ਮੁਰਾਦਾਬਾਦ ਜੇਲ੍ਹ ‘ਚ ਬੰਦ ਪੰਜ ਪੱਥਰਬਾਜ਼ ਕੈਰੋਨਾ ਪਾਜ਼ਿਟਵ
ਮੁਰਾਦਾਬਾਦ। ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਵਿੱਚ, ਮੈਡੀਕਲ ਟੀਮ ‘ਤੇ ਹਮਲਾ ਕਰਨ ਦੇ ਦੋਸ਼ ਵਿੱਚ ਪੰਜ ਮੁਲਜ਼ਮਾਂ ਨੂੰ ਜਿਲ੍ਹਾ ਜੇਲ ‘ਚ ਬੰਦ ਕੀਤਾ ਗਿਆ ਸੀ। ਜਾਂਚ ਦੌਰਾਨ ਉਹ ਕੋਰੋਨਾ ਪਾਜ਼ਿਟਵ ਪਾਏ ਗਏ ਹਨ। ਮੁੱਖ ਮੈਡੀਕਲ ਅਫਸਰ ਡਾ. ਐਮ.ਸੀ. ਗਰਗ ਨੇ ਮੰਗਲਵਾਰ ਨੂੰ ਇਥੇ ਦੱਸਿਆ ਕਿ ਪਿਛਲੇ ਹਫਤੇ ਮੁਰਾਦਾਬਾਦ ਦੇ ਨਵਾਬਪੁਰਾ ਦੇ ਡਾਕਟਰਾਂ ਅਤੇ ਪੁਲਿਸ ਕਰਮੀਆਂ ‘ਤੇ ਪੱਥਰਬਾਜੀ ਕਰਨ ਦੇ ਦੋਸ਼ ‘ਚ ਜਿਲ੍ਹਾ ਜੇਲ੍ਹ ‘ਚ ਬੰਦ 17 ‘ਚੋਂ ਪੰਜ ਕੋਰੋਨਾ ਪਾਜ਼ਿਟਵ ਪਾਏ ਗਏ ਹਨ।
ਸੋਮਵਾਰ ਦੇਰ ਰਾਤ ਨੂੰ ਮਿਲੀ ਰਿਪੋਰਟ ‘ਚ 15 ਨਵੇਂ ਮਾਮਲੇ ਸਾਹਮਣੇ ਆਏ ਸਨ। ਜਿਸ ‘ਚ ਕੁਆਰੰਟੀਨ ਸੈਂਟਰ ‘ਚ ਤੈਨਾਤ ਡਾਕਟਰ, ਇੱਕ ਨਰਸ ਵੀ ਕੋਰੋਨਾ ਪਾਜ਼ਿਟਵ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਇੱਕ ਦਿੱਲੀ ਯੂਨੀਵਰਸਿਟੀ ਦੀ ਵਿਦਿਆਰਥਣ ਜੋ ਲਾਕਡਾਊਨ ਦੌਰਾਨ ਵਾਪਸ ਆਈ ਸੀ, ਉਹ ਵੀ ਕੋਰੋਨਾ ਪਾਜ਼ਿਟਵ ਪਾਈ ਗਈ ਹੈ। ਉੱਥੇ ਹੀ ਜੇਲ ਭੇਜਣ ਤੋਂ ਪਹਿਲਾ ਇਨ੍ਹਾਂ ਨੂੰ ਥਾਣਾ ਨਾਗਫਨੀ ‘ਚ ਰੱਖਿਆ ਗਿਆ ਸੀ। ਥਾਣੇ ਨੂੰ ਵੀ ਸੈਨੇਟਾਈਜ਼ ਕਰਵਾਉਣ ਦੇ ਨਾਲ ਹੀ ਪੂਰੇ ਸਟਾਫ਼ ਨੂੰ ਕੁਆਰੰਟੀਨ ਕਰਨ ‘ਤੇ ਵਿਚਾਰ ਕੀਤਾ ਜਾ ਰਿਹਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।