68 ਹਜ਼ਾਰ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ ‘ਚ ਪੁਲਿਸ ਵੱਲੋਂ ਕੀਤੀ ਗਈ ਤੇਜ਼ ਕਾਰਵਾਈ , ਵਿਦੇਸ਼ੀ ਪਤੀ-ਪਤਨੀ ਗ੍ਰਿਫ਼ਤਾਰ ( Robbing Cash )
ਕੈਥਲ। (ਮਨੋਜ ਵਰਮਾ)। ਸ਼ਹਿਰ ਵਿੱਚ ਖਲ ਮਿੱਲ ਚਲਾ ਰਹੇ ਇੱਕ ਵਿਅਕਤੀ ਤੋਂ 2 ਹਜ਼ਾਰ ਰੁਪਏ ਦੇ ਨੋਟ ਦੇਖਣ ਦੇ ਬਹਾਨੇ ਦੋ ਵਿਦੇਸ਼ੀਆਂ ਵੱਲੋਂ 68 ਹਜ਼ਾਰ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ ਦੀ ਜਾਂਚ ਸੀਆਈਏ-1 ਦੇ ਇੰਚਾਰਜ ਐਸ.ਆਈ. ਸਿੰਘ ਦੀ ਅਗਵਾਈ ਹੇਠ ਏ.ਐਸ.ਆਈ ਵਰਿੰਦਰ ਸਿੰਘ ਵੱਲੋਂ ਕਰਦਿਆਂ ਵਿਦੇਸ਼ੀ ਪਤੀ-ਪਤਨੀ ਅਲੀ ਉਰਫ ਹਾਸ਼ਿਮੀ ਬੋਫਰਾਜੋਰਡ ਅਤੇ ਅਫਸਾਨਾ ਦੋਵੇਂ ਵਾਸੀ ਖਲਖਲ ਰਾਜਧਾਨੀ ਤਹਿਰਾਨ ਈਰਾਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ
ਮਹਿੰਦਰ ਪਾਲ ਦੀ ਸ਼ਿਕਾਇਤ ਅਨੁਸਾਰ ਜੀਂਦ ਰੋਡ ਚੁੰਗੀ ’ਤੇ ਉਸਦੀ ਖਲ ਭੰਡਾਰ ਮਿਲ ਹੈ. ਜਿੱਤੇ 17 ਸਤੰਬਰ ਨੂੰ ਦੁਪਹਿਰ ਸਮੇਂ ਵਿਦੇਸ਼ੀ ਔਰਤਾਂ ਅਤੇ ਮਰਦ ਆਏ ਸਨ। ਦੋਵਾਂ ਨੇ ਉਸ ਤੋਂ ਦੋ ਕਿੱਲੋ ਖਲ 80 ਰੁਪਏ ਵਿੱਚ ਖਰੀਦੀ। ਇਸ ਤੋਂ ਬਾਅਦ ਦੋਵਾਂ ਵਿਦੇਸ਼ੀਆਂ ਨੇ ਉਸ ਨੂੰ ਕਿਹਾ ਕਿ ਇਕ ਵਾਰ ਸਾਨੂੰ ਭਾਰਤ ਦਾ 2 ਹਜ਼ਾਰ ਰੁਪਏ ਦਾ ਨੋਟ ਦਿਖਾਓ। ਜਦੋਂ ਉਹ ਪੈਕੇਟ ‘ਚੋਂ 2 ਹਜ਼ਾਰ ਰੁਪਏ ਦੇ ਨੋਟ ਕੱਢਣ ਲੱਗਾ ਤਾਂ ਦੋਵਾਂ ਨੇ ਉਸ ਦੇ ਹੱਥ ‘ਚੋਂ ਪੈਕੇਟ ਖੋਹਣ ਦੀ ਕੋਸ਼ਿਸ਼ ਕੀਤੀ ਅਤੇ ਧੋਖੇ ਨਾਲ ਪੈਕਟ ‘ਚੋਂ 2/2 ਹਜ਼ਾਰ ਦੇ 34 ਨੋਟ ਕੱਢ ਕੇ 68 ਹਜ਼ਾਰ ਰੁਪਏ ਹੜੱਪ ਲਏ। ਜਿਸ ਬਾਰੇ ਥਾਣਾ ਸਿਵਲ ਲਾਈਨ ਵਿਖੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਗੈਂਗਸ਼ਟਰ ਸੰਦੀਪ ਬਿਸ਼ਨੋਈ ਦਾ ਕੋਰਟ ਦੇ ਬਾਹਰ ਗੋਲੀਆਂ ਮਾਰ ਕੇ ਕਤਲ
ਮਾਮਲਾ ਗੰਭੀਰ ਸੀ ਅਤੇ ਵਿਦੇਸ਼ੀ ਮੁਲਜ਼ਮਾਂ ਨਾਲ ਜੁੜਿਆ ਸੀ। ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਐਸਪੀ ਨੇ ਮਾਮਲੇ ਦੀ ਜਾਂਚ ਸੀਆਈਏ-1 ਨੂੰ ਸੌਂਪ ਦਿੱਤੀ ਹੈ। ਐਸਪੀ ਨੇ ਸੀਆਈਏ-1 ਪੁਲਿਸ ਨੂੰ ਮੁਕੱਦਮੇ ਵਿੱਚ ਪ੍ਰਭਾਵਸੀ ਅਤੇ ਤੇਜ਼ੀ ਨਾਲ ਕਾਰਵਾਈ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਸਨ। ਸੀ.ਆਈ.ਏ.-1 ਦੀ ਪੁਲਿਸ ਵੱਲੋਂ ਕੀਤੀ ਸਖ਼ਤ ਮਿਹਨਤ ਤੋਂ ਬਾਅਦ ਉਪਰੋਕਤ ਦੋਵੇਂ ਮੁਲਜ਼ਮਾਂ ਨੂੰ ਨਰਾਇਣਗੜ੍ਹ ਤੋਂ ਕਾਬੂ ਕਰ ਲਿਆ ਗਿਆ।
ਮੁਲਜ਼ਮਾਂ ਵੱਲੋਂ ਵਾਰਦਾਤ ਵਿੱਚ ਵਰਤੀ ਗਈ ਹੌਂਡਾ ਸੀਟੀ ਗੱਡੀ ਨੂੰ ਜ਼ਬਤ ਕਰ ਲਿਆ ਗਿਆ ਹੈ। ਸੋਮਵਾਰ ਨੂੰ ਅਦਾਲਤ ਵਿੱਚ ਪੇਸ਼ ਕਰਨ ਤੋਂ ਪਹਿਲਾਂ ਦੋਵਾਂ ਮੁਲਜ਼ਮਾਂ ਦਾ ਡਾਕਟਰੀ ਮੁਆਇਨਾ ਕੀਤਾ ਗਿਆ। ਡਾਕਟਰੀ ਜਾਂਚ ਵਿੱਚ ਦੋਵੇਂ ਮੁਲਜ਼ਮ ਕੋਰੋਨਾ ਪਾਜ਼ੀਟਿਵ ਪਾਏ ਗਏ। ਦੋਵੇਂ ਮੁਲਜ਼ਮਾਂ ਨੂੰ ਪੁਲਿਸ ਸੁਰੱਖਿਆ ਘੇਰੇ ਵਿੱਚ ਕੁਆਰੰਟੀਨ ਕੀਤਾ ਗਿਆ ਸੀ। ਦੋਵੇਂ ਮੁਲਜ਼ਮਾਂ ਦੇ ਕੋਰੋਨਾ ਨੈਗੇਟਿਵ ਆਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ