ਵਿਦੇਸ਼ੀ ਮੁਦਰਾ ਭੰਡਾਰ ਨੇ ਲਗਾਤਾਰ ਤੀਜੇ ਹਫ਼ਤੇ ਬਦਾਇਆ ਨਵਾਂ ਰਿਕਾਰਡ Exchange
ਮੁਬੰਈ (ਏਜੰਸੀ)। ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਜ ਲਗਾਤਾਰ ਤੀਜੇ ਹਫ਼ਤੇ ਵੱਡੇ ਵਾਧੇ ਨਾਲ 439.71 ਅਰਬ ਡਾਲਰ ਦੇ ਨਵੇਂ ਰਿਕਾਰਡ ਪੱਧਰ ‘ਤੇ ਪਹੁੰਚ ਗਿਆ। ਰਿਜ਼ਰਵ ਬੈਂਕ ਦੁਆਰਾ ਜਾਰੀ ਅੰਕੜਿਆਂ ਅਨੁਸਾਰ 11 ਅਕਤੂਬਰ ਨੂੰ ਸਮਾਪਤ ਹਫ਼ਤੇ ‘ਚ ਵਿਦੇਸ਼ੀ ਮੁਦਰਾ ਭੰਡਾਰ ‘ਚ 1.87 ਅਰਬ ਡਾਲਰ ਦਾ ਵਾਧਾ ਦਰਜ਼ ਕੀਤਾ ਗਿਆ ਅਤੇ ਇਹ 439.71 ਅਰਬ ਡਾਲਰ ‘ਤੇ ਪਹੁੰਚ ਗਿਆ ਜੋ ਹੁਣ ਤੱਕ ਨਵਾਂ ਰਿਕਾਰਡ ਪੱਧਰ ਹੈ। Exchange
ਬੀਤੀ 4 ਅਕਤੂਬਰ ਨੂੰ ਸਮਾਪਤ ਹਫ਼ਤੇ ‘ਚ ਇਹ 4.24 ਅਰਬ ਡਾਲਰ ਵਧ ਕੇ 437.83 ਅਰਬ ਡਾਲਰ ‘ਤੇ ਰਿਹਾ ਸੀ। ਇਸ ਤੋਂ ਪਹਿਲਾਂ 27 ਸਤੰਬਰ ਨੂੰ ਸਮਾਪਤ ਹਫ਼ਤੇ ‘ਚ ਇਹ 5.02 ਅਰਬ ਡਾਲਰ ਉੱਛਲ ਕੇ 433.59 ਅਰਬ ਡਾਲਰ ਦੇ ਤੰਤਕਾਲੀਲਨ ਰਿਕਾਰਡ ‘ਤੇ ਰਿਹਾ ਸੀ।
ਅੰਕੜਿਆਂ ਅਨੁਸਾਰ 11 ਅਕਤੂਬਰ ਨੂੰ ਸਮਾਪਤ ਹਫ਼ਤੇ ‘ਚ ਵਿਦੇਸ਼ੀ ਮੁਦਰਾ ਭੰਡਾਰ ਦਾ ਸਭ ਤੋਂ ਵੱਡਾ ਘਟਨ ਵਿਦੇਸ਼ੀ ਮੁਦਰਾ ਪਰਿਸੰਪਤੀ ਅੰਕੜਿਆਂ ਅਨੁਸਾਰ ਡਾਲਰ ਵਧ ਕੇ 407.88 ਅਰਬ ਡਾਲਰ ‘ਤੇ ਪਹੁੰਚ ਗਿਆ। ਇਸ ਦੌਰਾਨ ਸੋਨ ਭੰਡਾਰ 39.9 ਕਰੋੜ ਡਾਲਰ ਘਟ ਕੇ 26.77 ਅਰਬ ਡਾਲਰ ਰਹਿ ਗਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।