ਦਿੱਲੀ ’ਚ ਕੜਾਕੇ ਦੀ ਠੰਡ ’ਚ ਕੋਹਰੇ ਦੀ ਮਾਰ

ਦਿੱਲੀ ’ਚ ਕੜਾਕੇ ਦੀ ਠੰਡ ’ਚ ਕੋਹਰੇ ਦੀ ਮਾਰ

ਦਿੱਲੀ। ਦਿੱਲੀ ਵਾਸੀਆਂ ਨੂੰ ਵੀਰਵਾਰ ਸਵੇਰੇ ਠੰਡ ਨਾਲ ਕੋਹਰੇ ਦਾ ਸਾਹਮਣਾ ਕਰਨਾ ਪਿਆ। ਮੌਸਮ ਵਿਭਾਗ ਨੇ ਦੱਸਿਆ ਕਿ ਦੱਖਣੀ ਦਿੱਲੀ ਦੇ ਸਫਦਰਜੰਗ ਆਬਜ਼ਰਵੇਟਰੀ ਵਿਖੇ ਅੱਜ ਦਾ ਤਾਪਮਾਨ ਦੋ ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦੋਂਕਿ ਪਾਲਮ ਮੌਸਮ ਵਿਭਾਗ ਨੇ 4.9 ਡਿਗਰੀ ਸੈਲਸੀਅਸ ਦਰਜ ਕੀਤਾ। ਮਹਾਂਨਗਰ ਵਿਚ ਹਵਾ ਦੀ ਗੁਣਵਤਾ ਬਹੁਤ ਮਾੜੀ ਸ਼੍ਰੇਣੀ ਵਿਚ ਰਹੀ ਅਤੇ ਧੁੰਦ ਕਾਰਨ ਕੁਝ ਹਿੱਸਿਆਂ ਵਿਚ ਆਵਾਜਾਈ ਮੱਠੀ ਦਿਖਾਈ ਦਿੱਤੀ।

ਦਿੱਲੀ ਦੇ ਗੁਆਂਢੀ ਰਾਜ ਹਰਿਆਣਾ ਅਤੇ ਪੰਜਾਬ ਵੀ ਠੰਢ ਦੀ ਲਹਿਰ ਦਾ ਸ਼ਿਕਾਰ ਹਨ। ਹਰਿਆਣਾ ਦੇ ਨਾਰਨੌਲ ਵਿੱਚ ਹੁਣ ਤੱਕ ਦਾ ਸਭ ਤੋਂ ਠੰਡਾ 1.8 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.