ਸਾਡੇ ਨਾਲ ਸ਼ਾਮਲ

Follow us

13.3 C
Chandigarh
Sunday, January 18, 2026
More
    Home Breaking News ਨਵੇਂ ਸਾਲ ਦੀ ਸ਼...

    ਨਵੇਂ ਸਾਲ ਦੀ ਸ਼ੁੱਭ ਆਮਦ, ਸਾਧ-ਸੰਗਤ ਦੀ ਇੱਕੋ ਹੀ ਅਰਦਾਸ…

    New Year Ardaas

    ਨਵੇਂ ਸਾਲ ਦੀ ਸ਼ੁੱਭ ਆਮਦ, ਸਾਧ-ਸੰਗਤ ਦੀ ਇੱਕੋ ਹੀ ਅਰਦਾਸ…

    ਨਵਾਂ ਸਾਲ ਸਭ ਦੀ ਜ਼ਿੰਦਗੀ ’ਚ ਇੱਕ ਨਵੀਂ ਉਮੰਗ ਤੇ ਉਤਸ਼ਾਹ ਲੈ ਕੇ ਆਉਂਦਾ ਹੈ। ਹਰ ਵਿਅਕਤੀ ਚਾਹੁੰਦਾ ਹੈ ਕਿ ਉਸ ਲਈ ਨਵਾਂ ਸਾਲ ਸ਼ੁੱਭ ਸਾਬਤ ਹੋਵੇ। ਉਸ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋਣ। ਨਾਲ ਹੀ ਉਨ੍ਹਾਂ ਦੇ ਚਾਹੁਦ ਵਾਲੇ ਵੀ ਨਵੇਂ ਸਾਲ ’ਚ ਖੂਬ ਤਰੱਕੀ ਅਤੇ ਸਫ਼ਲਤਾ ਹਾਸਲ ਕਰਨ। ਨਵੇਂ ਸਾਲ ਦੇ ਮੌਕੇ ’ਤੇ ਲੋਕ ਇੱਕ-ਦੂਜੇ ਨੂੰ ਵਧਾਈ ਸੰਦੇਸ਼ ਭੇਜ ਰਹੇ ਹਨ। ਪਰ ਡੇਰਾ ਸ਼ਰਧਾਲੂ ਨਵਾਂ ਸਾਲ ਵੱਖਰੇ ਅੰਦਾਜ ’ਚ ਮਨਾ ਰਹੇ ਹਨ। ਸਾਧ-ਸੰਗਤ ਨੇ ਪੂਜਨੀਕ ਗੁਰੂ ਜੀ ਨੂੰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਅਤੇ ਨਵੇਂ ਸਾਲ ਦਾ ਵਧਾਈ ਕਾਰਡ ਭੇਜਿਆ ਹੈ।

    ਆਇਆ ਆਇਆ ਨਵਾਂ ਸਾਲ 2023 ਹੈ ਆਇਆ,
    ਸਾਰਿਆਂ ਨੇ ਇੱਕ-ਦੂਜੇ ਨੂੰ ਖੁਸ਼ੀਆਂ ਦਾ ਸੁਨੇਹਾ ਲਾਇਆ।

    ਪੁਰਾਣੇ ਸਾਲ ਨੂੰ ਕਰਕੇ ਵਿਦਾ,
    ਹਰ ਬੁਰਾਈ ਤੋਂ ਸਾਰੇ ਹੋਣ ਜੁਦਾ।

    ਨਵੇਂ ਸਾਲ ’ਚ ਸਭ ਕਰਨ ਸੰਕਲਪ,
    ਜੀਵਨ ਸ਼ੈਲੀ ਦਾ ਬਦਲਾਂਗੇ ਕਾਇਆਕਲਪ।

    ਹਰ ਨਵੇਂ ਸਾਲ ਦਾ ਆਗਾਜ਼ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਲਈ ਹੁੰਦਾ ਹੈ ਬੜਾ ਖਾਸ।
    ਇਹ ਹੁੰਦਾ ਸਾਡੇ ਪਿਆਰੇ ਸਤਿਗੁਰੂ ਸਾਈਂ ਸ਼ਾਹ ਸਤਿਨਾਮ ਜੀ ਮਹਾਰਾਜ ਦਾ ਹੈ ਅਵਤਾਰ ਮਹੀਨਾ।

    ਪੂਜਨੀਕ ਸਤਿਗੁਰੂ ਐੱਮਐੱਸਜੀ ਦੀ ਪਵਿੱਤਰ ਸਿੱਖਿਆ ’ਤੇ ਸਭ ਅਮਲ ਕਮਾਓ ਜੀ,
    147 ਤਰ੍ਹਾਂ ਦੇ ਸਾਮਜ ਸੇਵਾ ਦੇ ਪੂਜਨੀਕ ਗੁਰੂ ਜੀ ਦੇ ਕੰਮਾਂ ਨੂੰ ਅੱਗੇ ਵਧਾਓ ਜੀ,
    ਸਤਿਗੁਰੂ ਰਹਿਬਰ ਤੋਂ ਖੁਸ਼ੀਆਂ ਰਹਿਮਤਾਂ ਦੇ ਸਮੁੰਦਰਾਂ ਦੇ ਸਮੁੰਦਰ ਪਾਓ ਜੀ।

    ਹਰਿਆਣਾ, ਰਾਜਸਥਾਨ, ਪੰਜਾਬ, ਦਿੱਲੀ, ਉੱਤਰਪ੍ਰਦੇਸ਼, ਬਿਹਾਰ, ਮੱਧ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਛੱਤੀਸਗੜ੍ਹ, ਝਾਰਖੰਡ, ਕੇਰਲ, ਅਸਮ, ਜੰਮੂ ਅਤੇ ਕਸ਼ਮੀਰ, ਪੱਛਮੀ ਬੰਗਾਲ, ਗੁਜਰਾਤ, ਮਹਾਂਰਾਸ਼ਟਰ, ਓੜੀਸ਼ਾ, ਕਰਨਾਟਕ, ਆਂਧਰਾ ਪ੍ਰਦੇਸ਼, ਤੇਲੰਗਾਨਾ, ਤਾਮਿਲਨਾਡੂ ਅਤੇ ਗੁਆਂਢੀ ਦੇਸ਼ ਨੇਪਾਲ ਸਮੇਤ ਵਿਦੇਸ਼ਾਂ ਦੇ ਡੇਰਾ ਸ਼ਰਧਾਲੂਆਂ ਨੇ ਨਵੇਂ ਸਾਲ ’ਤੇ ਪੂਜਨੀਕ ਗੁਰੂ ਜੀ ਅੱਗੇ ਅਰਦਾਸ ਕੀਤੀ ਹੈ…

    New Year Ardaas

    ਹੇ MSG ਅਸੀਂ ਅਰਦਾਸ ਕਰਦੇ ਹਾਂ ਕਿ, ਸਾਡੇ ਐੱਮਐੱਸਜੀ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਨੂੰ ਜਲਦੀ ਤੋਂ ਜਲਦੀ ਪਰਮਾਨੈਂਟ (Parmanent) ਬਾਹਰ ਲੈ ਕੇ ਆਓ, ਤਾਂ ਕਿ ਹਜ਼ੂਰ ਪਿਤਾ ਜੀ ਸਾਨੂੰ ਇਨਸਾਨੀਅਤ ਦੇ ਭਲਾਈ ਦੇ ਹਰ ਕੰਮ ਲਈ ਖੁਦ ਪ੍ਰੇਰਿਤ ਕਰਨ ਅਤੇ ਸਾਨੂੰ ਗਾਈਡ ਕਰਨ।
    ਦੇਸ਼ ਦੇ ਵੱਖ-ਵੱਖ ਸੂਬਿਆਂ ਦੀ ਸੰਗਤ ਅਰਦਾਸ ਕਰਦੀ ਹੋਈ…

    ਹੇ ਮਾਲਕ!
    ਦਿਨ ਭਰ ’ਚ ਮੇਰੇ ਤੋਂ ਕੋਈ ਅਜਿਹਾ ਕਰਮ ਨਾ ਹੋਵੇ,
    ਜੋ ਤੇਰੀ ਨਜ਼ਰ ’ਚ ਗੁਨਾਹ ਹੋਵੇ ਹੱਕ-ਹਲਾਲ ਦੀ ਕਮਾਈ ਕਰਕੇ ਖਾਵਾਂ।
    ਕਿਸੇ ਦਾ ਦਿਲ ਨਾ ਦੁਖਾਵਾਂ ਸਭ ਨਾਲ ਨਿਸਵਾਰਥ ਪ੍ਰੇਮ ਕਰਾਂ।
    ਸੱਚੇ ਸਤਿਗੁਰੂ ਜੀ ਹਰ ਪਲ ਆਪ ਜੀ ਦੀ ਯਾਦ ਬਣੀ ਰਹੇ ਜੀ।
    ਹੇ ਮਾਲਕ! ਵਧੀਆ ਕਰਮ ਕਰਾਂ, ਸਭ ਦਾ ਭਲਾ ਕਰਾਂ, ਤੇਰੇ ਦਰਸ਼ ਦੀਦਾਰ ਕਰ ਸਕਾਂ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here