Bathinda News: ਮੋਟਰ ਸਾਈਕਲ ’ਤੇ ਸਵਾਰ ਸੀ ਸਕੇ ਭਰਾ, ਇੱਕ ਦੀ ਹੋਈ ਮੌਤ
Bathinda-Mansa News: ਮਾਨਸਾ (ਸੁਖਜੀਤ ਮਾਨ)। ਸੰਘਣੀ ਧੁੰਦ ਨੇ ਸੜਕੀ ਆਵਾਜਾਈ ’ਚ ਕਾਫੀ ਵਿਘਨ ਪਾਇਆ ਹੋਇਆ ਹੈ। ਬੀਤੀ ਦੇਰ ਰਾਤ ਤੋਂ ਪੈਣ ਲੱਗੀ ਸੰਘਣੀ ਧੁੰਦ ਅੱਜ ਦੁਪਹਿਰ ਕਰੀਬ 12 ਵਜੇ ਤੱਕ ਪਈ। ਧੁੰਦ ਕਾਰਨ ਸੜਕਾਂ ’ਤੇ ਕਾਫੀ ਹਾਦਸੇ ਹੋ ਰਹੇ ਹਨ। ਬਠਿੰਡਾ ਨੇੜੇ ਇੱਕ ਬੱਸ ਅਤੇ ਤੇਲ ਟੈਂਕਰ ਦੀ ਅੱਜ ਸਵੇਰੇ ਟੱਕਰ ’ਚ ਕਰੀਬ ਇੱਕ ਦਰਜ਼ਨ ਸਵਾਰੀਆਂ ਜ਼ਖਮੀ ਹੋ ਗਈਆਂ ਅਤੇ ਮਾਨਸਾ ਤਿੰਨਕੋਣੀ ਕੋਲ ਇੱਕ ਸਕਾਰਪੀਓ ਗੱਡੀ ਅਤੇ ਮੋਟਰਸਾਈਕਲ ਸਵਾਰ ਦੋ ਸਕੇ ਭਰਾਵਾਂ ਦੀ ਟੱਕਰ ’ਚ ਇੱਕ ਦੀ ਮੌਤ ਹੋ ਗਈ।
ਹਾਸਿਲ ਹੋਏ ਵੇਰਵਿਆਂ ਮੁਤਾਬਿਕ ਧੁੰਦ ਕਾਰਨ ਮਾਨਸਾ ਤਿੰਨਕੌਣੀ ਤੇ ਦੇਰ ਰਾਤ ਭਿਆਨਕ ਹਾਦਸਾ ਵਾਪਰ ਗਿਆ । ਇਹ ਹਾਦਸਾ ਇੱਕ ਸਕਾਰਪੀਓ ਅਤੇ ਮੋਟਰਸਾਈਕਲ ਦਰਮਿਆਨ ਹੋਇਆ। ਮੋਟਰਸਾਈਕਲ ’ਤੇ ਮਾਨਸਾ ਦੇ ਵਾਰਡ ਨੰਬਰ 4 ਦੇ ਵਾਸੀ ਦੋ ਸਕੇ ਭਰਾ ਸੀ, ਜਿੰਨ੍ਹਾਂ ’ਚੋਂ 40 ਸਾਲਾ ਅਮਰੀਕ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਉਸ ਦਾ ਛੋਟਾ ਭਰਾ ਕੁਲਵੰਤ ਸਿੰਘ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ।
Read Also : Punjab National Bank FD: ਪੰਜਾਬ ਨੈਸ਼ਨਲ ਬੈਂਕ ਦਾ ਨਵੇਂ ਸਾਲ ਦਾ ਤੋਹਫਾ, ਐਫ਼ਡੀ ਸਕੀਮ ’ਚ ਲਾਉਣਾ ਐ ਪੈਸਾ
ਜ਼ਖਮੀ ਨੂੰ ਪਹਿਲਾਂ ਮਾਨਸਾ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ ਪਰ ਹਾਲਤ ਗੰਭੀਰ ਹੋਣ ਕਰਕੇ ਪਟਿਆਲਾ ਲਈ ਰੈਫਰ ਕਰ ਦਿੱਤਾ ਗਿਆ। ਹਾਦਸਾ ਐਨਾਂ ਭਿਆਨਕ ਸੀ ਕਿ ਸਕਾਰਪੀਓ ਗੱਡੀ ਮੋਟਰਸਾਈਕਲ ਨੂੰ ਦੂਰ ਤੱਕ ਘੜੀਸ ਕੇ ਨਾਲ ਲੈ ਗਈ। ਸਕਾਰਪੀਓ ਸਵਾਰ ਹਾਦੇ ਮਗਰੋਂ ਮੌਕੇ ਤੋਂ ਫਰਾਰ ਹੋ ਗਿਆ, ਜਿੰਨ੍ਹਾਂ ਬਾਰੇ ਹਾਲੇ ਤੱਕ ਕੁੱਝ ਵੀ ਪਤਾ ਨਹੀਂ ਲੱਗ ਸਕਿਆ। Bathinda News