ਸਾਓ ਪਾਉਲੋ (ਏਜੰਸੀ)। ਦੱਖਣੀ ਬ੍ਰਾਜੀਲ ਦੇ ਰੀਓ ਗ੍ਰਾਂਡੇ ਡੋ ਸੁਲ ਰਾਜ ’ਚ ਇੱਕ ਹਫ਼ਤੇ ਤੋਂ ਜ਼ਿਆਦਾ ਦੇ ਰਿਕਾਰਡ ਮੀਂਹ ਅਤੇ ਹੜ੍ਹ ਨਾਂਲ ਘੱਟ ਤੋਂ ਘੱਟ 100 ਜਣਿਆਂ ਦੀ ਮੌਤ ਹੋ ਗਈ ਹੈ ਅਤੇ ਲਗਭਗ ਇੱਕ ਲੱਖ ਘਰ ਤਬਾਹ ਹੋ ਗਏ ਹਨ ਜਾਂ ਕਾਫ਼ੀ ਨੁਕਸਾਨੇ ਗਏ ਹਨ। ਸਥਾਨਕ ਅਧਿਕਾਰੀਟਾ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਰਾਸ਼ਟਰੀ ਨਗਰ ਪਾਲਿਕਾ ਪਰਿਸੰਘ ਨੇ ਇੱਕ ਅਪਡੇਟ ’ਚ ਕਿਹਾ ਕਿ ਸੂਬੇ ’ਚ ਉੱਛਲਦੀਆਂ ਨਦੀਆਂ ਤੇ ਹੜ੍ਹ ਨੇ ਲਗਭਗ ਦਸ ਲੱਖ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ ਅਤੇ ਲਗਭਗ ਦੋ ਲੱਖ ਨਿਵਾਸੀਆਂ ਨੂੰ ਆਪਣੇ ਘਰ ਛੱਡਣ ਲਈ ਮਜ਼ਬੂਰ ਕੀਤਾ ਹੈ। (flood Brazil)
ਪਰਿਸੰਘ ਦੇ ਅਨੁਸਾਰ ਨਾਗਰਿਕ ਸੁਰੱਖਿਆ ਏਜੰਸੀ ਦੇ ਅੰਕੜਿਆਂ ਦੇ ਆਧਾਰ ’ਤੇ 29 ਅਪਰੈਲ ਨੂੰ ਸੂਬੇ ਦੀ ਸਭ ਤੋਂ ਖਰਾਬ ਮੌਸਮ ਸਬੰਧੀ ਆਫ਼ਤ ਤੋਂ ਬਾਅਦ ਤੋਂ ਸਾਰੇ ਤਰ੍ਹਾਂ ਦੇ ਲਗਭਗ 99,800 ਰਿਹਾਇਸ਼ਾਂ ਨੂੰ ਪੂਰੀ ਤਰ੍ਹਾਂ ਜਾਂ ਕੁਝ ਹੱਦ ਤੱਕ ਨੁਕਸਾਨ ਪਹੁੰਚਿਆ ਹੈ। ਅਰਜਨਟੀਨਾ ਅਤੇ ਉਰੁਗਵੇ ਦੀ ਹੱਦ ਨਾਲ ਲੱਗਦੇ ਮੁੱਖ ਖੇਤੀਬਾੜੀ ਤੇ ਪਸ਼ੂਧਨ ਉਤਪਾਦਨ ਸੂਬੇ ਦੇ 497 ਸ਼ਹਿਰਾਂ ’ਚੋਂ 414 ਸ਼ਹਿਰ ਤੂਫ਼ਾਨ ਨਾਲ ਪ੍ਰਭਾਵਿਤ ਹੋਏ ਹਨ ਅਤੇ ਐਮਰਜੈਂਸੀ ਦਾ ਐਲਾਨ ਕੀਤਾ ਗਿਆ ਹੈ। (flood Brazil)
Also Read : ਉਮੀਦਵਾਰਾਂ ਦੀ ਦੂਸ਼ਣਬਾਜ਼ੀ ਵਿਚਕਾਰ ਕਿੱਧਰ ਨੂੰ ਜਾਵੇਗਾ ਪੰਜਾਬ ਦਾ ਭਵਿੱਖ? ਕੀ ਹੋਵੇਗਾ ਲੋਕ ਮੁੱਦਿਆਂ ਦਾ…