ਚੰਡੀਗੜ੍ਹ। ਪੰਜਾਬ ’ਚ ਪਿਛਲੇ ਮਹੀਨੇ ਆਏ ਹੜ੍ਹਾਂ ਤੋਂ ਅਜੇ ਲੋਕ ਉੱਭਰੇ ਨਹੀਂ ਸਨ ਕਿ ਕੁਦਰਤ ਨੇ ਦੁਬਾਰਾ ਖ਼ਤਰੇ ਦੀ ਘੰਟੀ ਵਜਾ ਦਿੱਤੀ ਹੈ। ਪਹਾੜਾਂ ’ਤੇ ਪਏ ਮੀਂਹ ਨੇ ਇੱਕ ਵਾਰ ਫਿਰ ਪਾਣੀ ਦਾ ਪੱਧਰ ਐਨਾ ਵਧਾ ਦਿੱਤਾ ਕਿ ਪੰਜਾਬ ’ਚ ਹੜਾਂ ਦੀ ਸਥਿਤੀ ਪੈਦਾ ਹੋ ਗਈ। ਇਸ ਦੌਰਾਨ ਮੁੱਖ ਮੰਤਰੀ ਪੰਜਾਬ ਨੇ ਐਵਡਾਇਜਰੀ ਜਾਰੀ ਕਰ ਦਿੱਤੀ ਹੈ। ਸਰਕਾਰ ਨੇ ਹੁਕਮ ਜਾਰੀ ਕਰਦਿਆਂ ਮੰਤਰੀਆਂ ਨੂੰ ਤੁਰੰਤ ਫੀਲਡ ਵਿੱਚ ਜਾ ਕੇ ਸਥਿਤੀ ਨਾਲ ਨਜਿੱਠਣ ਦੇ ਹੁਕਮ ਜਾਰੀ ਕੀਤੇ ਹਨ। ਮੁੱਖ ਮੰਤਰੀ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ’ਚ ਐੱਨਡੀਆਰਐੱਫ਼ ਅਤੇ ਅਧਿਕਾਰੀਆਂ ਨੂੰ ਤੈਨਾਤ ਕਰਨ ਦੇ ਆਦੇਸ਼ ਜਾਰੀ ਕੀਤੇ ਹਨ। (Flood in Punjab)
ਬੀਤੇ ਦਿਨ ਭਾਖੜਾ ਡੈਮ ਦੇ ਫਲੱਡ ਗੇਟ ਖੋਲ੍ਹੇ | Flood in Punjab
ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਬੀਤੇ ਦਿਨ ਭਾਖੜਾ ਡੈਮ ਦੇ ਫਲੱਡ ਗੇਟ ਖੋਲ੍ਹਣ ਕਾਰਨ ਸ੍ਰੀ ਆਨੰਦਪੁਰ ਸਾਹਿਬ ਦੇ ਪਿੰਡਾਂ ਵਿੱਚ ਪਾਣੀ ਭਰਨਾ ਸ਼ੁਰੂ ਹੋ ਗਿਆਸੀ। ਡੈਮ ਤੋਂ ਛੱਡੇ ਗਏ ਪਾਣੀ ਨੇ ਕੁਝ ਘੰਟਿਆਂ ’ਚ ਤਬਾਹੀ ਮਚਾਉਣੀ ਸ਼ੁਰੂ ਕਰ ਦਿੱਤੀ ਸੀ। ਹੀੜ੍ਹ ਵਰਗੇ ਹਾਲਾਤ ਨੂੰ ਦੇਖਦਿਆਂ ਰੋਪੜ ਜ਼ਿਲ੍ਹਾ ਪ੍ਰਸ਼ਾਸਨ ਨੇ ਹਾਲਾਤ ਨਾਲ ਨਜਿੱਠਣ ਲਈ ਫੌਜ ਤੋਂ ਮੱਦਦ ਮੰਗੀ ਹੈ। ਰੋੜ ਦੀ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਯੂਬਾ ਸਰਕਾਰ ਤੋਂ ਹੜ੍ਹ ’ਚ ਫਸੇ ਨਿਵਾਸੀਆਂ ਨੂੰ ਬਚਾਉਣ ਲਈ ਫੌਜ ਤੋਂ ਮੱਦਦ ਲੈਣ ਤੇ ਹੈਲੀਕਾਪਟਰ ਬੁਲਾਉਣ ਦੀ ਬੇਨਤੀ ਕੀਤੀ ਹੈ। ਇੱਕ ਅਧਿਕਾਰੀ ਅਨੁਸਾਰ ਸਰਕਾਰ ਨੇ ਇਸਮਾਮਲੇ ਨੂੰ ਰੱਖਿਆ ਮੰਤਰਾਲੇ ਕੋਲ ਚੁੱਕਿਆ ਹੈ।
ਇਸ ਸਬੰਧੀ ਮੰਤਰੀ ਹਰਜੋਤ ਸਿੰਘ ਬੈਂਸ ਨੇ ਚਿੰਤਾ ਜਾਹਿਰ ਕਰਦਿਆਂ ਕਿਹਾ ਕਿ ਭਾਖੜਾ ਡੈਮ ’ਚ ਜ਼ਿਆਦਾ ਪਾਣੀ ਦੀ ਆਮਦ ਕਾਰਨ ਦਰਿਆ ਦੇ ਨਾਲ ਲੱਗਦੇ ਆਨੰਦਪੁਰ ਸਾਹਿਬ ਦੇ ਕਈ ਪਿੰਡ ਬੇਲਾ ਧਿਆਨੀ, ਭਲਾਨ, ਭਨਾਮ, ਜਿੰਦਵੜੀ, ਦੱਸਗਰਾਈਂ, ਨਿੱਕੂਵਾਲ ਜੋਲ, ਪਲਾਸੀ, ਚੰਦਪੁਰ, ਬੁਰਜ, ਹਰੀਵਾਲ, ਮਹਿੰਦਲੀ ਕਲਾਂ, ਹਰਸਾ ਬੇਲਾ, ਗੋਹਲਣੀ ਵਿੱਚ ਪਾਣੀ ਆਉਣ ਕਾਰਨ ਕਾਫ਼ੀ ਨੁਕਸਾਨ ਹੋਇਆ ਹੈ।
ਇਹ ਵੀ ਪੜ੍ਹੋ : ਮੁੱਖ ਮੰਤਰੀ ਨੇ ਹੜ੍ਹ ਪੀੜਤ ਲੋਕਾਂ ਨਾਲ ਕੀਤਾ ਵਾਅਦਾ ਨਿਭਾਇਆ, ਮੁਆਵਜ਼ੇ ਦੇ ਚੈੱਕ ਸੌਂਪੇ
ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਹਰ ਪਿੰਡ ਪੁੱਜ ਰਿਹਾ ਹੈ, ਐੱਨਡੀਆਰਐੱਫ਼ ਦੀਆਂ ਟੀਮਾਂ ਆ ਚੁੱਕੀਆਂ ਹਨ ਤੇ ਮੈਂ ਤੇ ਮੇਰੀ ਟਂਮ ਵੀ ਖੁਦ ਪਿੰਡਾਂ ’ਚ ਹਾਂ। ਸਮਾਂ ਰਹਿੰਦੇ ਜ਼ਿਆਦਾ ਪਾਣੀ ਵਾਲੇ ਪਿੰਡਾਂ ਦੇ ਲੋਕ ਪ੍ਰਾਸ਼ਾਸਨ ਦਾ ਸਾਥ ਦੇਣ ਤੇ ਸੁਰੱਖਿਅਤ ਜਗ੍ਹਾ ’ਤੇ ਸ਼ਿਫ਼ਟ ਹੋਣ। ਬੈਂਸ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸਕੁਦਰਤੀ ਆਫ਼ਤ ਦਾ ਸਾਹਮਣਾ ਅਸੀਂ ਸਭ ਨੇ ਮਿਲ ਕੇ ਕਰਨਾ ਹੈ।