(ਸੁਰੇਸ਼ ਕੁਮਾਰ) ਭੁੱਚੋ ਮੰਡੀ। ਬਠਿੰਡਾ ਤੋਂ ਦਿੱਲੀ ਲਈ ਆਉਣ ਜਾਣ ਵਾਲੀ ਹਵਾਈ ਸੇਵਾ ਸ਼ੁਰੂ ਹੋਣ ਨਾਲ ਲੋਕਾਂ ਵਿੱਚ ਖੁਸ਼ੀ ਪਾਈ ਜਾ ਰਹੀ ਸੀ ਪਰ ਹਵਾਈ ਸੇਵਾ ਦੇ ਅਧਿਕਾਰੀਆਂ ਦੀ ਕਥਿਤ ਲਾਪਰਵਾਹੀ ਕਾਰਨ ਮੁਸਾਫਰਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਦੀ ਸਹੂਲਤ ਲਈ ਚਲਾਈ ਫਲਾਈਟ ਮੁਸੀਬਤ ਬਣਦੀ ਜਾ ਰਹੀ ਹੈ। 17 ਜੂਨ ਨੂੰ ਦਿੱਲੀ ਤੋਂ ਬਠਿੰਡਾ ਆਉਣ ਵਾਲੀ ਫਲਾਈਟ 91637 ਦੇ ਮੁਸਾਫਰਾਂ ਨੂੰ ਕਰੀਬ ਦੋ ਘੰਟੇ ਵੇਟਿੰਗ ਰੂਮ ਵਿੱਚ ਬਿਠਾਉਣ ਤੋਂ ਬਾਅਦ ਫਲਾਈਟ ਦੇ ਚੱਲਣ ਸਮੇਂ ਇਹ ਕਹਿ ਦਿੱਤਾ ਗਿਆ ਕਿ ਫਲਾਈਟ ਵਿੱਚ ਤਕਨੀਕੀ ਨੁਕਸ ਪੈ ਜਾਣ ਕਰਕੇ ਫਲਾਈਟ ਚਾਰ ਘੰਟੇ ਲੇਟ ਹੋ ਗਈ ਹੈ ਅਤੇ 30 ਮਿੰਟ ਬਾਅਦ ਅਨਾਉਸਮੈਂਟ ਕਰ ਦਿੱਤੀ ਕਿ ਫਲਾਈਟ ਕੈਂਸਲ ਕਰ ਦਿੱਤੀ ਹੈ ਜਿਸ ਕਾਰਨ ਦੂਰ-ਦੂਰ ਤੋਂ ਆਏ ਮੁਸਾਫਰਾ ਵਿੱਚ ਬੇਚੈਨੀ ਪੈਦਾ ਹੋ ਗਈ। Bathinda Flight Cancel
ਹੈਰਾਨੀ ਦੀ ਗੱਲ ਹੈ ਕਿ ਫਲਾਈਟ ਦੇ ਅਧਿਕਾਰੀਆਂ ਵੱਲੋਂ ਮੁਸਾਫਰਾਂ ਨੂੰ ਅਪਣੀ ਮੰਜ਼ਿਲ ’ਤੇ ਜਾਣ ਲਈ ਕੋਈ ਇੰਤਜ਼ਾਮ ਨਹੀ ਕੀਤਾ ਗਿਆ ਜਿਸ ਕਾਰਨ ਮੁਸਾਫ਼ਰਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਕੁੱਝ ਮਿੰਟ ਪਹਿਲਾ ਦੇਹਰਾਦੂਨ ਜਾਣ ਵਾਲੀ ਫਲਾਈਟ ਕੈਂਸਲ ਕਰ ਦਿੱਤੀ ਜਿਸ ਕਰਕੇ ਗੇਟ ਨੰਬਰ 42 ’ਤੇ ਭਾਰੀ ਹੰਗਾਮਾ ਹੋਇਆ ਪਰ ਹਵਾਈ ਸੇਵਾ ਦੇ ਅਧਿਕਾਰੀਆਂ ’ਤੇ ਇਸ ਦਾ ਕੋਈ ਅਸਰ ਨਹੀਂ ਹੋਇਆ ਅਤੇ ਦੇਹਰਾਦੂਨ ਜਾਣ ਵਾਲੇ ਮੁਸਾਫ਼ਰਾਂ ਨੂੰ ਵੀ ਵਾਪਸ ਜਾਣਾ ਪਿਆ। Bathinda Flight Cancel
ਇਹ ਵੀ ਪੜ੍ਹੋ: ਨੌਜਵਾਨਾਂ ਨੂੰ ਪੰਜਾਬ ਪੁਲਿਸ ਤੇ ਫੌਜ ’ਚ ਭਰਤੀ ਹੋਣ ਲਈ ਦਿੱਤੀ ਜਾਵੇਗੀ ਮੁਫ਼ਤ ਸਿਖਲਾਈ, ਕਰਨਾ ਪਵੇਗਾ ਇਹ ਕੰਮ
ਬਠਿੰਡਾ ਫਲਾਈਟ ਦੇ ਮੁਸਾਫ਼ਰ ਭੂਸਣ ਗਰਗ, ਇੰਦਰਜੀਤ ਗੁਪਤਾ, ਸੁਰੇਸ਼ ਗਰਗ, ਸੀਮਾ ਗਰਗ, ਕਮਲੇਸ਼ ਨਾਗਪਾਲ, ਤਾਨੀਆ ਬਾਂਸਲ, ਪ੍ਰਵੀਨ ਗਰਗ ਅਤੇ ਹੋਰਨਾਂ ਨੇ ਕਿਹਾ ਕਿ ਜਦੋਂ ਅਧਿਕਾਰੀਆਂ ਨੂੰ ਇਹਨਾਂ ਫਲਾਈਟਾਂ ਨੂੰ ਕੈਂਸਲ ਕਰਨਾ ਸੀ ਤਾਂ ਮੁਸਾਫ਼ਰਾਂ ਨੂੰ ਕਰੀਬ ਦੋ ਘੰਟੇ ਵੇਟਿੰਗ ਹਾਲ ਵਿੱਚ ਬਿਠਾਉਣ ਦੀ ਬਜਾਏ ਪਹਿਲਾਂ ਹੀ ਦੱਸ ਦੇਣਾ ਚਾਹੀਦਾ ਸੀ ਤਾਂ ਜੋ ਦੂਰ-ਦੂਰ ਜਾਣ ਵਾਲੇ ਮੁਸਾਫ਼ਰ ਅਪਣੀ ਮੰਜ਼ਿਲ ਵੱਲ ਰਵਾਨਾ ਹੋ ਸਕਦੇ। ਇਸ ਮੌਕੇ ਬੋਡਿੰਗ ਕਾਉਂਟਰ ’ਤੇ ਤੈਨਾਤ ਮੁਲਾਜ਼ਮਾਂ ਨੇ ਦੱਸਿਆ ਕਿ ਇਹ ਸਮੱਸਿਆ ਪਿਛਲੇ 2-3 ਦਿਨਾਂ ਤੋਂ ਆ ਰਹੀ ਹੈ। ਇਲਾਕਾ ਨਿਵਾਸੀਆਂ ਨੇ ਹਲਕੇ ਦੀ ਮੈਂਬਰ ਪਾਰਲੀਮੈਂਟ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਬੇਨਤੀ ਕੀਤੀ ਹੈ ਕਿ ਉਹ ਇਸ ਸਮੱਸਿਆ ਨੂੰ ਕੇਂਦਰੀ ਮੰਤਰੀ ਕੋਲ ਉਠਾਉਣ ਅਤੇ ਮੁਸਾਫ਼ਰਾਂ ਨੂੰ ਆ ਰਹੀ ਦਿੱਕਤਾਂ ਸਬੰਧੀ ਪਾਰਲੀਮੈਂਟ ਵਿੱਚ ਉਠਾਉਣ।