ਸਾਓ ਪਾਊਲੋ (ਏਜੰਸੀ)। ਬ੍ਰਾਜੀਲ ਦੇ ਸਾਓ ਪਾਉਲੋ ਰਾਜ ਦੇ ਕੰਢੇ ’ਤੇ ਭਾਰੀ ਵਰਖਾ ਕਾਰਨ ਆਏ ਹੜ੍ਹ ਅਤੇ ਜ਼ਮੀਨ ਖਿਸਕਣ ਨਾਲ ਐਤਵਾਰ ਨੂੰ ਘੱਟ ਤੋਂ ਘੱਟ 16 ਜਣਿਆਂ ਦੀ ਮੌਤ ਹੋ ਗਈ। ਸੂਬਾ ਸਰਕਾਰ ਨੇ ਇੱਕ ਬਿਆਨ ’ਚ ਇਹ ਜਾਣਕਾਰੀ ਦਿੱਤੀ। ਸਥਾਨਕ ਟੈਲੀਵਿਜ਼ਨ ਗਲੋਬੋਨਿਊਜ਼ ਨੇ ਦੱਸਿਆ ਕਿ ਪੀੜਤਾਂ ’ਚ ਸੱਤ ਸਾਲ ਦੀ ਇੱਕ ਲੜਕੀ ਸੀ, ਜਿਸ ਦੀ ਮੌਤ ਉਸ ਦੇ ਘਰ ਦੇ ਉੱਪਰ ਇੱਕ ਚੱਟਾਨ ਡਿੱਗਣ ਨਾਲ ਹੋ ਗਈ ਸੀ ਅਤੇ ਇੱਕ ਔਰਤ ਦੀ ਮੌਤ ਰੁੱਖ ਡਿੱਗਣ ਨਾਲ ਹੋ ਗਈ ਸੀ।
ਬਚਾਅ ਰਾਹਤ ਕਾਰਜ ਜ਼ੋਰਾਂ ’ਤੇ
ਸਾਓ ਪਾਉਲੋ ਦੇ ਕਈ ਕੰਢੇ ਸ਼ਹਿਰਾਂ ’ਚ ਕਾਰਨੀਵਲ ਸਮਾਰੋਹ ਮੁਲਤਵੀ ਕਰ ਦਿੱਤੇ ਗਏ ਹਨ। ਬ੍ਰਾਜੀਲ ਦੇ ਸਭ ਤੋਂ ਜ਼ਿਆਦਾ ਅਬਾਦੀ ਵਾਲੇ ਸੂਬੇ ’ਚ ਇਸ ਹਫ਼ਤੇ ਸਮਾਰੋਹ ਕਾਰਨ ਸੈਲਾਨੀਆਂ ਦੀ ਕਾਫ਼ੀ ਭੀੜ ਹੈ। ਆਫ਼ਤ ਖੇਤਰ ਦਾ ਦੌਰਾ ਕਰਨ ਵਾਲੇ ਸਾਓ ਪਾਉਲੋ ਦੇ ਗਵਰਨਰ ਟਾਰਸਿਸਿਓ ਡੀ ਫਫ੍ਰੀਟਾਸ ਨੇ ਕਿਹਾ ਕਿ ਅਸੀਂ ਸੈਨਾ ਬਲਾਂ ਦੇ ਬਚਾਅ ਦਲ ਨੂੰ ਉਨ੍ਹਾਂ ਥਾਵਾਂ ’ਤੇ ਪਹੁੰਚਣ ’ਚ ਮੱਦਦ ਲਈ ਬੁਲਾ ਰਹੇ ਹਾਂ, ਜਿੱਥੇ ਪੀੜਤ ਹੋ ਸਕਦੇ ਹਨ।
ਤੂਫ਼ਾਨ ਨੇ ਮੁੱਖ ਤੌਰ ’ਤੇ ਸਾਓ ਸੇਵਸਟਿਆਓ, ਓਬਾਤੁਬਾ, ਬਰਟੀਓਗਾ, ਗੁਰਆਰੁਜਾ, ਇਲਹਾਬੇਲਾ ਅਤੇ ਸੈਂਟੋਸ ਨੂੰ ਪ੍ਰਭਾਵਿਤ ਕੀਤਾ ਹੈ। ਸਾਓ ਸੇਬਸਟਿਆਓ ਦੀ ਸਥਾਨਕ ਸਰਕਾਰ ਨੇ ਆਫ਼ਤ ਦੀ ਸਥਿਤੀ ਐਲਾਨੀ ਕਿਉਂਕਿ ਜ਼ਮੀਨ ਖਿਸਕਣ ਅਤੇ ਨੁਕਸਾਨੀਆਂ ਸੜਕਾਂ ਨੇ ਰਾਜਮਾਰਗਾਂ ਨੂੰ ਬੰਦ ਕਰ ਦਿੱਤਾ ਅਤੇ ਬਚਾਅ ਦਲ ਨੂੰ ਸ਼ਹਿਰ ਦੇ ਪ੍ਰਭਾਵਿਤ ਹਿੱਸਿਆ ਤੱਕ ਪਹੰੁਚਣ ਤੋਂ ਰੋਕ ਦਿੱਤਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ