ਰਿਕਾਰਡ ਸਰਦੀ ਤੋਂ ਬਾਅਦ ਕੋਹਰੇ ਦੀ ਮਾਰ

Fog, Hit, After, Record Winter

ਰਿਕਾਰਡ ਸਰਦੀ ਤੋਂ ਬਾਅਦ ਕੋਹਰੇ ਦੀ ਮਾਰ Winter

ਕੋਹਰੇ ਕਾਰਨ 30 ਰੇਲ ਗੱਡੀਆਂ ਦੀ ਆਵਾਜਾਈ ‘ਤੇ ਅਸਰ

ਨਵੀਂ ਦਿੱਲੀ,ਏਜੰਸੀ। ਦਿੱਲੀ ਅਤੇ ਰਾਸ਼ਟਰੀ ਰਾਜਧਾਨੀ ਖੇਤਰ (ਐਨਸੀਆਰ) ‘ਚ ਪੈ ਰਹੀ ਰਿਕਾਰਡ ਸਰਦੀ ( Winter) ਦਰਮਿਆਨ ਸੋਮਵਾਰ ਨੂੰ ਸਵੇਰੇ ਕੋਹਰੇ ਨੇ ਸਮੁੱਚੇ ਇਲਾਕੇ ਨੂੰ ਆਪਣੀ ਲਪੇਟ ‘ਚ ਲੈ ਲਿਆ ਅਤੇ ਰੇਲ ਅਤੇ ਹਵਾਈ ਆਵਾਜਾਈ ‘ਤੇ ਇਸ ਦਾ ਕਾਫੀ ਅਸਰ ਪਿਆ। ਉਤਰ ਰੇਲਵੇ ਅਨੁਸਾਰ ਕੋਹਰੇ ਕਾਰਨ 30 ਰੇਲ ਗੱਡੀਆਂ ਦੀ ਆਵਾਜਾਈ ‘ਤੇ ਅਸਰ ਪਿਆ ਹੈ। ਦੂਜੇ ਪਾਸੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਵਿਜੀਬਿਲਟੀ ਦੇ ਪੱਧਰ ‘ਚ ਗਿਰਾਵਟ ਕਾਰਨ ਤਿੰਨ ਉਡਾਨਾਂ ਨੂੰ ਡਾਇਵਰਟ ਕਰਨਾ ਪਿਆ ਹੈ, ਹਾਲਾਂਕਿ ਕੋਈ ਉਡਾਨ ਰੱਦ ਨਹੀਂ ਕੀਤੀ ਗਈ ਹੈ। ਸੜਕਾਂ ‘ਤੇ ਵੀ ਵਿਜੀਬਿਲਟੀ ਘੱਟ ਹੋਣ ਕਾਰਨ ਆਵਾਜਾਈ ਪ੍ਰਭਾਵਿਤ ਹੋਈ ਹੈ। ਸਫਦਰਜੰਗ ‘ਚ ਸੋਮਵਾਰ ਸਵੇਰੇ ਘੱਟੋ ਘੱਟ ਤਾਪਮਾਨ 2.6 ਅਤੇ ਪਾਲਮ ‘ਚ 2.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਸਾਲ 1901 ਤੋਂ ਬਾਅਦ ਇਹ ਦੂਜਾ ਮੌਕਾ ਹੈ ਜਦੋਂ ਦਿੱਲੀ ਵਾਸੀਆਂ ਨੂੰ ਇੰਨੇ ਲੰਮੇ ਸਮੇਂ ਤੱਕ ਸ਼ੀਤਲਹਿਰ ਦਾ ਕਹਿਰ ਝੱਲਣਾ ਪਿਆ ਹੈ। Winter

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।