ਵਿਦੇਸ਼ੀ ਮੁਦਰਾ ਭੰਡਾਰ ਨਵੇਂ ਰਿਕਾਰਡ ਪੱਧਰ ‘ਤੇ

Foreign Exchange

ਵਿਦੇਸ਼ੀ ਮੁਦਰਾ ਭੰਡਾਰ ਨਵੇਂ ਰਿਕਾਰਡ ਪੱਧਰ ‘ਤੇ

ਮੁੰਬਈ। ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ ਲਗਾਤਾਰ ਸੱਤਵੇਂ ਹਫ਼ਤੇ ਵਧ ਕੇ ਰਿਕਾਰਡ 593 ਅਰਬ ਬਿਲੀਅਨ ਡਾਲਰ ਦੇ ਰਿਕਾਰਡ ਪੱਧਰ ੋਤੇ ਪਹੁੰਚ ਗਿਆ ਹੈ। ਰਿਜ਼ਰਵ ਬੈਂਕ ਆਫ ਇੰਡੀਆ ਤੋਂ ਪ੍ਰਾਪਤ ਅੰਕੜਿਆਂ ਅਨੁਸਾਰ, ਦੇਸ਼ ਦੀ ਵਿਦੇਸ਼ੀ ਮੁਦਰਾ ਦਾ ਭੰਡਾਰ 21 ਮਈ ਨੂੰ ਖ਼ਤਮ ਹੋਏ ਹਫ਼ਤੇ ਵਿਚ 2.87 ਅਰਬ ਡਾਲਰ ਦੀ ਤੇਜ਼ੀ ਨਾਲ 592.89 ਅਰਬ ਡਾਲਰ ਹੋ ਗਿਆ, ਜੋ ਹੁਣ ਤੱਕ ਦਾ ਸਭ ਤੋਂ ਉੱਚਾ ਪੱਧਰ ਹੈ। ਇਸ ਤੋਂ ਪਹਿਲਾਂ, 14 ਮਈ ਨੂੰ ਖ਼ਤਮ ਹੋਏ ਹਫ਼ਤੇ ਵਿਚ, ਇਹ 56.3 ਮਿਲੀਅਨ ਡਾਲਰ ਦੇ ਵਾਧੇ ਨਾਲ 590.03 ਅਰਬ ਡਾਲਰ ੋਤੇ ਪਹੁੰਚ ਗਿਆ ਸੀ।

ਕੇਂਦਰੀ ਬੈਂਕ ਨੇ ਦੱਸਿਆ ਕਿ ਵਿਦੇਸ਼ੀ ਮੁਦਰਾ ਭੰਡਾਰਾਂ ਦਾ ਸਭ ਤੋਂ ਵੱਡਾ ਹਿੱਸਾ ਵਿਦੇਸ਼ੀ ਕਰੰਸੀ ਜਾਇਦਾਦ 21 ਮਈ ਨੂੰ ਖ਼ਤਮ ਹੋਏ ਹਫ਼ਤੇ ਦੌਰਾਨ 1.65 ਅਰਬ ਡਾਲਰ ਦੀ ਤੇਜ਼ੀ ਨਾਲ 548.52 ਅਰਬ ਡਾਲਰ ਤੇ ਪਹੁੰਚ ਗਈ। ਇਸ ਸਮੇਂ ਦੌਰਾਨ ਸੋਨੇ ਦੇ ਭੰਡਾਰ ਵੀ 1.19 ਬਿਲੀਅਨ ਡਾਲਰ ਦੇ ਵਾਧੇ ਨਾਲ 37.84 ਅਰਬ ਡਾਲਰ ਤੇ ਪਹੁੰਚ ਗਏ। ਅੰਤਰਰਾਸ਼ਟਰੀ ਮੁਦਰਾ ਫੰਡ ਨਾਲ ਰਿਜ਼ਰਵ 2.2 ਮਿਲੀਅਨ ਡਾਲਰ ਦੇ ਵਾਧੇ ਨਾਲ 5.02 ਅਰਬ ਡਾਲਰ ਅਤੇ ਵਿਸ਼ੇਸ਼ ਡਰਾਇੰਗ ਅਧਿਕਾਰ 7 ਮਿਲੀਅਨ ਡਾਲਰ ਦੇ ਵਾਧੇ ਨਾਲ 1.51 ਅਰਬ ਡਾਲਰ ਹੋ ਗਏ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।