ਹਲਕਾ ਸ਼ੁਤਰਾਣਾ ਦੇ ਗੁਲਾਹੜ, ਨੂਰਪੁਰ, ਜੋਗੇਵਾਲ, ਹੋਤੀਪੁਰ ਪਿੰਡਾਂ ’ਚ ਕਿਸ਼ਤੀਆਂ ਰਾਹੀਂ ਭੇਜੀ ਰਾਹਤ ਸਮੱਗਰੀ (Punjab Floods)
- ਸ਼ਾਹ ਸਤਿਨਾਮ ਜੀ ਗ੍ਰੀਨ ਅੱੈਸ ਵੈਲਫੇਅਰ ਫੋਰਸ ਵਿੰਗ ਨੇ ਪਾਣੀ ’ਚ ਫਸੇ ਲੋਕਾਂ ਨੂੰ ਕਿਸ਼ਤੀਆਂ ਰਾਹੀਂ ਲਿਆਂਦਾ ਬਾਹਰ
(ਬਲਕਾਰ ਸਿੰਘ/ਕੁਲਵੰਤ ਸਿੰਘ/ਭੂਸ਼ਣ ਸਿੰਗਲਾ/ਸੁਨੀਲ ਚਾਵਲਾ) ਨੌਰੀ/ਪਾਤੜਾਂ/ਸਮਾਣਾ। ਪਿਛਲੇ ਕਈ ਦਿਨਾਂ ਤੋਂ ਘੱਗਰ ਦਰਿਆ ਨੇ ਪਾਤੜਾਂ ਦੇ ਦਰਜਨਾਂ ਪਿੰਡਾਂ ’ਚ ਹੜਾਂ ਨਾਲ ਤਬਾਹੀ ਮਚਾਈ ਹੋਈ ਹੈ। ਖਨੌਰੀ, ਸ਼ੁਤਰਾਣਾ ਦੇ ਨਾਲ ਲੱਗਦੇ ਪਿੰਡਾਂ ਦੇ ਬਾਹਰ ਢਾਣੀਆਂ ’ਚ ਰਹਿੰਦੇ ਲੋਕਾਂ ’ਚ ਹਾਹਾਕਾਰ ਮੱਚੀ ਹੋਈ ਹੈ। ਪਟਿਆਲਾ ਜ਼ਿਲ੍ਹੇ ’ਚ (Punjab Floods) ਘੱਗਰ ਦੀ ਮਾਰ ਹੇਠ ਆਏ ਹਲਕਾ ਸ਼ੁਤਰਾਣਾ ਦੇ ਪਿੰਡਾਂ ਅੰਦਰ ਲੋਕਾਂ ਦੀ ਮੱਦਦ ਲਈ ਡੇਰਾ ਸੱਚਾ ਸੌਦਾ ਦੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਪੂਰੀ ਜਜ਼ਬੇ ਨਾਲ ਜੁਟੇ ਹੋਏ ਹਨ ਹਲਕਾ ਸ਼ੁਤਰਾਣਾ ਦੇ ਪਿੰਡ ਗੁਲਾਹੜ, ਨੂਰਪੁਰ, ਜੋਗੇਵਾਲਾ, ਹੋਤੀਪੁਰ ਆਦਿ ’ਚ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਵੱਲੋਂ ਹੜ੍ਹ ਪੀੜਤਾਂ ਲਈ ਸਪੈਸ਼ਲ ਮੈਡੀਕਲ ਕੈਂਪ ਲਾਇਆ ਅਤੇ ਰਾਹਤ ਸਮੱਗਰੀ ਜਿਵੇਂ ਪੀਣ ਵਾਲਾ ਪਾਣੀ, ਪੈਕਿੰਗ ਖਾਣਾ, ਦੁੱਧ, ਬੈ੍ਰਡ, ਦਵਾਈਆਂ ਆਦਿ ਪਿੰਡਾਂ ਅੰਦਰ ਲੋਕਾਂ ਨੂੰ ਪਹੰੁਚਾਈਆਂ ਗਈਆਂ ਹਨ।
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਨ੍ਹਾਂ ਸੇਵਾਦਾਰਾਂ ਨੂੰ ਇਹ ਪਿੰਡ ਸੌਂਪੇ ਗਏ ਹਨ ਅਤੇ ਇਹ ਪਿੰਡ ਚਾਰੇ ਪਾਸਿਓਂ ਹੀ ਪਾਣੀ ਨਾਲ ਘਿਰੇ ਹੋਏ ਹਨ। ਸ਼ਾਹ ਸਤਿਨਾਮ ਜੀ ਗ੍ਰੀਨ ਅੱੈਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਇਨ੍ਹਾਂ ਪਿੰਡਾਂ ਅੰਦਰ ਸੇਵਾ ਕਾਰਜਾਂ ਵਿੱਚ ਲੱਗੇ ਹੋਏ ਹਨ। ਡੇਰਾ ਸੱਚਾ ਸੌਦਾ ਦੇ ਸੇਵਾਦਾਰ ਪ੍ਰਸ਼ਾਸਨ ਦੇ ਮੋਢੇ ਨਾਲ ਮੋਢਾ ਜੋੜ ਕੇ ਰਾਹਤ ਕੰਮਾਂ ਵਿੱਚ ਲੱਗੇ ਹੋਏ ਹਨ। (Punjab Floods)
ਇਹ ਵੀ ਪੜ੍ਹੋ : Sirsa Ghaggar River: ਸਰਸਾ ‘ਚ ਹੜ੍ਹ ਦਾ ਖਤਰਾ, ਘੱਗਰ ਨਦੀ ਦਾ ਪਾਣੀ ਖੇਤਾਂ ‘ਚ ਪਹੁੰਚਿਆ
ਇਸ ਮੌਕੇ ਪਿੰਡ ਜੋਗੇਵਾਲਾ ਦੇ ਸਰਪੰਚ ਇੰਦਰ ਸਿੰਘ ਨੇ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਭ ਤੋਂ ਪਹਿਲਾਂ ਪਿੰਡ ’ਚ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੇ ਸਾਡੀ ਸਾਰ ਲਈ ਹੈ। ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੇ ਪਿੰਡ ਵਾਸੀਆਂ ਲਈ ਰਾਸ਼ਨ, ਦਵਾਈਆਂ ਦਾ ਪ੍ਰਬੰਧ ਕੀਤਾ ਹੈ। ਇਸ ਮੌਕੇ ਉਨ੍ਹਾਂ ਦੱਸਿਆ ਕਿ ਇਨ੍ਹਾਂ ਸੇਵਾਦਾਰਾਂ ਨੇ ਪਾਣੀ ਵਿੱਚ ਘਿਰੇ ਲੋਕਾਂ ਨੂੰ ਰੈਸਕਿਊ ਕੀਤਾ ਗਿਆ। ਉਨ੍ਹਾਂ ਅੱਗੇ ਦੱਸਿਆ ਕਿ ਇਨ੍ਹਾਂ ਪਿੰਡਾਂ ਦੇ ਡੇਰਿਆਂ ਅੰਦਰ ਕਾਫ਼ੀ ਲੋਕ ਪਾਣੀ ਵਿੱਚ ਫਸੇ ਹੋਏ ਸਨ, ਜਿਨ੍ਹਾਂ ਨੂੰ ਕਿਸ਼ਤੀਆਂ ਰਾਹੀਂ ਸੇਵਾਦਾਰਾਂ ਵੱਲੋਂ ਸੁਰੱਖਿਅਤ ਥਾਵਾਂ ’ਤੇ ਲਿਆਂਦਾ ਗਿਆ ਅਤੇ ਖਾਣ ਪੀਣ ਦਾ ਸਾਮਾਨ ਵੀ ਪਹੁੰਚਾਇਆ ਗਿਆ।
ਖਨੌਰੀ ਅਤੇ ਸ਼ੁਤਰਾਣਾ ਦੇ ਦਰਜ਼ਨਾਂ ਪਿੰਡਾਂ ਦੇ ਸੜਕਾਂ ਨਾਲੋਂ ਸੰਪਰਕ ਟੁੱਟੇ ਹੋਏ ਹਨ। ਇਸ ਮੌਕੇ ਦਵਾਈਆਂ ਅਤੇ ਰਾਹਤ ਸਮੱਗਰੀ ਪਹੁੰਚਣ ’ਤੇ ਸਥਾਨਕ ਲੋਕਾਂ ਵੱਲੋਂ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਦਾ ਬਹੁਤ ਧੰਨਵਾਦ ਕੀਤਾ ਗਿਆ। ਇਸ ਮੌਕੇ ਹਲਕਾ ਪਟਵਾਰੀ ਜਸਕਰਨ ਸਿੰਘ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਵੱਲੋਂ ਹੜ੍ਹ ਪੀੜਤਾਂ ਲਈ ਮੈਡੀਕਲ ਕੈਂਪ ਅਤੇ ਰਾਹਤ ਸਮੱਗਰੀ ਦਾ ਇਹ ਬਹੁਤ ਵਧੀਆ ਉਪਰਾਲਾ ਕੀਤਾ ਹੈ।