ਆਫ਼ਤ ਤੋਂ ਆਪਣਾ ਬਚਾਅ ਕਰਨ ਲਈ ਚਾਰਾਜੋਈ, ਫੋਟੋਆਂ ਹੋ ਰਹੀਆਂ ਨੇ ਵਾਇਰਲ…

Flood-in-Punjab-3
ਘੱਗਰ ਦਰਿਆ ਦੇ ਪਾਣੀ ਤੋਂ ਬਚਾਅ ਲਈ ਲਹਿਰਾਗਾਗਾ ਦੇ ਇਕ ਦੁਕਾਨਦਾਰ ਵੱਲੋਂ ਆਪਣੀ ਦੁਕਾਨ ਮੂਹਰੇ ਕੰਧ ਖਿੱਚਣ ਦੀ ਤਿਆਰੀ ਕਰ ਲਈ ਹੈ ਜੀ।

ਸੱਚ ਕਹੂੰ ਡੈਸਕ। ਪਹਾੜਾਂ ’ਤੇ ਪਏ ਮੀਂਹ ਨੇ ਅੱਧੇ ਦੇਸ਼ (Flood in Punjab) ਨੂੰ ਹੜ੍ਹਾਂ ਹੇਠ ਲਿਆ ਖੜ੍ਹਾ ਕੀਤਾ ਹੈ। ਕੀ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਇੱਥੋਂ ਤੱਕ ਕਿ ਦੇਸ਼ ਦੀ ਰਾਜਧਾਨੀ ਦਿੱਲੀ ਨੂੰ ਵੀ ਕੁਦਰਤੀ ਆਫ਼ਤ ਨੇ ਆਪਣੇ ਕਲਾਵੇ ਵਿੱਚ ਲੈ ਲਿਆ ਹੈ। ਇਸ ਦੌਰਾਨ ਹੜ੍ਹਾਂ ਦੀ ਮਾਰ ਦੀਆਂ ਵੀਡੀਓ ਤੇ ਫੋਟੋਆਂ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਹੀਆਂ ਹਨ।

ਘੱਗਰ ਦਰਿਆ ਦਾ ਬੰਨ੍ਹ ਕਈ ਥਾਈਂ ਟੁੱਟ ਚੁੱਕਿਆ ਹੈ। ਅੱਜ ਸਵੇਰੇ ਲਗਭਗ 5 ਵਜੇ ਘੱਗਰ ਦਾ ਚਾਂਦਪੁਰਾ ਬੰਨ੍ਹ ਟੁੱਟਣ ਤੋਂ ਬਾਅਦ ਹਰਿਆਣਾ ਪੰਜਾਬ ਦੇ ਦਰਜ਼ਨਾਂ ਪਿੰਡਾਂ ਨੂੰ ਖ਼ਤਰਾ ਹੋ ਗਿਆ। ਤੁਹਾਨੂੰ ਦਿਖਾਉਣ ਜਾ ਰਹੇ ਹਾਂ ਹਰਿਆਣਾਂ ਦੇ ਜਾਖਲ ਤੇ ਪੰਜਾਬ ਦੇ ਲਹਿਰਾਗਾਗਾ ਦੀਆਂ ਤਸਵੀਰਾਂ ਜਿੱਥੇ ਲੋਕ ਆਪਣੀਆਂ ਦੁਕਾਨਾਂ ਨੂੰ ਬਚਾਉਣ ਲਈ ਕਿਵੇਂ ਚਾਰਾਜੋਈ ਕਰ ਰਹੇ ਹਨ। ਸਰਕਾਰ ਦੀ ਸਹਾਇਤਾ ਪਹੁੰਚੇ ਇਸ ਤੋਂ ਪਹਿਲਾਂ ਹੀ ਲੋਕ ਆਪਣੀਆਂ ਦੁਕਾਨਾਂ, ਘਰਾਂ ਦੇ ਦਰਵਾਜ਼ਿਆਂ ਅੱਗੇ ਪੱਕੀਆਂ ਇੱਟਾਂ ਤੇ ਸੀਮਿੰਟ ਨਾਲ ਕੰਧਾਂ ਕੱਢ ਰਹੇ ਹਨ ਤਾਂ ਕਿ ਪਾਣੀ ਅੰਦਰ ਨਾ ਆਵੇ।

ਮਿਹਨਤਾਂ ਨਾਲ ਬਣਾਏ ਗਏ ਮਕਾਨ | Flood in Punjab

ਹੜ੍ਹਾਂ ਦੌਰਾਨ ਇਸ ਤਰ੍ਹਾਂ ਦੀਆਂ ਤਸਵੀਰਾਂ ਦੇਖ ਕੇ ਹਿਰਦੇ ਵਲੂੰਧਰੇ ਜਾਂਦੇ ਹਨ ਕਿ ਮਿਹਨਤਾਂ ਨਾਲ ਬਣਾਏ ਗਏ ਮਕਾਨ ਤੇ ਕਾਰੋਬਾਰ ਝੱਟ ਹੀ ਹੜ੍ਹ ਦਾ ਪਾਣੀ ਬਰਬਾਦ ਕਰ ਕੇ ਲੰਘ ਜਾਂਦਾ ਹੈ। ਇਹ ਤਸਵੀਰਾਂ ਬਿਆਨ ਕਰ ਰਹੀਆਂ ਹਨ ਕਿ ਬੰਨ੍ਹ ਲਾਉਣ ਲਈ ਕਿਤੇ ਵੀ ਮਿੱਟੀ ਨਹੀਂ ਬਚੀ। ਬੀਤੇ ਕਈ ਦਹਾਕਿਆਂ ਤੋਂ ਇਹ ਹੜ੍ਹਾਂ ਦੀ ਸਮੱਸਿਆ ਆਮ ਹੀ ਆਉਂਦੀ ਰਹੀ ਹੈ। ਇੱਕ ਦਹਾਕਾ ਪਹਿਲਾਂ ਹੜ੍ਹਾਂ ਤੋਂ ਬਚਾਅ ਲਈ ਮਿੱਟੀ ਦੇ ਬੰਨ੍ਹ ਲਾਉਣੇ ਸੌਖੇ ਹੁੰਦੇ ਸੀ ਪਰ ਹੁਣ ਮਿੱਟੀ ਦਾ ਨਾ ਮਿਲਣਾ ਪੰਕੀਆਂ ਇੱਟਾਂ ਦੀਆਂ ਕੰਧਾਂ ਵੱਲ ਲੈ ਤੁਰਿਆ ਹੈ। ਪਰ ਇਹ ਵੀ ਚਿੰਤਾ ਦਾ ਵਿਸ਼ਾ ਹੈ ਕਿ ਜੇਕਰ ਘੱਗਰ ਦਾ ਪਾਣੀ ਇਨ੍ਹਾਂ ਗਲੀਆਂ ਵਿੱਚ ਆਉਂਦਾ ਹੈ ਤਾਂ ਕੀ ਇਹ ਕੰਧਾਂ ਪਾਣੀ ਨੂੰ ਰੋਕ ਸਕਣਗੀਆਂ? ਸੋਚ ਕੇ ਲੂੰ ਕੰਡੇ ਖੜ੍ਹੇ ਹੁੰਦੇ ਹਨ ਜਿਨ੍ਹਾਂ ਲੋਕਾਂ ਨੂੰ ਹੜ੍ਹਾਂ ਨੇ ਆਪਣੀ ਮਾਰ ਹੇਠ ਲਿਆ ਹੈ ਆਖ਼ਰ ਉਨ੍ਹਾਂ ਨੂੰ ਦੁਬਾਰਾ ਲੀਹ ’ਤੇ ਆਉਂਦਿਆਂ ਕਿੰਨੇ ਕੁ ਵਰ੍ਹੇ ਲੱਗ ਜਾਣਗੇ?
ਦੇਖੋ ਤਸਵੀਰਾਂ (Source : Social Media)

Flood-in-Punjab-04
ਜਾਖਲ ਮੰਡੀ ‘ਚ ਆਪਣੀ ਦੁਕਾਨ ਦਾ ਦਰਵਾਜਾ ਪੱਕੇ ਤੌਰ ‘ਤੇ ਬੰਦ ਕਰਕੇ ਹੜ੍ਹ ਦੇ ਪਾਣੀ ਤੋਂ ਬਚਣ ਦੀ ਕੋਸਿ਼ਸ਼ ਵਿੱਚ ਇੱਕ ਦਕੁਾਨਦਾਰ।
ਜਾਖਲ ਮੰਡੀ ‘ਚ ਆਪਣੀ ਦੁਕਾਨ ਦਾ ਦਰਵਾਜਾ ਪੱਕੇ ਤੌਰ ‘ਤੇ ਬੰਦ ਕਰਕੇ ਹੜ੍ਹ ਦੇ ਪਾਣੀ ਤੋਂ ਬਚਣ ਦੀ ਕੋਸਿ਼ਸ਼ ਵਿੱਚ ਇੱਕ ਦਕੁਾਨਦਾਰ।
Flood-in-Punjab-3
ਘੱਗਰ ਦਰਿਆ ਦੇ ਪਾਣੀ ਦੇ ਭੈਅ ਦੀ ਚਿੰਗਾਰੀ ਲਹਿਰਾਗਾਗਾ ਦੇ ਇਕ ਦੁਕਾਨਦਾਰ ਵੱਲੋਂ ਆਪਣੀ ਦੁਕਾਨ ਮੂਹਰੇ ਇੱਟਾਂ ਦੀ ਕੰਧ ਖਿੱਚਣ ਦੀ ਤਿਆਰੀ
Flood-in-Punjab-3
ਘੱਗਰ ਦਰਿਆ ਦੇ ਪਾਣੀ ਤੋਂ ਬਚਾਅ ਲਈ ਲਹਿਰਾਗਾਗਾ ਦੇ ਇਕ ਦੁਕਾਨਦਾਰ ਵੱਲੋਂ ਆਪਣੀ ਦੁਕਾਨ ਮੂਹਰੇ ਕੰਧ ਖਿੱਚਣ ਦੀ ਤਿਆਰੀ ਕਰ ਲਈ ਹੈ ਜੀ।