ਮੁੰਬਈ (ਏਜੰਸੀ)। ਵਿਦੇਸ਼ੀ ਮੁਦਰਾ ਪਰਿਸੰਪਤੀ ਅਤੇ ਸੋਨ ਭੰਡਾਰ ’ਚ ਭਾਰੀ ਕਮੀ ਆਉਣ ਨਾਲ 3 ਫਰਵਰੀ ਨੂੰ ਸਮਾਪਤ ਹਫ਼ਤੇ ’ਚ ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 1.5 ਅਰਬ ਡਾਲਰ ਘਟ ਕੇ 575.3 ਅਰਬ ਡਾਲਰ ’ਤੇ ਰਹਿ ਗਿਆ ਜਦੋਂਕਿ ਇਸ ਦੇ ਪਿਛਲੇ ਹਫ਼ਤੇ ਇਹ 3.03 ਅਰਬ ਡਾਲਰ ਦਾ ਵਾਧਾ ਲੈ ਕੇ 576.8 ਅਰਬ ਡਾਲਰ ’ਤੇ ਰਿਹਾ ਸੀ। ਰਿਜ਼ਰਵ ਬੈਂਕ ਵੱਲੋਂ ਜਾਰੀ ਹਫ਼ਤਾਵਰੀ ਅੰਕੜੇ ਅਨੁਸਾਰ 3 ਫਰਵਰੀ ਨੂੰ ਸਮਾਪਤ ਹਫ਼ਤੇ ’ਚ ਵਿਦੇਸ਼ੀ ਮੁਦਰਾ ਭੰਡਾਰ ਦੇ ਸਭ ਤੋਂ ਵੱਡੇ ਘਟਕ ਵਿਦੇਸ਼ੀ ਮੁਦਰਾ ਪਰਿਸੰਪਤੀ 1.32 ਅਰਬ ਡਾਲਰ ਦੀ ਗਿਰਾਵਟ ਲੈ ਕੇ 507.7 ਅਰਬ ਡਾਲਰ ’ਤੇ ਆ ਗਈ। ਇਸੇ ਤਰ੍ਹਾਂ ਇਸ ਮਿਆਦ ’ਚ ਸੋਨ ਭੰਡਾਰ ’ਚ 24.6 ਕਰੋੜ ਡਾਲਰ ਦੀ ਕਮੀ ਆਈ ਅਤੇ ਇਹ ਡਿੱਗ ਕੇ 43.8 ਅਰਬ ਡਾਲਰ ਰਹਿ ਗਿਆ। (Foreign Exchange)
ਉੱਥੇ ਹੀ, ਐੱਸਡੀਆਰ ’ਚ 6.6 ਕਰੋੜ ਡਾਲਰ ਦਾ ਵਾਧਾ ਹੋਇਆ ਅਤੇ ਇਹ ਵਧ ਕੇ 18.54 ਅਰਬ ਡਾਲਰ ’ਤੇ ਪਹੰੁਚ ਗਿਆ। ਇਸ ਮਿਆਦ ’ਚ ਕੌਮਾਂਤਰੀ ਕਰੰਸੀ ਫੰਡ (ਆਈਐੱਮਐੱਫ) ਕੋਲ ਰਾਖਵੀਂ ਕਾਨੂੰਨ 90 ਲੱਖ ਡਾਲਰ ਦੇ ਵਾਧੇ ਨੂੰ ਲੈ ਕੇ 5.25 ਅਰਬ ਡਾਲਰ ਹੋ ਗਈ।