ਦੱਖਣੀ ਕੋਰੀਆ ’ਚ ਪਹਿਲੀ ਵਾਰ ਕੋਰੋਨਾ ਦੇ ਰੋਜ਼ਾਨਾ ਮਾਮਲੇ ਦੋ ਹਜ਼ਾਰ ਤੋਂ ਪਾਰ
ਸਿਓਲ (ਏਜੰਸੀ)। ਦੱਖਣੀ ਕੋਰੀਆ ’ਚ ਕੋਰੋਨਾ ਦੇ ਵਧਦੇ ਮਾਮਲਿਆਂ ਦਰਮਿਆਨ ਮਰੀਜ਼ਾਂ ਦੇ ਰਿਕਾਰਡ 2,223 ਨਵੇਂ ਮਾਮਲੇ ਸਾਹਮਣੇ ਆਏ, ਜਿਸ ਤੋਂ ਬਾਅਦ ਪੀੜਤਾਂ ਦੀ ਗਿਣਤੀ ਵਧ ਕੇ 2,16,206 ਹੋ ਗਈ ਹੈ ਦੱਖਣੀ ਕੋਰੀਆ ’ਚ ਪਿਛਲੇ ਸਾਲ ਜਨਵਰੀ ’ਚ ਕੋਰੋਨਾ ਵਾਇਰਸ ਦਾ ਪਹਿਲਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਮਰੀਜ਼ਾਂ ਦੇ ਰੋਜਾਨਾ ਮਾਮਲੇ 2000 ਤੋਂ ਪਾਰ ਹੋ ਗਏ ਹਨ।
ਇਸ ਦਰਮਿਆਨ ਦੇਸ਼ ’ਚ ਕੋਰੋਨਾ ਨਾਲ ਇੱਕ ਹੋਰ ਵਿਅਕਤੀ ਦੀ ਮੌਤ ਹੋਈ ਹੈ, ਜਿਸ ਤੋਂ ਬਾਅਦ ਇਸ ਮਹਾਂਮਾਰੀ ਨਾਲ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 2,135 ਹੋ ਗਈ ਹੈ ਦੇਸ਼ ’ਚ ਮ੍ਰਿਤਕ ਦਰ 0.99 ਫੀਸਦੀ ਹੈ। ਇਸ ਦਰਮਿਆਨ ਦੱਖਣੀ ਕੋਰੀਆ ’ਚ 1,983 ਹੋਰ ਵਿਅਕਤੀਆਂ ਦੇ ਠੀਕ ਹੋਣ ਤੋਂ ਬਾਅਦ ਹਸਪਤਾਲ ’ਚੋਂ ਛੁੱਟੀ ਦੇ ਦਿੱਤੀ ਗਈ ਹੈ, ਜਿਸ ਤੋਂ ਬਾਅਦ ਹੁਣ ਤੱਕ ਇਸ ਮਹਾਂਮਾਰੀ ਨੂੰ ਹਰਾ ਦੇਣ ਵਾਲੇ ਵਿਅਕਤੀਆਂ ਦੀ ਗਿਣਤੀ ਵਧ ਕੇ 189,506 ਹੋ ਗਈ ਹੈ।
ਦੇਸ਼ ’ਚ ਰਿਕਵਰੀ ਦਰ 87.65 ਫੀਸਦੀ ਹੈ ਦੱਖਣੀ ਕੋਰੀਆ ’ਚ 26 ਫਰਵਰੀ ਨੂੰ ਵੱਡੇ ਪੈਮਾਨੇ ’ਤੇ ਟੀਕਾਕਰਨ ਅਭਿਆਨ ਸ਼ੁਰੂ ਕੀਤੇ ਜਾਣ ਤੋਂ ਬਾਅਦ ਹੁਣ ਤੱਕ ਕੁੱਲ 2,16,35, 106 ਵਿਅਕਤੀਆਂ ਨੂੰ ਕੋਰੋਨਾ ਦਾ ਟੀਕਾ ਲੱਗਿਆ ਹੈ ਇਨ੍ਹਾਂ ’ਚੋਂ 80,62,980 ਵਿਅਕਤੀਆਂ ਦਾ ਟੀਕਾਕਰਨ ਪੂਰੀ ਤਰ੍ਹਾਂ ਹੋ ਚੁੱਕਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ