ਮਾਲਵੇ ‘ਚ ਬਾਰਸ਼ ਕਾਰਨ ਹੜਾਂ ਵਰਗੇ ਹਾਲਾਤ

Floods, Rains, Malwa

-ਮਾਲਵੇ ‘ਚ ਬਾਰਸ਼ ਕਾਰਨ ਹੜਾਂ ਵਰਗੇ ਹਾਲਾਤ,ਐਨਡੀਆਰਐਫ ਚੌਕਸ

-ਸਭ ਤੋਂ ਮਾੜੇ ਹਾਲਾਤ ਬਠਿੰਡਾ ਸ਼ਹਿਰ ਦੇ

ਬਠਿੰਡਾ, ਅਸ਼ੋਕ ਵਰਮਾ। ਮੰਗਲਵਾਰ ਸਵੇਰੇ ਕਰੀਬ ਤਿੰਨ ਵਜੇ ਤੋਂ ਪੈਣ ਲੱਗੀ ਬਾਰਸ਼ ਕਾਰਨ ਮਾਲਵੇ ‘ਚ ਹੜਾਂ ਵਰਗੀ ਸਥਿਤੀ ਬਣ ਗਈ ਹੈ। ਖਾਸ ਤੌਰ ਤੇ ਸ਼ਹਿਰਾਂ ਅਤੇ ਕਸਬਿਆਂ ‘ਚ ਮੀਂਹ ਕਾਰਨ ਆਮ ਜਨਜੀਵਨ ਬੁਰੀ ਤਰਾਂ ਪ੍ਰਭਾਵਿਤ ਹੋਇਆ ਹੈ। ਭਗਤਾ ਭਾਈ ‘ਚ ਭਾਰੀ ਬਰਸਾਤ ਦੇ ਸਿੱਟੇ ਵਜੋਂ ਸ਼ਹਿਰ ਵਿਚਲੀ ਗਊਸ਼ਾਲਾ ਦੀ ਛੱਤ ਦਾ ਲੈਂਟਰ ਢਹਿ ਢੇਰੀ ਹੋ ਗਿਆ। ਸਿੱਟੇ ਵਜੋਂ ਸੈਂਕੜੇ ਗਊਆਂ ਮਲਬੇ ਹੇਠ ਦਬ ਗਈਆਂ ਪਰ ਵੱਡੇ ਨੁਕਸਾਨ ਤੋਂ ਬਚਾਅ ਰਿਹਾ ਹੈ। ਮੌਕੇ ਤੇ ਪੁੱਜੇ ਥਾਣਾ ਦਿਆਲਪੁਰਾ ਭਾਈ ਦੇ ਮੁੱਖ ਥਾਣਾ ਅਫਸਰ ਰਜਿੰਦਰ ਕੁਮਾਰ ਦਾ ਕਹਿਣਾ ਸੀ ਕਿ ਕਿਸੇ ਗਊ ਦੀ ਮੌਤ ਨਹੀਂ ਹੋਈ ਹੈ।

Floods, Rains, Malwa
ਸਾਧੂ ਰਾਮ ਕੁਸਲਾ ਦੇ ਘਰ ਵੀਰ ਕਾਲੋਨੀ ਚ ਵੀ ਪਾਣੀ

ਸਵੇਰੇ 8.30 ਵਜੇ ਤੱਕ ਲਗਾਤਾਰ ਪੰਜ ਘੰਟਿਆਂ ‘ਚ 130 ਐਮ ਐਮ ਬਾਰਸ਼ ਰਿਕਾਰਡ ਕੀਤੀ ਗਈ ਹੈ। ਮੌਸਮ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਹੋਰ ਬਾਰਸ਼ ਦੀ ਸੰਭਾਵਨਾਂ ਤੋਂ ਇਨਕਾਰ ਨਹੀਂ ਕੀਤਾ ਹੈ। ਪਤਾ ਲੱਗਿਆ ਹੈ ਕਿ ਸਿਵਲ ਪ੍ਰਸ਼ਾਸ਼ਨ ਨੇ ਬਠਿੰਡਾ ‘ਚ ਸਥਿਤ ਉੱਤਰੀ ਸੂਬਿਆਂ ਲਈ ਬਣੇ ਕੌਮੀ ਆਫਤ ਰਾਹਤ ਦਲ (ਐਨਡੀਆਰਐਫ) ਨੂੰ ਚੌਕਸ ਰਹਿਣ ਲਈ ਆਖ ਦਿੱਤਾ ਹੈ ਇਸ ਸਬੰਧੀ ਐਨਡੀਆਰਐਫ ਦੇ ਰਵਿੰਦਰ ਕੁਮਾਰ ਨੇ ਪੁਸ਼ਟੀ ਕਰਦਿਆਂ ਕਿਹਾ ਕਿ ਅਸੀ ਪੂਰੀ ਤਰਾਂ ਤਿਆਰ ਹਾਂ, ਜਦੋ ਵੀ ਪ੍ਰਸ਼ਾਸਨ ਵੱਲੋ ਕੋਈ ਨਿਰਦੇਸ਼ ਆਵੇਗਾ ਅਸੀ ਮੌਕੇ ਉਤੇ ਪਹੁੰਚ ਜਾਵੇਗਾ।

ਘਰਾਂ ਵਿੱਚ ਵੜਿਆ ਮੀਂਹ ਦਾ ਪਾਣੀ

ਸਭ ਤੋਂ ਮਾੜੇ ਹਾਲਾਤ ਬਠਿੰਡਾ ਸ਼ਹਿਰ ਦੇ ਹਨ ਜਿੱਥੇ ਚਾਰੋ ਤਰਫ ਪਾਣੀ ਹੀ ਪਾਣੀ ਦਿਖਾਈ ਦੇ ਰਿਹਾ ਹੈ। ਇਸ ਸ਼ਹਿਰ ਦੇ ਲਾਈਨੋਪਾਰ ਇਲਾਕੇ ‘ਚ ਪੈਂਦੇ ਪਰਸ ਰਾਮ ਨਗਰ ਦੇ ਦਰਜਨਾਂ ਘਰਾਂ ‘ਚ ਪਾਣੀ ਦਾਖਲ ਹੋ ਗਿਆ ਹੈ। ਇਸ ਇਲਾਕੇ ਨੂੰ ਸ਼ਹਿਰ ਨਾਲ ਜੋੜਨ ਵਾਲੇ ਅੰਡਰਬਰਿੱਜ ‘ਚ ਪਾਣੀ ਭਰਨ ਕਾਰਨ ਇਸ ਤਰਫ ਦੀ ਆਵਾਜਾਈ ਠੱਪ ਹੋ ਗਈ ਹੈ। ਇਲਾਕੇ ਦੇ ਜਨਤਕ ਆਗੂ ਸੰਜੀਵ ਕੁਮਾਰ ਸੋਨੀ ਨੇ ਦੱਸਿਆ ਕਿ ਲੋਕ ਘਰਾਂ ‘ਚ ਕੈਦ ਹੋ ਕੇ ਰਹਿ ਗਏ ਹਨ। ਜਿੰਨ ਘਰਾਂ ‘ਚ ਪਾਣੀ ਵੜ ਗਿਆ ਹੈ ਉਹ ਆਪਣਾ ਸਮਾਨ ਬਚਾਉਣ ‘ਚ ਲੱਗੇ ਹੋਏ ਹਨ। ਉਨ ਦੱਸਿਆ ਕਿ ਪਾਣੀ ਕਾਰਨ ਅੱਜ ਬੱਚਿਆਂ ਨੂੰ ਲੈਣ ਲਈ ਸਕੂਲ ਵੈਨਾਂ ਵੀ ਇਸ ਪਾਸੇ ਨਹੀਂ ਪੁੱਜ ਸਕੀਆਂ ਹਨ। ਇਸੇ ਤਰਾਂ ਹੀ ਸ਼ਹਿਰ ਦੀ ਮਾਲ ਰੋਡ ਵੀ ਸਮੁੰਦਰ ਦਾ ਰੂਪ ਧਾਰਨ ਕਰ ਗਈ ਹੈ। ਪਾਵਰ ਹਾਊਸ ਰੋਡ, ਮਹਿਲਾ ਥਾਣਾ ਅਤੇ ਵੱਡੇ ਅਫਸਰਾਂ ਦੀ ਰਿਹਾਇਸ਼ਾਂ ਦੇ ਨਜ਼ਦੀਕ ਵੀ ਪਾਣੀ ਖੜ ਗਿਆ ਹੈ।

Floods, Rains, Malwa

ਸ਼ਹਿਰੀ ਜਿ਼ਲਾ ਪ੍ਰਧਾਨ ਅਰੁਣ ਵਧਾਵਨ ਨੇ ਸੋਸ਼ਲ ਮੀਡੀਆ ਰਾਹੀਂ ਸਮੂਹ ਕਾਂਗਰਸੀ ਵਰਕਰਾਂ ਨੂੰ ਪਾਣੀ ਤੋਂ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਕਰਨ ਦੀ ਅਪੀਲ ਕੀਤੀ ਹੈ। ਇਸੇ ਤਰਾਂ ਹੀ ਸਮਾਜਸੇਵੀ ਸੰਸਥਾਵਾਂ ਨੇ ਵੀ ਸ਼ਹਿਰ ਦੀ ਹਰ ਪਲ ਵਿਗੜ ਰਹੀ ਸਥਿਤੀ ਨੂੰ ਦੇਖਦਿਆਂ ਖੁਦ ਨੂੰ ਤਿਆਰ ਕਰ ਲਿਆ ਹੈ। ਨੌਜਵਾਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਦਾ ਕਹਿਣਾ ਸੀ ਕਿ ਸੰਸਥਾ ਦੇ ਵਲੰਟੀਅਰਾਂ ਨੇ ਮੁਸਤੈਦੀ ਵਧਾ ਦਿੱਤੀ ਹੈ ਅਤੇ ਜਿੱਥੇ ਵੀ ਜਰੂਰਤ ਪਈ ਉਹ ਮੌਕੇ ਤੇ ਪੁੱਜਣਗੇ।

ਸਰਕਾਰ ਵੱਲੋ ਕੀਤੇ ਵਿਕਾਸ ਦੇ ਦਾਅਵੇ ਧੋਤੇ

ਓਧਰ ਮਾਲਵੇ ਦੇ ਵੱਡੇ ਸ਼ਹਿਰਾਂ ‘ਚ ਬਾਰਸ਼ ਨੇ ਸਰਕਾਰਾਂ ਵੱਲੋਂ ਕੀਤੇ ਵਿਕਾਸ ਦੇ ਦਾਅਵਿਆਂ ਨੂੰ ਧੋ ਕੇ ਰੱਖ ਦਿੱਤਾ ਹੈ। ਸ੍ਰੀ ਮੁਕਤਸਰ ਸਾਹਿਬ ਸ਼ਹਿਰ ‘ਚ ਵੀ ਬੁਰਾ ਹਾਲ ਹੈ। ਖਾਸ ਤੌਰ ਤੇ ਅੰਦਰੂਨੀ ਭਾਗਾਂ ‘ਚ ਪਾਣੀ ਖੜਨ ਦੀਆਂ ਰਿਪੋਰਟਾਂ ਹਨ। ਬਾਰਸ਼ ਨੇ ਅਹਿਮ ਵਪਾਰਕ ਕੇਂਦਰ ਬਿੰਦੂ ਮੰਨੇ ਜਾਂਦੇ ਸ਼ਹਿਰ ਕੋਟਕਪੂਰਾ ਨੂੰ ਵੀ ਲਪੇਟ ‘ਚ ਲੈ ਲਿਆ ਹੈ। ਮੀਂਹ ਦੇ ਪਾਣੀ ਕਾਰਨ ਇਸ ਸ਼ਹਿਰ ‘ਚ ਵੀ ਸਥਿਤੀ ਮਾੜੀ ਹੈ ਅਤੇ ਪਾਣੀ ਨੇ ਆਮ ਜਿੰਦਗੀ ਨੂੰ ਅਸਤ ਵਿਅਸਤ ਕਰਕੇ ਰੱਖ ਦਿੱਤਾ ਹੈ। ਬਾਰਸ਼ ਕਾਰਨ ਫਰੀਦਕੋਟ, ਮਾਨਸਾ, ਭਗਤਾ ਭਾਈ, ਰਾਮਪੁਰਾ, ਰਾਮਾ ਮੰਡੀ ਅਤੇ ਹੋਰ ਕਈ ਸ਼ਹਿਰਾਂ ‘ਚ ਭਾਰੀ ਬਾਰਸ਼ ਦੀਆਂ ਖਬਰਾਂ ਹਨ।

ਭਗਤਾ ਭਾਈ ਵਿਚ ਗਉਸਾਲਾ ਦਾ ਲੈਟਰ ਡਿਗਿਆ

ਤੇਜ ਬਾਰਸ਼ ਕਾਰਨ ਗਊਸਾਲਾ ਭਗਤਾ ਭਾਈ ਦਾ ਲੈਟਰ ਡਿੱਗ ਜਾਣ ਸੈਕੜੇ ਗਾਂਵਾ ਥੱਲੇ ਆ ਗਈਆ ਹਨ। ਵੱਡੀ ਗਿਣਤੀ ਵਿਚ ਸੰਗਤਾ ਬਚਾਓ ਕਾਰਜਾਂ ਵਿੱਚ ਲੱਗੀਆ ਹੋਈਆ। ਤੇਜ ਬਾਰਸ਼ ਵਿਚ ਵੀ ਵੱਡੀ ਗਿਣਤੀ ਵਿਚ ਲੋਕ ਗਊਸਾਲਾ ਪਹੁੰਚ ਰਹੇ ਹਨ।ਗਊਸਾਲਾ ਕਮੇਟੀ ਭਗਤਾ ਦੇ ਪ੍ਰਧਾਨ ਜਰਨੈਲ ਸਿੰਘ ਭਗਤਾ ਨੇ ਦੱਸਿਆ ਕਿ ਇਹ ਲੈਟਰ ਕਰੀਬ 200 ਫੁੱਟ ਲੰਮਾ ਅਤੇ 60 ਫੁੱਟ ਚੋੜਾ ਡਿਗਿਆ ਹੈ। ਉਨ੍ਹਾ ਦੱਸਿਆ ਕੁਝ ਗਾਂਵਾ ਬਾਕੀ ਲੈਟਰ ਵੱਲ ਭੱਜਣ ਕਾਰਨ ਬਚ ਗਈਆ ਅਤੇ ਕੁਝ ਡਿੱਗੇ ਲੈਟਰ ਥੱਲੇ ਆ ਗਈਆ।ਇਸ ਘਟਨਾ ਕਾਰਨ ਇੰਨੀਆ ਕੁ ਗਾਵਾਂ ਮੌਤ ਦੇ ਮੂੰਹ ਵਿਚ ਗਈ ਇਸ ਬਾਰੇ ਕੋਈ ਠੋਸ ਜਾਣਕਾਰੀ ਮਿਲ ਰਹੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।