Sunam Railway Station: ਸ੍ਰੀ ਹਜੂਰ ਸਾਹਿਬ ਨੰਦੇੜ-ਸ੍ਰੀ ਗੰਗਾਨਗਰ ਐਕਸਪ੍ਰੈਸ ਰੇਲ ਗੱਡੀ ਰੁਕਣ ’ਤੇ ਕੀਤੀ ਫੁੱਲਾਂ ਦੀ ਵਰਖਾ

Sunam Railway Station
Sunam Railway Station: ਸ੍ਰੀ ਹਜੂਰ ਸਾਹਿਬ ਨੰਦੇੜ-ਸ੍ਰੀ ਗੰਗਾਨਗਰ ਐਕਸਪ੍ਰੈਸ ਰੇਲ ਗੱਡੀ ਰੁਕਣ ’ਤੇ ਕੀਤੀ ਫੁੱਲਾਂ ਦੀ ਵਰਖਾ

ਮੈਡਮ ਦਾਮਨ ਬਾਜਵਾ ਨੇ ਰੇਲ ਗੱਡੀ ਚਾਲਕ ਨੂੰ ਸਨਮਾਨਿਤ ਕੀਤਾ | Sunam Railway Station

Sunam Railway Station: (ਕਰਮ ਥਿੰਦ) ਸੁਨਾਮ ਊਧਮ ਸਿੰਘ ਵਾਲਾ। ਪਿਛਲੇ ਦਿਨੀਂ ਕੇਂਦਰ ਸਰਕਾਰ ਵੱਲੋਂ ਸੁਨਾਮ ਊਧਮ ਸਿੰਘ ਵਾਲਾ ਰੇਲਵੇ ਸਟੇਸ਼ਨ ’ਤੇ ਸ੍ਰੀ ਹਜੂਰ ਸਾਹਿਬ ਨੰਦੇੜ-ਸ੍ਰੀ ਗੰਗਾ ਨਗਰ ਐਕਸਪ੍ਰੈਸ ਰੇਲ ਗੱਡੀ ਨੂੰ ਰੁਕਣ ਦੀ ਮਨਜ਼ੂਰੀ ਦਿੱਤੀ ਗਈ ਸੀ ਇਸ ਰੇਲ ਗੱਡੀ ਦਾ ਅੱਜ ਸੁਨਾਮ ਊਧਮ ਸਿੰਘ ਵਾਲਾ ਰੇਲਵੇ ਸਟੇਸ਼ਨ ਪਹੁੰਚਣ ’ਤੇ ਭਾਜਪਾ ਦੀ ਸੂਬਾ ਸਕੱਤਰ ਮੈਡਮ ਦਾਮਨ ਥਿੰਦ ਬਾਜਵਾ ਅਤੇ ਸ਼ਹਿਰ ਵਾਸੀਆਂ ਵੱਲੋਂ ਰੇਲ ਗੱਡੀ ’ਤੇ ਫੁੱਲਾਂ ਦੀ ਵਰਖਾ ਕਰਕੇ ਖੁਸ਼ੀ ਮਨਾਈ ਗਈ। ਇਸ ਮੌਕੇ ਮੈਡਮ ਦਾਮਨ ਥਿੰਦ ਬਾਜਵਾ ਨੇ ਕਿਹਾ ਕਿ ਉਹ ਪਾਰਟੀਬਾਜ਼ੀ ਤੋਂ ਉੱਪਰ ਉੱਠ ਸੁਨਾਮ ਊਧਮ ਸਿੰਘ ਵਾਲਾ ਦੀਆਂ ਸਾਰੀਆਂ ਹੀ ਕਮੇਟੀਆਂ, ਜਥੇਬੰਦੀਆਂ ਦਾ ਧੰਨਵਾਦ ਕਰਦੇ ਹਨ ਜਿੰਨਾ ਦੇ ਸਹਿਯੋਗ ਨਾਲ ਸਾਡੀ ਇਸ ਬੇਨਤੀ ਨੂੰ ਕੇਂਦਰ ਸਰਕਾਰ ਅਤੇ ਕੇਂਦਰੀ ਰੇਲ ਰਾਜ ਮੰਤਰੀ ਨੇ ਸਵੀਕਾਰ ਕੀਤਾ ।

ਇਹ ਵੀ ਪੜ੍ਹੋ: Farmers News Punjab: ਕਿਸਾਨਾਂ ਕੀਤਾ ਫਿਰੋਜਪੁਰ-ਫਾਜਿਲਕਾ ਜੀਟੀ ਰੋਡ ਜਾਮ, ਜਾਣੋ ਕੀ ਹੈ ਕਿਸਾਨਾਂ ਦੀ ਮੰਗ

ਮੈਡਮ ਦਾਮਨ ਬਾਜਵਾ ਨੇ ਕਿਹਾ ਕਿ ਬਾਕੀ ਦੀਆਂ ਟ੍ਰੇਨਾਂ ਜੋ ਸੁਨਾਮ ਊਧਮ ਸਿੰਘ ਵਾਲਾ ਦੇ ਲੋਕਾਂ ਨੇ ਉਨ੍ਹਾਂ ਧਿਆਨ ਵਿੱਚ ਲਿਆਂਦੀਆਂ ਹੋਈਆਂ ਹਨ ਉਨ੍ਹਾਂ ਤੇ ਵੀ ਅਸੀਂ ਸਫਲਤਾ ਹਾਸਲ ਕਰਾਂਗੇ। ਇਸ ਮੌਕੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਅਤੇ ਵਪਾਰੀ ਆਗੂਆਂ ਵੱਲੋਂ ਮੈਡਮ ਦਾਮਨ ਬਾਜਵਾ ਅਤੇ ਹਰਮਨ ਬਾਜਵਾ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ ਤੇ ਰੇਲ ਗੱਡੀ ਰੁਕਣ ’ਤੇ ਮੈਡਮ ਦਾਮਨ ਬਾਜਵਾ ਨੇ ਗੱਡੀ ਚਾਲਕ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਭਾਜਪਾ ਜ਼ਿਲ੍ਹਾ ਪ੍ਰਧਾਨ ਅੰਮ੍ਰਿਤ ਚੱਠਾ, ਸੰਜੇ ਗੋਇਲ ਜਨਰਲ ਸਕੱਤਰ, ਸਰਕਲ ਪ੍ਰਧਾਨ ਰਾਜੀਵ ਮੱਖਣ, ਵਪਾਰੀ ਪ੍ਰਧਾਨ ਨਰੇਸ਼ ਭੋਲਾ, ਪਵਨ ਗੁੱਜਰ, ਅਨੰਦ, ਮਹੇਸ਼ ਦੀਵਾਨ, ਗਿਆਨ ਚੰਦ ਗੁਪਤਾ, ਰਾਮ ਮੁਹੰਮਦ ਸਿੰਘ ਅਜਾਦ ਕਲੱਬ ਅਤੇ ਸ਼ਹੀਦ ਊਧਮ ਸਿੰਘ ਯਾਦਗਾਰੀ ਕੰਬੋਜ ਕਮੇਟੀ ਦੀ ਸਾਰੀ ਟੀਮ ਹਾਜਰ ਸਨ। Sunam Railway Station

LEAVE A REPLY

Please enter your comment!
Please enter your name here