ਵਿਦੇਸ਼ੀ ਕਰੰਸੀ ਭੰਡਾਰ ਰਿਕਾਰਡ 542 ਅਰਬ ਡਾਲਰ ‘ਤੇ ਪਹੁੰਚਿਆ
ਮੁੰਬਈ। ਦੇਸ਼ ਦਾ ਵਿਦੇਸ਼ੀ ਕਰੰਸੀ ਭੰਡਾਰ 4 ਸਤੰਬਰ ਨੂੰ ਸਮਾਪਤ ਹਫ਼ਤੇ ‘ਚ 58.2 ਕਰੋੜ ਡਾਲਰ ਵੱਧ ਕੇ 542.01 ਅਰਬ ਡਾਲਰ ਦੇ ਨਵੇਂ ਰਿਕਾਰਡ ਪੱਧਰ ‘ਤੇ ਪਹੁੰਚ ਗਿਆ। ਇਹ ਲਗਾਤਾਰ ਦੂਜਾ ਹਫ਼ਤਾ ਹੈ ਜਦੋਂ ਵਿਦੇਸ਼ੀ ਕਰੰਸੀ ਦਾ ਦੇਸ਼ ਦਾ ਭੰਡਾਰ 540 ਅਰਬ ਡਾਲਰ ਪਾਰ ਹੋ ਰਿਹਾ ਹੈ।
ਇਸ ਤੋਂ ਪਹਿਲਾਂ 28 ਅਗਸਤ ਨੂੰ ਸਮਾਪਤ ਹਫ਼ਤੇ ‘ਚ 3.88 ਅਰਬ ਡਾਲਰ ਵਧ ਕੇ ਇਹ 541.43 ਅਰਬ ਡਾਲਰ ਹੋ ਗਿਆ ਸੀ। ਰਿਜ਼ਰਵ ਬੈਂਕ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਵਿਦੇਸ਼ੀ ਕਰੰਸੀ ਭੰਡਾਰ ਦਾ ਸਭ ਤੋਂ ਵੱਡਾ ਘਟਕ ਵਿਦੇਸ਼ੀ ਕਰੰਸੀ ਜਾਇਦਾਦ 04 ਸਤੰਬਰ ਨੂੰ ਸਮਾਪਤ ਹਫ਼ਤੇ ‘ਚ 26.9 ਕਰੋੜ ਡਾਲਰ ਵਧ ਕੇ 498.36 ਅਰਬ ਡਾਲਰ ‘ਤੇ ਪਹੁੰਚ ਗਿਆ। ਇਸ ਦੌਰਾਨ ਸੋਨ ਭੰਡਾਰ ਵੀ 32.1 ਅਰਬ ਡਾਲਰ ਦੇ ਵਾਧੇ ਨਾਲ 37.52 ਅਰਬ ਡਾਲਰ ‘ਤੇ ਰਿਹਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.