Road Accident: ਨੈਸ਼ਨਲ ਹਾਈਵੇ ’ਤੇ ਟਕਰਾਈਆਂ 5 ਗੱਡੀਆਂ, 4 ਫੱਟੜ, ਇੱਕ ਦੀ ਹਾਲਤ ਗੰਭੀਰ

Road Accident
Road Accident: ਵਿਆਹ 'ਚ ਜਾ ਰਹੇ ਇੱਕੋ ਪਰਿਵਾਰ ਦੇ ਚਾਰ ਜੀਆਂ ਦੀ ਸਡ਼ਕ ਹਾਦਸੇ ’ਚ ਮੌਤ, ਤਿੰਨ ਜ਼ਖ਼ਮੀ

Road Accident: ਖੰਨਾ/ਲੁਧਿਆਣਾ (ਜਸਵੀਰ ਸਿੰਘ ਗਹਿਲ)। ਖੰਨਾ ਵਿਖੇ ਨੈਸ਼ਨਲ ਹਾਈਵੇ ਪੁਲ ’ਤੇ ਇੱਕ-ਦੂਜੇ ਪਿੱਛੇ 5 ਗੱਡੀਆਂ ਟਕਰਾ ਗਈਆਂ, ਜਿਸ ਕਾਰਨ ਜਿੱਥੇ ਜਖ਼ਮੀ ਹੋਏ ਚਾਰ ਵਿੱਚੋਂ 1 ਨੂੰ ਗੰਭੀਰ ਹੋਣ ਕਰਕੇ ਪੀਜੀਆਈ ਭੇਜ ਦਿੱਤਾ ਗਿਆ ਹੈ। ਉੱਥੇ ਹੀ ਹਾਦਸੇ ਕਾਰਨ ਗੱਡੀਆਂ ਦਾ ਵੀ ਭਾਰੀ ਨੁਕਸਾਨ ਹੋਇਆ ਹੈ। ਇਸ ਦੌਰਾਨ ਹਾਈਵੇ ’ਤੇ ਦੂਰ ਤੱਕ ਜਾਮ ਲੱਗ ਗਿਆ। ਜਾਣਕਾਰੀ ਮੁਤਾਬਕ ਤੜਕਸਾਰ ਇੱਕ ਮਿਰਚਾਂ ਨਾਲ ਭਰਿਆ ਹੋਇਆ ਕੈਂਟਰ ਅੱਗੇ ਜਾ ਰਹੀ ਹਰਿਆਣਾ ਰੋਡਵੇਜ ਦੀ ਬੱਸ ਨਾਲ ਟਕਰਾ ਗਿਆ।

ਇਹ ਖਬਰ ਵੀ ਪੜ੍ਹੋ : Punjab News: ਇਸ ਜ਼ਿਲ੍ਹੇ ਦੇ ਲੋਕਾਂ ਤੇ ਉਦਯੋਗਿਕ ਖਪਤਕਾਰਾਂ ਨੂੰ ਵੱਡੀ ਰਾਹਤ, ਪੜ੍ਹੋ ਪੂਰੀ ਖਬਰ

ਜਿਸ ਕਾਰਨ ਕੈਂਟਰ ਦੇ ਪਿੱਛੇ ਆ ਰਹੀਆਂ ਹੋਰ ਗੱਡੀਆਂ ਵੀ ਟਕਰਾ ਕੇ ਹਾਦਸਾ ਗ੍ਰਸ਼ਤ ਹੋ ਗਈਆਂ ਤੇ ਕੈਂਟਰ ਚਾਲਕ ਕੈਂਟਰ ਛੱਡ ਫਰਾਰ ਹੋ ਗਿਆ। ਜਿਸ ਕਾਰਨ ਹਾਈਵੇ ’ਤੇ ਦੂਰ ਤੱਕ ਵੱਡਾ ਜਾਮ ਲੱਗ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਸੜਕ ਸੁਰੱਖਿਆ ਫੋਰਸ (ਐਸਐਸਐਫ਼) ਦੀ ਟੀਮ ਨੇ ਮੌਕੇ ’ਤੇ ਪੁੱਜ ਕੇ ਨੁਕਸਾਨੇ ਵਾਹਨਾਂ ਨੂੰ ਪਾਸੇ ਕਰਕੇ ਆਵਾਜਾਈ ਚਾਲੂ ਕਰਵਾਈ ਤੇ ਜਖ਼ਮੀਆਂ ਨੂੰ ਲਾਗੇ ਦੇ ਹਸਪਤਾਲ ਪਹੁੰਚਾਇਆ। ਥਾਣਾ ਸਿਟੀ-2 ਦੇ ਥਾਣੇਦਾਰ ਗੁਰਵਿੰਦਰ ਕੁਮਾਰ ਨੇ ਦੱਸਿਆ ਕਿ ਇਸ ਹਾਦਸੇ ਦਾ ਕਾਰਨ ਮਿਰਚਾਂ ਨਾਲ ਭਰਿਆ ਕੈਂਟਰ ਬਣਿਆ ਜੋ ਤੇਜ਼ ਰਫ਼ਤਾਰ ਹੋਣ ਕਰਕੇ ਅੱਗੇ ਜਾ ਰਹੀ ਬੱਸ ਨਾਲ ਟਕਰਾ ਗਿਆ ਸੀ। Road Accident

Road Accident
ਖੰਨਾ ਵਿਖੇ ਨੈਸ਼ਨਲ ਹਾਈਵੇ ’ਤੇ ਇੱਕ-ਦੂਜੇ ਪਿੱਛੇ ਟਕਰਾ ਕੇ ਨੁਕਸਾਨੀਆਂ ਗਈਆਂ ਗੱਡੀਆਂ।

ਜਿਸ ਤੋਂ ਬਾਅਦ ਉਸ ਦੇ ਪਿੱਛੇ 1 ਹੋਰ ਕੈਂਟਰ, ਉਸਦੇ ਪਿੱਛੇ ਇੱਕ ਕੰਟੇਨਰ ਤੇ ਉਸਦੇ ਪਿੱਛੇ ਐਮਾਜ਼ੋਨ ਕੰਪਨੀ ਦੀ ਗੱਡੀ ਟਕਰਾ ਕੇ ਹਾਦਸਾਗ੍ਰਸ਼ਤ ਹੋ ਗਈ। ਜਿਸ ’ਚ ਸਵਾਰ ਚਾਰ ਵਿਅਕਤੀ ਜਖ਼ਮੀ ਹੋਏ। ਜਿੰਨ੍ਹਾਂ ’ਚੋਂ 1 ਦੀ ਹਾਲਤ ਨਾਜੁਕ ਸੀ, ਜਿਸ ਨੂੰ ਚੰਡੀਗੜ ਰੈਫ਼ਰ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜਖ਼ਮੀਆਂ ਦੀ ਪਹਿਚਾਣ ਐਮਾਜ਼ੋਨ ਕੰਪਨੀ ਦੇ ਡਰਾਈਵਰ ਰਤਨੇਸ਼ ਕੁਮਾਰ ਤੇ ਉਸ ਦਾ ਸਹਾਇਕ ਮਨੋਜ ਕੁਮਾਰ ਆਦਿ ਵਜੋਂ ਹੋਈ ਹੈ। ਜਿੰਨ੍ਹਾਂ ’ਚੋਂ ਮਨੋਜ ਕੁਮਾਰ ਮੁਢਲੀ ਸਹਾਇਤਾ ਉਪਰੰਤ ਚੰਡੀਗੜ ਰੈਫ਼ਰ ਕਰ ਦਿੱਤਾ ਗਿਆ ਹੈ।

LEAVE A REPLY

Please enter your comment!
Please enter your name here