾਹੁੰਦਾ ਹੈ ਕਿ ਉਸ ਲਈ ਘਰੇਲੂ ਨੀਤੀਆਂ ਜਿਨ੍ਹਾਂ ’ਚ ਆਰਥਿਕ, ਰਾਜਨੀਤਿਕ, ਲੋਕ ਅੰਕੜਾ ਵਿਕਾਸ ਤੇ ਤਕਨੀਕੀ ਵਿਕਾਸ ਵੀ ਸ਼ਾਮਲ ਹੈ, ਦੀ ਹਮਾਇਤ ਹੋਣੀ ਚਾਹੀਦੀ ਹੈ ਇਸੇ ਤਰ੍ਹਾਂ ਸੰਸਾਰ ਦੀ ਭੂਮਿਕਾ ਘੱਟ ਹੋਣ ਨਾਲ ਅੰਦਰੂਨੀ ਪਹਿਲ ਸੁਧਾਰ, ਉਤਸ਼ਾਹ ਵੀ ਪ੍ਰਭਾਵਿਤ ਹੋਣਗੇ ਇਸ ਲਈ ਭਾਰਤ ਨੂੰ ਖੁਦ ਨੂੰ ਅਜਿਹੀ ਕੌਮਾਂਤਰੀ ਸਥਿਤੀ ’ਚ ਲਿਜਾਣਾ ਹੋਵੇਗਾ ਜੋ ਉਸ ਦੀ ਰਾਸ਼ਟਰੀ ਸ਼ਕਤੀ ਅਤੇ ਰਣਨੀਤੀਆਂ ਦੇ ਅਨੁਸਾਰ ਹੋਣ ਉਕਤ ਤੱਥਾਂ ਨੂੰ ਧਿਆਨ ’ਚ ਰੱਖਦੇ ਹੋਏ ਸਾਨੂੰ ਸਿਆਸੀ ਪਾਰਟੀਆਂ ਵੱਲੋਂ ਆਪਣੇ ਚੋਣ ਮਨੋਰਥ ਪੱਤਰਾਂ ’ਚ ਚੁੱਕੇ ਗਏ ਮੁੱਦਿਆਂ ਦਾ ਵਿਸ਼ਲੇਸ਼ਣ ਕਰਨਾ ਚਾਹੀਦਾ ਹੈ। (Lok Sabha Elaction 2024)

ਇਸ ਲਈ ਅਸੀਂ ਸੱਤਾਧਾਰੀ ਭਾਜਪਾ ਅਤੇ ਮੁੱਖ ਵਿਰੋਧੀ ਧਿਰ ਪਾਰਟੀ ਕਾਂਗਰਸ ਦੇ ਚੋਣ ਮਨੋਰਥ ਪੱਤਰਾਂ ਦਾ ਵਿਸ਼ਲੇਸ਼ਣ ਕਰਦੇ ਹਾਂ ਭਾਜਪਾ ਦੇ ਚੋਣ ਮਨੋਰਥ ਪੱਤਰ ’ਚ ਵਿਦੇਸ਼ ਨੀਤੀ ਉਜਾਗਰ ਹੁੰਦੀ ਹੈ ਅਤੇ ਉਸ ’ਚ ਕਿਹਾ ਗਿਆ ਹੈ ਕਿ ਸਰਕਾਰ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੀ ਸਥਾਈ ਮੈਂਬਰਸ਼ਿਪ ਪ੍ਰਾਪਤ ਕਰਨ ਦਾ ਯਤਨ ਕਰੇਗੀ, ਗੁਆਂਢੀ ਦੇਸ਼ਾਂ ਨੂੰ ਪਹਿਲ ਦੇਵੇਗੀ, ਨਿਵੇਸ਼ ਤੇ ਕੂਟਨੀਤਿਕ ਸਹਿਯੋਗ ਲਈ ਭਾਰਤੀ ਡਾਇਸਪੋਰਾ ਦਾ ਉਪਯੋਗ ਕਰੇਗੀ, ਗਲੋਬਲ ਸਾਊਥ ਦੀ ਅਵਾਜ਼ ਬਣੇਗਾ, ਅੱਤਵਾਦ ਦਾ ਮੁਕਾਬਲਾ ਕਰਨ ਲਈ ਸੰਸਾਰਕ ਆਮ ਸਹਿਮਤੀ ਬਣਾਏਗਾ ਸੁਰੱਖਿਆ ਅਤੇ ਵਿਕਾਸ ਲਈ ਹਿੰਦ ਪ੍ਰਸ਼ਾਂਤ ਖੇਤਰ ਨੂੰ ਮਜ਼ਬੂਤ ਕਰੇਗਾ ਕਾਂਗਰਸ ਵਿਦੇਸ਼ ਨੀਤੀ ਬਾਰੇ ਆਮ ਸਹਿਮਤੀ ਬਣਾਉਣ ’ਤੇ ਜ਼ੋਰ ਦਿੰਦੀ ਹੈ ਅਤੇ ਉਸ ਦਾ ਦਾਅਵਾ ਹੈ। (Lok Sabha Elaction 2024)

ਕਿ ਅਜ਼ਾਦੀ ਦੇ ਸਮੇਂ ਤੋਂ ਅਜਿਹਾ ਹੋ ਰਿਹਾ ਹੈ ਕਿ ਭਾਜਪਾ ਇਸ ਨੀਤੀ ਤੋਂ ਵੱਖ ਚੱਲੀ ਲੋਕਤੰਤਰ ’ਚ ਸੱਤਾਧਾਰੀ ਅਤੇ ਵਿਰੋਧੀ ਪਾਰਟੀਆਂ ਵਿਚਕਾਰ ਸੰਵਾਦ ਜ਼ਰੂਰੀ ਹੈ ਘਰੇਲੂ ਅਤੇ ਵਿਦੇਸ਼ ਨੀਤੀ ਦੇ ਸਬੰਧ ’ਚ ਵਿਚਾਰ-ਵਟਾਂਦਰਾ ਮਜ਼ਬੂਤ ਲੋਕਤੰਤਰ ਦੀ ਪਛਾਣ ਹੈ ਅਤੇ ਇਸ ਲਈ ਵਿਦੇਸ਼ ਨੀਤੀ ਸਮੇਤ ਵੱਖ-ਵੱਖ ਨੀਤੀਆਂ ਦੇ ਸਬੰਧ ’ਚ ਵੱਖ-ਵੱਖ ਪਾਰਟੀਆਂ ਦੀ ਰਾਇ ਤੇ ਦ੍ਰਿਸ਼ਟੀਕੋਣ ’ਚ ਫਰਕ ਹੋ ਸਕਦਾ ਹੈ ਜਿਸ ਆਮ ਸਹਿਮਤੀ ਦਾ ਕਾਂਗਰਸ ਪਾਰਟੀ ਜਿਕਰ ਕਰ ਰਹੀ ਹੈ ਸ਼ਾਇਦ ਉਹ ਉਦੋਂ ਸੀ ਜਦੋਂ ਕਾਂਗਰਸ ਪਾਰਟੀ ਦੀ ਹੋਂਦ ਸੀ ਅਤੇ ਭਾਰਤੀ ਰਾਜਨੀਤੀ ’ਚ ਹੋਰ ਵਿਰੋਧੀ ਪਾਰਟੀਆਂ ਬਹੁਤ ਛੋਟੀਆਂ ਸਨ ਕੁੱਲ ਮਿਲਾ ਕੇ ਜ਼ਰੂਰੀ ਹੈ ਕਿ ਵਿਦੇਸ਼ ਨੀਤੀ ਨੂੰ ਵੀ ਚੋਣਾਂ ’ਚ ਇੱਕ ਮੁੱਦਾ ਬਣਾਇਆ ਜਾਵੇ ਜਿਸ ਨਾਲ ਭਾਰਤ ਦੀ ਵਿਦੇਸ਼ ਨੀਤੀ ਦੇ ਘਰੇਲੂ ਨਿਰਧਾਰਕ ਮਜ਼ਬੂਤ ਹੋਣਗੇ। (Lok Sabha Elaction 2024)

ਨਵੇਂ ਮੀਡੀਆ ਅਤੇ ਇੰਟਰਨੈੱਟ ਜ਼ਰੀਏ ਵੋਟਰਾਂ ਲਈ ਸੂਚਨਾਵਾਂ ਦੀ ਕਮੀ ਨਹੀਂ ਹੈ ਇਸ ਲਈ ਜ਼ਰੂਰੀ ਹੈ ਕਿ ਸਿਆਸੀ ਪਾਰਟੀਆਂ ਆਪਣੀ ਵਿਦੇਸ਼ ਨੀਤੀ ਦੀਆਂ ਰਣਨੀਤੀਆਂ ਨੂੰ ਵੋਟਰਾਂ ਨਾਲ ਸਾਂਝੀਆਂ ਕਰਨ ਅਤੇ ਅਜਿਹਾ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਸੰਸਾਰਕ ਮਾਮਲਿਆਂ ’ਚ ਜਾਣਕਾਰੀ ਪ੍ਰਾਪਤ ਕਰਨੀ ਚਾਹੀਦੀ ਹੈ ਕਈ ਸਿਆਸੀ ਪਾਰਟੀਆਂ ਦੇ ਪਾਰਟੀ ਢਾਂਚੇ ’ਚ ਵਿਦੇਸ਼ ਨੀਤੀ ਸੈੱਲ ਨਹੀਂ ਹੈ ਹੋਰ ਛੋਟੀਆਂ ਪਾਰਟੀਆਂ ਬਾਰੇ ਕੀ ਕਿਹਾ ਜਾ ਸਕਦਾ ਹੈ ਵੋਟਰਾਂ ਨੂੰ ਵੀ ਇਹ ਮੰਗ ਕਰਨੀ ਚਾਹੀਦੀ ਹੈ ਕਿ ਸਿਆਸੀ ਪਾਰਟੀਆਂ ਭਾਰਤ ਦੀ ਵਿਦੇਸ਼ ਨੀਤੀ ਬਾਰੇ ਆਪਣੀ ਸਥਿਤੀ ਸਪੱਸ਼ਟ ਕਰਨ ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਅਤੇ ਸ੍ਰੀਲੰਕਾ ਵਿਚਕਾਰ ਕੱਚਾਥੀਵੂ ਦੀਪ ਦਾ ਜ਼ਿਕਰ ਕੀਤਾ ਹੈ।

ਜਿਸ ’ਤੇ ਸ੍ਰੀਲੰਕਾ ਦਾ ਕਬਜ਼ਾ ਹੈ। ਇਹ ਵਿਦੇਸ਼ ਨੀਤੀ ਦੇ ਮੁੱਦੇ ’ਤੇ ਵੋਟਰਾਂ ਨੂੰ ਇੱਕਜੁਟ ਕਰਨ ਦਾ ਇੱਕ ਤਰੀਕਾ ਹੈ ਚਾਹੇ ਮੁੱਦਾ ਗਲਤ ਹੋਵੇ ਜਾਂ ਸਹੀ ਕਿਉਂਕਿ ਇਸ ਨੂੰ ਵਾਪਸ ਨਹੀਂ ਲਿਆ ਜਾ ਰਿਹਾ ਹੈ ਅਤੇ ਨਾ ਹੀ ਭਾਜਪਾ ਨੇ ਆਪਣੇ ਚੋਣ ਮਨੋਰਥ ਪੱਤਰ ’ਚ ਇਸ ਦਾ ਜਿਕਰ ਕੀਤਾ ਹੈ ਨਾਗਰਿਕਤਾ ਸੋਧ ਕਾਨੂੰਨ ਨੂੰ ਲਾਗੂ ਕਰਨਾ ਇੱਕ ਹੋਰ ਮੁੱਦਾ ਹੈ ਅਤੇ ਇਹ ਇਸ ਗੱਲ ਦੀ ਉਦਾਹਰਨ ਹੈ ਕਿ ਮੁਕਾਬਲੇਬਾਜ ਚੋਣ ਪ੍ਰਕਿਰਿਆ ’ਚ ਵਿਦੇਸ਼ ਨੀਤੀ ਦਾ ਕਿਸ ਤਰ੍ਹਾਂ ਉਪਯੋਗ ਕੀਤਾ ਜਾਂਦਾ ਹੈ ਅਤੇ ਇਹੀ ਇੱਕ ਵਿਸ਼ਵ ਸ਼ਕਤੀ ਬਣਨ ਦਾ ਰਸਤਾ ਹੈ। (Lok Sabha Elaction 2024)