ਕੇਰਲ ‘ਚ ਹੜ੍ਹ ਨਾਲ ਭਾਰੀ ਤਬਾਹੀ, ਹੁਣ ਤੱਕ 164 ਵਿਅਕਤੀਆਂ ਦੀ ਮੌਤ

Flood, Kerala, Far, 164 Deaths

ਪਾਣੀ ਭਰ ਜਾਣ ਕਾਰਨ ਜਹਾਜ਼ਾਂ ਦੀਆਂ ਉੱਡਾਣਾਂ 26 ਅਗਸਤ ਤੱਕ ਰੱਦ | Flood

  • ਹੜ੍ਹ ਨਾਲ ਸੂਬੇ ਨੂੰ ਕੁੱਲ 68.27 ਕਰੋੜ ਰੁਪਏ ਦਾ ਨੁਕਸਾਨ | Flood

ਕੋਚੀ, (ਏਜੰਸੀ)। ਕੇਰਲ ‘ਚ ਲਗਾਤਰ ਮੀਂਹ ਕਾਰਨ ਆਏ ਭਿਆਨਕ ਹੜ੍ਹ ‘ਚ ਅੱਠ ਅਗਸਤ ਤੋਂ ਹੁਣ ਤੱਕ 164 ਤੋਂ ਵੱਧ ਵਿਅਕਤੀਆਂ ਦੀ ਜਾਨ ਜਾ ਚੁੱਕੀ ਹੈ ਤੇ 2875 ਵਿਅਕਤੀ ਬੇਘਰ ਹੋ ਗਏ ਹਨ। ਹੜ੍ਹ ਕਾਰਨ ਸੂਬੇ ਨੂੰ 68.27 ਕਰੋੜ ਰੁਪਏ ਦਾ ਨੁਕਸਾਨ ਹੋਇਆ ਇਡੁੱਕੀ, ਵਾਇਨਾਡ ਤੇ ਮੱਲਾਪੁਰਮ ਜ਼ਿਲ੍ਹੇ ਇਸ ਕੁਦਰਤੀ ਆਫ਼ਤਾ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ, ਜਿੱਥੇ ਧਰਤੀ ਖਿਸਕਣ ਦੀਆਂ ਸਭ ਤੋਂ ਜ਼ਿਆਦਾ ਘਟਨਾਵਾਂ ਵਾਪਰੀਆਂ ਹਨ ਤੇ ਸਭ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ ਹੈ। ਸਰਕਾਰੀ ਵਿਭਾਗ ਵੱਲੋਂ ਜਾਰੀ ਅੰਕੜੇ ਅਨੁਸਾਰ ਸੂਬੇ ਨੂੰ ਕੁੱਲ 68.27 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।

ਮਕਾਨਾਂ ਦੇ ਡਿੱਗਣ ਨਾਲ 13.08 ਕਰੋੜ ਰੁਪਏ ਤੇ ਫਸਲਾਂ ਦੇ ਬਰਬਾਦ ਹੋਣ ਨਾਲ 55.18 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਸੂਤਰਾਂ ਨੇ ਦੱਸਿਆ ਕਿ ਸੂਬੇ ਦੇ ਵੱਖ-ਵੱਖ ਹਿੱਸਿਆਂ ‘ਚ ਵੀਰਵਾਰ ਦੀ ਸ਼ਾਮ ਤੱਕ ਕਰੀਬ 331 ਮਕਾਨ ਪੂਰੀ ਤਰ੍ਹਾਂ ਤੇ 2526 ਮਕਾਨ ਅੰਸ਼ਿਕ ਤੌਰ ‘ਤੇ ਨੁਕਸਾਨੇ ਗਏ ਜਦੋਂਕਿ 3393.3200 ਹੈਕਟੇਅਰ ਖੇਤਰ ‘ਚ ਲੱਗੀ ਫਸਲ ਨਸ਼ਟ ਹੋ ਗਈ। ਹੜ੍ਹ ਪ੍ਰਭਾਵਿਤ ਖੇਤਰਾਂ ਤੋਂ ਘੱਟ ਤੋਂ ਘੱਟ 52,856 ਪਰਿਵਾਰਾਂ ਦੇ 2.23 ਲੱਖ ਲੋਕਾਂ ਨੂੰ ਸੁਰੱਖਿਅਤ 1568 ਕੈਂਪਾਂ ‘ਚ ਪਹੁੰਚਾਇਆ ਗਿਆ ਹੈ।

ਇਸ ਕੁਦਰਤੀ ਆਫਤਾ ਕਾਰਨ ਲੋਕਾਂ ਦਾ ਜੀਵਨ ਬੇਹਾਲ ਹੈ 11 ਵਿਅਕਤੀ ਲਾਪਤਾ ਹਨ ਤੇ 41 ਵਿਅਕਤੀ ਜ਼ਖਮੀ ਹੋ ਚੁੱਕੇ ਹਨ। ਸਰਕਾਰ ਨੇ ਭਾਰੀ ਮੀਂਹ ਤੇ ਕਈ ਇਲਾਕਿਆਂ ਦੇ ਪਾਣੀ ‘ਚ ਡੁੱਬੇ ਹੋਣ ਕਾਰਨ ਸਾਰੇ ਸਿੱਖਿਆ ਸੰਸਥਾਨਾਂ ‘ਚ ਛੁੱਟੀ ਦਾ ਐਲਾਨ ਕਰ ਦਿੱਤਾ ਹੈ। ਕੋਚੀ ਕੌਮਾਂਤਰੀ ਹਵਾਈ ਅੱਡਾ ਤੇ ਉਸ ਦੇ ਆਸ-ਪਾਸ ਦੇ ਖੇਤਰਾਂ ‘ਚ ਪਾਣੀ ਭਰ ਜਾਣ ਕਾਰਨ ਜਹਾਜ਼ਾਂ ਦੀ ਉੱਡਾਣ 26 ਅਗਸਤ ਤੱਕ ਲਈ ਮੁਲਤਵੀ ਕਰ ਦਿੱਤੀ ਗਈ ਹੈ।

LEAVE A REPLY

Please enter your comment!
Please enter your name here