ਲਖਨਊ (ਸੱਚ ਕਹੂੰ ਨਿਊਜ਼)। ਉੱਤਰ ਪ੍ਰਦੇਸ਼ ’ਚ ਲਖਨਊ ਜ਼ਿਲ੍ਹੇ ਦੇ ਕਾਕੋਰੀ ਖੇਤਰ ’ਚ ਇੱਕ ਘਰ ’ਚ ਗੈਸ ਸਿਲੰਡਰ ’ਚ ਧਮਾਕੇ ਤੋਂ ਬਾਅਦ ਅੱਗ ਲੱਗਣ ਨਾਲ ਇੱਕ ਹੀ ਪਰਿਵਾਰ ਦੇ ਪੰਜ ਮੈਂਬਰਾਂ ਦੀ ਮੌਤ ਹੋ ਗਈ ਹੈ ਅਤੇਚਾਰ ਹੋਰ ਜਖ਼ਮੀ ਹੋ ਗਏ ਹਨ। ਪੁਲਿਸ ਸੂਤਰਾਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਿਸ ਸੂਤਰਾਂ ਨੇ ਦੱਸਿਆ ਕਿਹ ਘਟਨਾ ਹਾਤਾ ਹਜਰਤ ਸਾਹਿਬ ਵਾਰਡ ਦੀ ਹੈ ਜਿੱਥੇ ਮੁਸ਼ੀਰ ਸਾਹਿਬ ਵਾਰਡ ਦੀ ਹੈ ਜਿੱਥੇ ਮੁਸ਼ੀਰ ਦੇ ਘਰ ’ਚ ਸ਼ਾਰਟ ਸਰਕਟ ਨਾਲ ਅੱਗ ਲੱਗ ਗਈ। (Accident)
ਉਨ੍ਹਾਂ ਕਿਹਾ ਕਿ ਗਰਮੀ ਐਨੀ ਤੇਜ਼ ਸੀ ਕਿ ਘਰ ’ਚ ਰੱਖਿਆ ਸਿਲੰਡਰ ਘਟ ਗਿਆ, ਜਿਸ ਨਾਲ ਛੱਤ ਅਤੇ ਕੰਧ ਢਹਿ ਗਈ। ਪੁਲਿਸ ਸੂਤਰਾਂ ਨੇ ਦੱਸਿਆ ਕਿ ਅੱਗ ਬੁਝਾਊ ਦਸਤੇ ਦੀਆਂ ਗੱਡੀਆਂ ਦੇ ਨਾਲ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਬਚਾਅ ਮੁਹਿੰਮ ਚਲਾਈ, ਜਿਸ ਦੌਰਾਨ ਘਰ ਦੇ ਅੰਦਰ ਫਸੇ ਲੋਕਾਂ ਨੂੰ ਬਾਹਰ ਕੱਢਿਆ ਗਿਆ। ਉਨ੍ਹਾਂ ਕਿਹਾ ਕਿ ਜਖਮੀਆਂ ਨੂੰ ਟਰਾਮਾ ਸੈਂਟਰ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਮੁਸ਼ੀਰ, ਉਸ ਦੀ ਪਤਨੀ ਹੁਸਨਾ ਬਾਨੋ, ਭਤੀਜੀ ਹਿਨਾ, ਹੁਮਾ ਅਤੇ ਸੈਆ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਸੂਤਰਾਂ ਨੇ ਦੱਸਿਆ ਕਿ ਘਟਨਾ ’ਚ ਅਜਮਤ, ਮੁਸ਼ੀਰ ਦੀ ਧੀ ਲਾਕਬ, ਇੰਸ਼ਾ ਤੇ ਅਨਮ ਗੰਭੀਰ ਰੂਪ ’ਚ ਜਖਮੀ ਹੋ ਗਏ ਅਤੇ ਉਨ੍ਹਾਂ ਦਾ ਇਲਾਜ ਟਰਾਮਾ ਸੈਂਟਰ ’ਚ ਕੀਤਾ ਜਾ ਰਿਹਾ ਹੈ। (Accident)
Also Read : 300 ਯੂਨਿਟ ਮੁਫਤ ਬਿਜਲੀ ਵਾਲੀ ‘ਪੀਐਮ ਸੂਰਿਆ ਘਰ’ ਯੋਜਨਾ ਦਾ ਲਾਭ ਉਠਾਓ