ਸਾਡੇ ਨਾਲ ਸ਼ਾਮਲ

Follow us

11.5 C
Chandigarh
Saturday, February 14, 2026
More
    Home Breaking News ਇੰਗਲੈਂਡ &#821...

    ਇੰਗਲੈਂਡ ‘ਚ ਪਹਿਲੀ ਵਾਰ ਸਿੱਖ ਔਰਤ ਬਣੀ ਸ਼ੈਡੋ ਮੰਤਰੀ

    Sikh, Woman, Shadow, Minister, Britain, Indian

    ਲੰਡਨ (ਏਜੰਸੀ) । ਇੰਗਲੈਂਡ ਵਿੱਚ ਭਾਰਤੀ ਮੂਲ ਦੀ ਸਿੱਖ ਮਹਿਲਾ ਪ੍ਰੀਤ ਕੌਰ ਗਿੱਲ ਨੂੰ ਇੰਗਲੈਂਡ ‘ਚ ਸ਼ੈਡੋ ਕੈਬਨਿਟ ਦਾ ਮੰਤਰੀ ਬਣਾਇਆ ਗਿਆ ਹੈ। ਇੰਗਲੈਂਡ ‘ਚ ਵਿਰੋਧੀ ਲੇਬਰ ਪਾਰਟੀ ਦੇ ਆਗੂ ਜੇਰੇਮੀ ਕੋਰਬੇਨ ਨੇ ਬੀਬੀ ਗਿੱਲ ਨੂੰ ਸ਼ੈਡੋ ਮੰਤਰੀ ਬਣਾਇਆ ਗਿਆ ਹੈ। ਬੀਬੀ ਗਿੱਲ ਉੱਥੋਂ ਦੀ ਪਹਿਲੀ ਸਿੱਖ ਮਹਿਲਾ ਸੰਸਦ ਮੈਂਬਰ ਹੈ ਜਿਸ ਨੂੰ ਇਹ ਅਹੁਦਾ ਸੌਂਪਿਆ ਗਿਆ ਹੈ।। 44 ਸਾਲਾ ਪ੍ਰੀਤ ਗਿੱਲ ਲੇਬਰ ਪਾਰਟੀ ਦੀ ਬਰਮਿੰਘਮ ਐਡਗਬੈਸਟਨ ਸੀਟ ਤੋਂ ਸੰਸਦ ਮੈਂਬਰ ਹੈ।

    ਬੀਤੇ ਸਾਲ ਜੁਲਾਈ ਵਿੱਚ ਉਨ੍ਹਾਂ ਨੂੰ ਸੰਸਦ ਵਿੱਚ ਗ੍ਰਹਿ ਮਾਮਲਿਆਂ ਸਬੰਧੀ ਕਮੇਟੀ ਵਿੱਚ ਵੀ ਚੁਣਿਆ ਗਿਆ ਸੀ। ਉਨ੍ਹਾਂ ਨੂੰ ਹੁਣ ਸ਼ੈਡੋ ਮਿਨੀਸਟਰ ਵਜੋਂ ਪਦ ਉੱਨਤੀ ਦਿੱਤੀ ਗਈ ਹੈ। ਬਰਤਾਨੀਆ ਦੀ ਪ੍ਰਧਾਨ ਮੰਤਰੀ ਥੇਰੇਸਾ ਮੇਅ ਨੇ ਇਸ ਸਾਲ ਦੇ ਸ਼ੁਰੂ ਵਿੱਚ ਆਪਣੀ ਟੀਮ ਦੀ ਮੁੜ ਚੋਣ ਦਾ ਐਲਾਨ ਕੀਤਾ ਸੀ।  ਇਸ ਦੌਰਾਨ ਭਾਰਤੀ ਮੂਲ ਦੇ ਸੰਸਦ ਮੈਂਬਰ ਰਿਸ਼ੀ ਸ਼ੌਨਕ, ਸੁਏਲਾ ਫਰਨਾਂਡਿਸ ਤੇ ਸ਼ੈਲੇਸ਼ ਵਾੜਾ ਨੂੰ ਜੂਨੀਅਰ ਮੰਤਰੀ ਅਹੁਦਿਆਂ ‘ਤੇ ਨਿਯੁਕਤ ਵੀ ਕੀਤਾ ਜਾ ਚੁੱਕਾ ਹੈ।।

    ਜ਼ਿਕਰਯੋਗ ਹੈ ਕਿ ਬ੍ਰਿਟੇਨ ਦੀ ਸੰਸਦ ਵਿੱਚ ਸ਼ੈਡੋ ਕੈਬਨਿਟ ਦੀ ਚੋਣ ਵਿਰੋਧੀ ਧਿਰ ਦਾ ਨੇਤਾ ਆਪਣੇ ਸੀਨੀਅਰ ਸੰਸਦ ਮੈਂਬਰ ਨੂੰ ਲੈ ਕੇ ਕਰਦਾ ਹੈ।। ਇਹ ਪ੍ਰਧਾਨ ਮੰਤਰੀ ਦੇ ਮੰਤਰੀ ਮੰਡਲ ਦਾ ਹੀ ਰੂਪ ਹੁੰਦੀ ਹੈ। ਇਸ ਵਿੱਚ ਸਰਕਾਰ ਦੇ ਮੰਤਰੀਆਂ ਵਾਂਗ ਹਰ ਮੈਂਬਰ ਨੂੰ ਉਸੇ ਮੰਤਰਾਲੇ ਦਾ ਇੰਚਾਰਜ ਭਾਵ ਸ਼ੈਡੋ ਮੰਤਰੀ ਲਾਇਆ ਜਾਂਦਾ ਹੈ ਜਿਸ ਦਾ ਕੰਮ ਮੰਤਰੀ ਨੂੰ ਸਵਾਲ ਕਰਨੇ ਤੇ ਚੁਣੌਤੀ ਦੇਣਾ ਹੁੰਦਾ ਹੈ।

    LEAVE A REPLY

    Please enter your comment!
    Please enter your name here