ਏਜੰਸੀ, ਨਵੀਂ ਦਿੱਲੀ। ਭਾਰਤੀ ਫੁੱਟਬਾਲ ਟੀਮ ਦੇ ਕਪਤਾਨ ਸੁਨੀਲ ਛੇਤਰੀ ਨੇ ਕੋਰੋਨਾ ਮਰੀਜ਼ਾਂ ਨਾਲ ਜੁੜੀਆਂ ਜ਼ਰੂਰੀ ਸੂਚਨਾਵਾਂ ਸਾਂਝੀਆਂ ਕਰਨ ਲਈ ਆਪਣੇ ਟਵਿਟਰ ਅਕਾਊਂਟ ਨੂੰ ‘ਅਸਲ ਜ਼ਿੰਦਗੀ ਦੇ ਕਪਤਾਨਾਂ’ ਭਾਵ ਕੋਰੋਨਾ ਯੋਧਿਆਂ ਨੂੰ ਸੌਂਪ ਦਿੱਤਾ ਹੈ। ਇੱਕ ਵੀਡੀਓ ਸੰਦੇਸ਼ ’ਚ ਉਨ੍ਹਾਂ ਕਿਹਾ, ‘ਕੁਝ ਅਸਲ ਜ਼ਿੰਦਗੀ ਦੇ ਕਪਤਾਨ ਹਨ ਜੋ ਕੋਰੋਨਾ ਖ਼ਿਲਾਫ਼ ਲੜਾਈ ’ਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ।
ਉਨ੍ਹਾਂ ਤੋਂ ਮੈਨੂੰ ਉਮੀਦ ਤੇ ਪ੍ਰੇਰਣਾ ਮਿਲਦੀ ਹੈ ਤੇ ਮੈਂ ਉਨ੍ਹਾਂ ਨਾਲ ਜੁੜਨਾ ਚਾਹੁੰਦਾ ਹਾਂ।’ ਉਨ੍ਹਾਂ ਕਿਹਾ, ‘ਮੈਂ ਆਪਣਾ ਟਵਿਟਰ ਅਕਾਊਂਟ ਇਨ੍ਹਾਂ ਕਪਤਾਨਾਂ ਨੂੰ ਸੌਂਪਣਾ ਚਾਹੁੰਦਾ ਹਾਂ ਤਾਂ ਕਿ ਜ਼ਰੂਰੀ ਸੂਚਨਾ ਸਾਂਝੀ ਕੀਤੀ ਜਾ ਸਕੇ ਅਤੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਪਹੁੰਚੇ। ਮੈਂ ਤੁਹਾਡੀ ਟੀਮ ਵਿਚ ਹਾਂ।’ ਪਿਛਲੇ ਮਹੀਨੇ ਕੋਰੋਨਾ ਪਾਜ਼ੀਟਿਵ ਹੋਏ ਛੇਤਰੀ ਨੇ ਸਾਰੇ ਭਾਰਤੀਆਂ ਨੂੰ ਜ਼ਰੂਰਤਮੰਦਾਂ ਦੀ ਹਰ ਸੰਭਵ ਮੱਦਦ ਕਰਨ ਦੀ ਬੇਨਤੀ ਕੀਤੀ ਹੈ।
ਉਨ੍ਹਾਂ ਕਿਹਾ, ‘ਸਾਡਾ ਦੇਸ਼ ਮੁਸ਼ਕਲ ਸਮੇਂ ਵਿਚੋਂ ਲੰਘ ਰਿਹਾ ਹੈ। ਚਾਰੇ ਪਾਸੇ ਦਰਦ, ਦੁੱਖ ਅਤੇ ਨੁਕਸਾਨ ਹੈ ਜੋ ਕਾਫ਼ੀ ਦੁਖਦਾਈ ਤੇ ਨਿਰਾਸ਼ਾਜਨਕ ਹੈ। ਇਨ੍ਹਾਂ ਸਭ ਵਿਚ ਅਜਿਹੇ ਵੀ ਲੋਕ ਹਨ ਜੋ ਇੱਕ-ਦੂਜੇ ਦੀ ਅਤੇ ਅਜ਼ਨਬੀਆਂ ਦੀ ਮੱਦਦ ਕਰ ਰਹੇ ਹਨ।’
ਰਾਜਸਥਾਨ ਰਾਇਲਜ਼ ਨੇ ਕੋਰੋਨਾ ਪੀੜਤਾਂ ਲਈ 7.5 ਕਰੋੜ ਰੁਪਏ ਕੀਤੇ ਦਾਨ
ਨਵੀਂ ਦਿੱਲੀ। ਆਈਪੀਐੱਲ ਫਰੈਂਚਾਈਜੀ ਰਾਜਸਥਾਨ ਰਾਇਲਜ ਨੇ ਕੋਰੋਨਾ ਤੋਂ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ 7.5 ਕਰੋੜ ਰੁਪਏ ਦਾਨ ਕੀਤੇ ਹਨ। ਭਾਰਤ ਵਿਚ ਕੋਰੋਨਾ ਦੇ ਮਾਮਲਿਆਂ ਵਿਚ ਪਿਛਲੇ ਕੁਝ ਦਿਨਾਂ ਤੋਂ ਵਾਧਾ ਦੇਖਿਆ ਜਾ ਰਿਹਾ ਹੈ। ਟੀਮ ਦੇ ਮਾਲਕਾਂ ਤੇ ਟੀਮ ਮੈਨੇਜਮੈਂਟ ਨੇ ਇਹ ਰਕਮ ਇਕੱਠੀ ਕੀਤੀ। ਰਾਜਸਥਾਨ ਰਾਇਲਜ ਫਾਊਂਡੇਸਨ ਤੇ ਬ੍ਰਿਟਿਸ਼ ਏਸ਼ੀਅਨ ਟਰੱਸਟ ਮਿਲ ਕੇ ਕੋਰੋਨਾ ਦੀ ਜੰਗ ਵਿਚ ਆਪਣਾ ਸਹਿਯੋਗ ਦੇ ਰਹੇ ਹਨ।
ਰਾਜਸਥਾਨ ਰਾਇਲਜ ਵੱਲੋਂ ਇਕੱਠੀ ਕੀਤੀ ਗਈ ਰਕਮ ਦਾ ਰਾਜਸਥਾਨ ’ਤੇ ਇਸਤੇਮਾਲ ਕਰਨ ’ਤੇ ਵੱਧ ਫੋਕਸ ਹੋਵੇਗਾ। ਫਰੈਂਚਾਈਜੀ ਨੇ ਕਿਹਾ ਕਿ ਰਾਜਸਥਾਨ ਰਾਇਲਜ ਨੂੰ ਇਹ ਐਲਾਨ ਕਰਦੇ ਹੋਏ ਖੁਸ਼ੀ ਹੈ ਕਿ ਕੋਵਿਡ-19 ਨਾਲ ਭਾਰਤ ਵਿਚ ਪ੍ਰਭਾਵਿਤ ਲੋਕਾਂ ਨੂੰ ਤੁਰੰਤ ਮੱਦਦ ਪਹੁੰਚਾਉਣ ਲਈ ਕੋਵਿਡ ਰਾਹਤ ਲਈ 7.5 ਕਰੋੜ ਰੁਪਏ ਦਾ ਯੋਗਦਾਨ ਦਿੱਤਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।