ਸਾਡੇ ਨਾਲ ਸ਼ਾਮਲ

Follow us

9.6 C
Chandigarh
Saturday, January 24, 2026
More
    Home ਵਿਚਾਰ ਪ੍ਰੇਰਨਾ ਧਰਮ ਅਨੁਸਾਰ ਚੱ...

    ਧਰਮ ਅਨੁਸਾਰ ਚੱਲੋ

    Children Education

    ਧਰਮ ਅਨੁਸਾਰ ਚੱਲੋ

    ਐਂਡਰੂਜ਼ ਨੇ ਭਾਰਤ ਨੂੰ ਆਪਣੀ ਕਰਮਭੂਮੀ ਬਣਾ ਲਿਆ ਸੀ ਉਹ ਲੋੜਵੰਦਾਂ, ਗਰੀਬਾਂ, ਬੇਸਹਾਰਿਆਂ ਦੀ ਸਹਾਇਤਾ ਲਈ ਸਦਾ ਤੱਤਪਰ ਰਹਿੰਦੇ ਸਨ ਜਿੱਥੇ ਵੀ ਮੌਕਾ ਮਿਲਦਾ, ਉਹ ਤਨ-ਮਨ-ਧਨ ਨਾਲ ਸਹਾਇਤਾ ਕਰਿਆ ਕਰਦੇ ਆਪਣੇ ਇਨ੍ਹਾਂ ਗੁਣਾਂ ਕਾਰਨ ਉਹ ਬਹੁਤ ਹਰਮਨਪਿਆਰੇ ਹੋ ਗਏ ਤੇ ਲੋਕ ਉਨ੍ਹਾਂ ਨੂੰ ‘ਦੀਨ ਬੰਧੂ ਐਂਡਰੂਜ਼’ ਬੁਲਾਉਣ ਲੱਗੇ ਉਨ੍ਹਾਂ ਨੇ ਸੀਨਾ ਠੋਕ ਕੇ ਅੰਗਰੇਜ਼ਾਂ ਨੂੰ ਭਾਰਤ ਛੱਡ ਦੇਣ ਦਾ ਹੁੰਗਾਰਾ ਭਰਿਆ ਸੀ ਤੇ ਸਦਾ ਭਾਰਤੀਆਂ ਦੀ ਆਜ਼ਾਦੀ ਦੇ ਪੱਖ ’ਚ ਰਹੇ ਉਹ ਰੇਲਗੱਡੀ ਰਾਹੀਂ ਲਖਨਊ ਜਾ ਰਹੇ ਸਨ ਗੱਡੀ ਕਿਸੇ ਸਟੇਸ਼ਨ ’ਤੇ ਰੁਕੀ ਪਤਾ ਲੱਗਾ ਕਿ ਗੱਡੀ ਕਾਫ਼ੀ ਦੇਰ ਰੁਕੇਗੀ, ਕਿਉਂਕਿ ਗੱਡੀ ਨੂੰ ਕੋਲਾ-ਪਾਣੀ ਦੇਣਾ ਸੀ ਸਵਾਰੀਆਂ ਗੱਡੀ ਤੋਂ ਹੇਠਾਂ ਉੱਤਰਦੀਆਂ ਰਹੀਆਂ, ਚੜ੍ਹਦੀਆਂ ਰਹੀਆਂ ‘ਐਂਡਰੂਜ਼’ ਦੀ ਨਜ਼ਰ ਸਟੇਸ਼ਨ ਮਾਸਟਰ ਵੱਲ ਗਈ, ਜੋ ਅੰਗਰੇਜ਼ ਸੀ ਉਹ ਇੱਕ ਬਜ਼ੁਰਗ ਔਰਤ ਨੂੰ ਡਾਂਟ ਰਿਹਾ ਸੀ ਇੰਨੀ ਠੰਢ ’ਚ ਉਸ ਬਜ਼ੁਰਗ ਦੇ ਸਰੀਰ ’ਤੇ ਜੋ ਦੋ ਕੱਪੜੇ ਸਨ,

    ਉਹ ਵੀ ਪਾਟੇ ਹੋਏ ਸਨ ਐਂਡਰੂਜ਼ ਨੇ ਕਾਰਨ ਪੁੱਛ ਲਿਆ ਸਟੇਸ਼ਨ ਮਾਸਟਰ ਦਾ ਜਵਾਬ ਸੀ, ‘‘ਇਹ ਅਚਾਨਕ ਮੇਰੇ ਕਮਰੇ ’ਚ ਚਲੀ ਆਈ ਤੇ ਮੇਰੇ ਸਾਹਮਣੇ ਰੱਖੀ ਅੰਗੀਠੀ ਸੇਕਣ ਲੱਗੀ ਇਸ ਕਾਰਨ ਹੀ ਮੈਂ ਇਸ ਨੂੰ ਡਾਂਟਿਆ ਤੇ ਬਾਹਰ ਜਾਣ ਲਈ ਕਿਹਾ ਹੈ’’ ‘‘ਦੀਨ ਬੰਧੂ ਐਂਡਰੂਜ਼’ ਨੂੰ ਅੰਗਰੇਜ਼ ਸਟੇਸ਼ਨ ਮਾਸਟਰ ਦਾ ਇਹ ਵਿਹਾਰ ਬਹੁਤ ਬੁਰਾ ਲੱਗਾ ਉਨ੍ਹਾਂ ਝੱਟ ਪੁੱਛ ਲਿਆ, ‘‘ਕੀ ਤੁਸੀਂ ਵੀ ਖੁਦ ਨੂੰ ਈਸਾ ਮਸੀਹ ਦਾ ਸ਼ਰਧਾਲੂ ਮੰਨਦੇ ਹੋ? ਕੀ ਤੁਸੀਂ ਉਨ੍ਹਾਂ ਦੀ ਸਿੱਖਿਆ ‘ਸਭ ਨਾਲ ਪ੍ਰੇਮ ਕਰੋ’ ਨੂੰ ਅਪਣਾ ਰਹੇ ਹੋ?’’ ਕਹਿੰਦੇ-ਕਹਿੰਦੇ ਐਂਡਰੂਜ਼ ਨੇ ਆਪਣੇ ਸਰੀਰ ਤੋਂ ਗਰਮ ਚਾਦਰ ਲਾਹੀ ਤੇ ਬਜ਼ੁਰਗ ਔਰਤ ਨੂੰ ਦਿੰਦਿਆਂ ਕਿਹਾ, ‘‘ਮਾਂ! ਲਓ! ਆਪਣੇ ਸਰੀਰ ਨੂੰ ਢੱਕ ਲਓ ਇਹ ਠੰਢ ’ਚ ਤੁਹਾਡਾ ਬਚਾਅ ਕਰੇਗੀ’’ ਹੁਣ ਸਟੇਸ਼ਨ ਮਾਸਟਰ ਕੋਲ ਐਂਡਰੂਜ਼ ਦੇ ਸਵਾਲਾਂ ਦਾ ਜਵਾਬ ਨਹੀਂ ਸੀ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ