ਸਾਡੇ ਨਾਲ ਸ਼ਾਮਲ

Follow us

25.4 C
Chandigarh
Wednesday, February 25, 2026
More
    Home Breaking News ਵਿਦੇਸ਼ੀ ਮੁਦਰਾ...

    ਵਿਦੇਸ਼ੀ ਮੁਦਰਾ ਭੰਡਾਰ 590 ਅਰਬ ਡਾਲਰ ਤੋਂ ਪਾਰ

    Foreign Exchange

    ਵਿਦੇਸ਼ੀ ਮੁਦਰਾ ਭੰਡਾਰ 590 ਅਰਬ ਡਾਲਰ ਤੋਂ ਪਾਰ

    ਮੁੰਬਈ (ਏਜੰਸੀ)। ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ ਲਗਾਤਾਰ ਛੇਵੇਂ ਹਫਤੇ 590 ਅਰਬ ਡਾਲਰ ਦੇ ਅੰਕੜੇ ਨੂੰ ਪਾਰ ਕਰ ਗਿਆ ਹੈ। ਰਿਜ਼ਰਵ ਬੈਂਕ ਆਫ ਇੰਡੀਆ ਵੱਲੋਂ ਜਾਰੀ ਅੰਕੜਿਆਂ ਅਨੁਸਾਰ, 14 ਮਈ ਨੂੰ ਖਤਮ ਹੋਏ ਹਫ਼ਤੇ ਵਿੱਚ ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 56.3 ਮਿਲੀਅਨ ਡਾਲਰ ਵਧ ਕੇ 590.03 ਅਰਬ ਡਾਲਰ ਹੋ ਗਿਆ, ਜੋ 15 ਹਫ਼ਤਿਆਂ ਵਿੱਚ ਸਭ ਤੋਂ ਉੱਚਾ ਪੱਧਰ ਹੈ। ਇਸ ਤੋਂ ਪਹਿਲਾਂ, 07 ਮਈ ਨੂੰ ਖ਼ਤਮ ਹੋਏ ਹਫ਼ਤੇ ਵਿਚ ਇਹ 1.44 ਬਿਲੀਅਨ ਡਾਲਰ ਦੇ ਵਾਧੇ ਨਾਲ 589.47 ਅਰਬ ਡਾਲਰ ਤੇ ਪਹੁੰਚ ਗਿਆ ਸੀ।

    ਕੇਂਦਰੀ ਬੈਂਕ ਨੇ ਦੱਸਿਆ ਕਿ ਵਿਦੇਸ਼ੀ ਮੁਦਰਾ ਭੰਡਾਰਾਂ ਦਾ ਸਭ ਤੋਂ ਵੱਡਾ ਹਿੱਸਾ ਵਿਦੇਸ਼ੀ ਕਰੰਸੀ ਦੀ ਜਾਇਦਾਦ 14 ਮਈ ਨੂੰ ਖਤਮ ਹੋਏ ਹਫ਼ਤੇ ਦੌਰਾਨ 377 ਮਿਲੀਅਨ ਡਾਲਰ ਵਧ ਕੇ 546.87 ਅਰਬ ਡਾਲਰ ਤੇ ਪਹੁੰਚ ਗਈ। ਇਸ ਮਿਆਦ ਦੇ ਦੌਰਾਨ, ਸੋਨੇ ਦੇ ਭੰਡਾਰ ਵੀ 174 ਮਿਲੀਅਨ ਡਾਲਰ ਦੇ ਵਾਧੇ ਨਾਲ 36.65 ਅਰਬ ਡਾਲਰ ਤੇ ਪਹੁੰਚ ਗਏ। ਅੰਤਰਰਾਸ਼ਟਰੀ ਮੁਦਰਾ ਫੰਡ ਦੇ ਨਾਲ ਭੰਡਾਰ 10 ਮਿਲੀਅਨ ਡਾਲਰ ਦੇ ਵਾਧੇ ਨਾਲ 5 ਅਰਬ ਡਾਲਰ ਅਤੇ ਵਿਸ਼ੇਸ਼ ਡਰਾਇੰਗ ਅਧਿਕਾਰਾਂ ਵਿਚ 2 ਮਿਲੀਅਨ ਡਾਲਰ ਦੇ ਵਾਧੇ ਨਾਲ 1.51 ਅਰਬ ਡਾਲਰ ਹੋ ਗਏ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।