ਚੈਨਲ ਵੱਲੋਂ 2011-12 ਦੇ ਕਈ ਮੈਚਾਂ ਫਿਕਸ ਹੋਣ ਦੇ ਦੋਸ਼
6 ਟੈਸਟ, 6 ਇੱਕ ਰੋਜ਼ਾ ਅਤੇ ਟੀ20 ਵਿਸ਼ਵ ਕੱਪ ਦੇ ਤਿੰਨ ਮੈਚਾਂ ‘ਚ ਫਿਕਸਿੰਗ ਦਾ ਦਾਅਵਾ
ਇੰਗਲੈਂਡ ਦੇ ਕੁਝ ਖਿਡਾਰੀਆਂ ‘ਤੇ 7 ਮੈਚਾਂ ‘ਚ,ਆਸਟਰੇਲੀਆਈ ਖਿਡਾਰੀਆਂ ‘ਤੇ 5 ‘ਚ, ਪਾਕਿਸਤਾਨੀ ਖਿਡਾਰੀਆਂ ‘ਤੇ 3, ਅਤੇ ਹੋਰ ਟੀਮਾਂ ਦੇ ਖਿਡਾਰੀਆਂ ‘ਤੇ ਘੱਟ ਤੋਂ ਘੱਟ 1 ਮੈਚ ‘ਚ ਸਪਾੱਟ ਫਿਕਸਿੰਗ ਦੇ ਦੋਸ਼ ਹਨ
ਸਾਲ 2014 ‘ਚ ਇੰਗਲੈਂਡ ਦੌਰੇ ‘ਤੇ ਭਾਰਤੀ ਟੀਮ ਨੇ ਲਾਰਡਜ਼ ਦੇ ਮੈਦਾਨ ‘ਤੇ ਮੇਜ਼ਬਾਨ ਟੀਮ ਨੂੰ ਹਰਾ ਕੇ ਇਤਿਹਾਸ ਰਚਿਆ ਸੀ, ਭਾਰਤੀ ਟੀਮ ਨੂੰ ਇਸ ਇਤਿਹਾਸਕ ਮੈਦਾਨ’ਤੇ 28 ਸਾਲ ਬਾਅਦ ਜਿੱਤ ਮਿਲੀ ਸੀ ਹਾਲਾਂਕਿ ਹੁਣ ਇਸ ਇਤਿਹਾਸਕ ਜਿੱਤ ‘ਤੇ ਦਾਗ ਲੱਗਦਾ ਦਿਸ ਰਿਹਾ ਹੈ ਅਲ ਜਜੀਰਾ ਚੈਨਲ ਦੀ ਡਾਕੂਮੈਂਟਰੀ ‘ਚ ਦਾਅਵਾ ਕੀਤਾ ਗਿਆ ਹੈ ਕਿ ਇਸ ਮੈਚ ‘ਚ ਹੋਈ ਸਪਾੱਟ ਫਿਕਸਿੰਗ ‘ਚ ਇੰਗਲੈਂਡ ਦੇ ਖਿਡਾਰੀ ਸ਼ਾਮਲ ਸਨ
ਦੋਹਾ, 22 ਅਕਤੂਬਰ
ਸਮਾਚਾਰ ਚੈਨਲ ਅਲ ਜਜੀਰਾ ਨੇ 15 ਅੰਤਰਰਾਸ਼ਟਰੀ ਕ੍ਰਿਕਟ ਮੈਚਾਂ ‘ਚ ਦੋ ਦਰਜਨ ਤੋਂ ਵੀ ਜ਼ਿਆਦਾ ਸਪਾੱਟ ਫਿਕਸਿੰਗ ਦੇ ਦੋਸ਼ ਲਗਾ ਕੇ ਇੱਕ ਵਾਰ ਫਿਰ ਕ੍ਰਿਕੇਟ ‘ਚ ਸ਼ਾਮਲ ਭ੍ਰਿਸ਼ਟਾਚਾਰ ਨੂੰ ਲੈ ਕੇ ਸਨਸਨੀ ਫੈਲਾ ਦਿੱਤੀ ਹੈ ਇਸ ਮਾਮਲੇ ‘ਚ ਅੰਤਰਰਾਸ਼ਟਰੀ ਕ੍ਰਿਕਟ ਪਰੀਸ਼ਦ (ਆਈਸੀਸੀ) ਨੇ ਚੈਨਲ ਤੋਂ ਸਬੂਤਾਂ ਦੀ ਮੰਗ ਕੀਤੀ ਹੈ
ਸਮਾਚਾਰ ਚੈਨਲ ਨੇ 2011 ਤੋਂ 2012 ਤੱਕ ਦੇ ਕਈ ਅੰਤਰਰਾਸ਼ਟਰੀ ਮੈਚਾਂ ‘ਚ ਫਿਕਸਿੰਗ ਦੇ ਦੋਸ਼ ਲਾਏ ਹਨ ਜਿਸ ਮੁਤਾਬਕ ਇੰਗਲੈਂਡ ਦੇ ਕੁਝ ਖਿਡਾਰੀਆਂ ‘ਤੇ ਸੱਤ ਮੈਚਾਂ ‘ਚ ਸਪਾੱਟ ਫਿਕਸਿੰਗ ਦੇ ਦੋਸ਼ ਹਨ ਆਸਟਰੇਲੀਆਈ ਖਿਡਾਰੀਆਂ ‘ਤੇ 5, ਪਾਕਿਸਤਾਨੀ ਖਿਡਾਰੀਆਂ ‘ਤੇ ਤਿੰਨ ਜਦੋਂਕਿ ਹੋਰ ਟੀਮਾਂ ਦੇ ਖਿਡਾਰੀਆਂ ‘ਤੇ ਘੱਟ ਤੋਂ ਘੱਟ ਇੱਕ ਮੈਚ ‘ਚ ਸਪਾੱਟ ਫਿਕਸਿੰਗ ਦੇ ਦੋਸ਼ ਹਨ ਰਿਪੋਰਟ ਅਨੁਸਾਰ ਕੁਝ ਮੈਚਾਂ ‘ਚ ਦੋਵਾਂ ਟੀਮਾਂ ਦੇ ਖਿਡਾਰੀਆਂ ‘ਤੇ ਹੀ ਫਿਕਸਿੰਗ ਦੇ ਦੋਸ਼ ਹਨ ਚੈਨਲ ਦਾ ਦਾਅਵਾ ਹੈ ਕਿ ਉਸ ਕੋਲ ਕਈ ਮੁੱਖ ਭਾਰਤੀ ਸੱਟੇਬਾਜ਼ਾਂ ਦੇ ਫੋਨ ਦੀ ਰਿਕਾਰਡਿੰਗ ਮੌਜ਼ੂਦ ਹੈ
ਸਮਾਚਾਰ ਚੈਨਲ ਨੇ ਆਪਣੀ ਡਾਕੂਮੈਂਟਰੀ ‘ਚ 2010 ਤੋਂ ਸੱਟੇਬਾਜ਼ੀ ‘ਚ ਸ਼ਾਮਲ ਅਨਿਲ ਮੁਨੱਵਰ ਦੇ ਨਾਂਅ ਦਾ ਜ਼ਿਕਰ ਕੀਤਾ ਹੈ ਇਸ ਡਾਕੂਮੈਂਟਰੀ ਦਾ ਨਾਂਅ ‘ਕ੍ਰਿਕੇਟ ਦੇ ਮੈਚ ਫਿਕਸਰ: ਦ ਮੁਨੱਵਰ ਫਾਈਲਜ਼’ ਹੈ ਮੁੰਬਈ ‘ਚ ਜਨਮਿਆ ਮੁਨੱਵਰ ਹੁਣ ਦੁਬਈ ‘ਚ ਰਹਿੰਦਾ ਹੈ ਭਾਰਤ ਦੀ ਪੁਲਿਸ ਨੂੰ ਵੀ ਉਸਦੀ ਤਲਾਸ਼ ਹੈ ਇਸ ਗੱਲ ਤੋਂ ਆਈਸੀਸੀ ਵੀ ਵਾਕਫ਼ ਹੈ ਦੱਸਿਆ ਜਾਂਦਾ ਹੈ ਕਿ ਮੁਨੱਵਰ ਅੰਡਰਵਰਲਡ ਡਾੱਨ ਦਾਊਦ ਇਬਰਾਹਿਮ ਦੀ ਡੀ ਕੰਪਨੀ ਲਈ ਕੰਮ ਕਰਦਾ ਹੈ
ਮੁਨੱਵਰ ਲਈ ਕੰਮ ਕਰਨ ਵਾਲੇ ਇੱਕ ਵਿਅਕਤੀ ਨੇ ਹੀ ਮੁਨਾਵਰ ਦੀ ਫਿਕਸਿੰਗ ਨੂੰ ਲੈ ਕੇ ਗੱਲਬਾਤ ਰਿਕਾਰਡ ਕੀਤੀ ਹੈ ਫਿਕਸਿੰਗ ਦੇ ਨਵੇਂ ਦੋਸ਼ਾਂ ਨੂੰ ਲੈ ਕੇ ਵਿਸ਼ਵ ਪੱਧਰੀ ਕ੍ਰਿਕਟ ਸੰਸਥਾ ਨੇ ਚੌਕਸੀ ਦਿਖਾਉਂਦੇ ਹੋਏ ਅਲ ਜਜੀਰਾ ਤੋਂ ਰਿਲੀਜ਼ ਕੀਤੀ ਗਈ ਬਿਨਾਂ ਕਿਸੇ ਕੱਟ-ਵੱਢ ਦੇ ਦੂਸਰੀ ਡਾਕੂਮੈਂਟਰੀ ਅਤੇ ਹੋਰ ਸਬੂਤ ਮੰਗੇ ਹਨ
ਹਾਲਾਂਕਿ ਇੰਗਲੈਂਡ ਕ੍ਰਿਕਟ ਬੋਰਡ ਅਤੇ ਕ੍ਰਿਕਟ ਆਸਟਰੇਲੀਆ ਨੇ ਚੈਨਲ ਵੱਲੋਂ ਕੋਈ ਪੁਖ਼ਤਾ ਸਬੂਤ ਨਾ ਦੇਣ ਦੀ ਗੱਲ ਕਰਕੇ ਇਹਨਾਂ ਦਾਅਵਿਆਂ ਨੂੰ ਸਿਰੇ ਤੋਂ ਖ਼ਾਰਜ ਕਰ ਦਿੱਤਾ ਹੈ ਆਈਸੀਸੀ ਦੀ ਭ੍ਰਿਸ਼ਟਾਚਾਰ ਰੋਕੂ ਇਕਾਈ (ਏਸੀਯੂ) ਦੇ ਮਹਾਂਪਬੰਧਕ ਮਾਰਸ਼ਲ ਨੇ ਕਿਹਾ ਕਿ ਆਈਸੀਸੀ ਨੇ ਡਾਕੂਮੈਂਟਰੀ ‘ਚ ਲਾਏ ਗਏ ਦੋਸ਼ਾਂ ਨੂੰ ਗੰਭੀਰਤਾ ਨਾਲ ਲਿਆ ਹੈ ਅਤੇ ਅੱਗੇ ਇਸ ਦੀ ਜਾਂਚ ਕਰੇਗੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।