ਜੰਮ ਕਸ਼ਮੀਰ ’ਚ ਪੰਜ ਅੱਤਵਾਦੀ ਢੇਰ

Kulgam Encounter

ਇਲਾਕੇ ’ਚ ਸਚਰ ਆਪਰੇਸ਼ਨ ਜਾਰੀ (Kulgam Encounter)

ਕੁਲਗਾਮ । ਜੰਮੂ-ਕਸ਼ਮੀਰ ਦੇ ਕੁਲਗਾਮ ‘ਚ ਸੁਰੱਖਿਆ ਬਲਾਂ ਨਾਲ ਮੁਕਾਬਲੇ ‘ਚ 5 ਅੱਤਵਾਦੀ ਮਾਰੇ ਗਏ। ਇਹ ਪੰਜੇ ਅੱਤਵਾਦੀ ਲਸ਼ਕਰ-ਏ-ਤੋਇਬਾ ਨਾਲ ਜੁੜੇ ਸਨ। 16 ਨਵੰਬਰ ਦੀ ਸ਼ਾਮ ਨੂੰ ਸੁਰੱਖਿਆ ਬਲਾਂ ਨੂੰ ਕੁਲਗਾਮ ਦੇ ਸਮਾਨੂ ਇਲਾਕੇ ‘ਚ ਅੱਤਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ਮਿਲੀ ਸੀ। ਜਿਸ ਤੋਂ ਬਾਅਦ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ ਇਸ ਦੌਰਾਨ ਅੱਤਵਾਦੀਆਂ ਨੇ ਫੌਜ ’ਤੇ ਗੋਲੀਬਾਰੀ ਕੀਤੀ। (Kulgam Encounter)

ਇਹ ਵੀ ਪੜ੍ਹੋ: LPG Cylinder Price: ਖੁਸ਼ਖਬਰੀ! LPG ਸਿਲੰਡਰ ਹੋਇਆ ਐਨਾ ਸਸਤਾ, ਨਵੀਂ ਕੀਮਤ ਵੇਖੋ

ਇਸ ਤੋਂ ਬਾਅਦ ਮੁਕਾਬਲਾ ਸ਼ੁਰੂ ਹੋ ਗਿਆ। ਮੁਕਾਬਲੇ ਦੌਰਾਨ ਫੌਜ ਨੇ 5 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ।  ਇਸ ਆਪਰੇਸ਼ਨ ’ਚ ਫੌਜ ਦੀ 34ਵੀਂ ਰਾਸ਼ਟਰੀ ਰਾਈਫਲਜ਼, 9 ਪੈਰਾ (ਏਲੀਟ ਸਪੈਸ਼ਲ ਫੋਰਸ ਯੂਨਿਟ), ਸੀਆਰਪੀਐਫ ਅਤੇ ਰਾਜ ਪੁਲਿਸ ਦੇ ਜਵਾਨ ਸ਼ਾਮਲ ਸਨ। ਇਹ ਮੁਕਾਬਲਾ ਕਰੀਬ 19 ਘੰਟੇ ਤੱਕ ਚੱਲਿਆ। ਜਿਸ ਘਰ ਵਿਚ ਪੰਜ ਅੱਤਵਾਦੀ ਲੁਕੇ ਹੋਏ ਸਨ, ਕਰਾਸ ਫਾਇਰਿੰਗ ਦੌਰਾਨ ਉਸ ’ਚ ਅੱਗ ਲੱਗ ਗਈ। ਅੱਤਵਾਦੀਆਂ ਦੀਆਂ ਲਾਸ਼ਾਂ ਨੂੰ ਡਰੋਨ ਕੈਮਰਿਆਂ ਰਾਹੀਂ ਦੇਖਿਆ ਗਿਆ ਹੈ।

LEAVE A REPLY

Please enter your comment!
Please enter your name here