ਮੰਦਰ ਦੇ ਪੁਜਾਰੀ ਸਮੇਤ 25 ਲੋਕ ਮੰਦਰ ਦੇ ਤਲਾਬ ‘ਚ ਉਤਰੇ, ਵਾਪਰਿਆ ਵੱਡਾ ਹਾਦਸਾ

Chennai NewsTamil, Nadu

5 ਸ਼ਰਧਾਲੂਆਂ ਦੀ ਡੁੱਬ ਕੇ ਮੌਤ

ਚੇਨਈ (ਏਜੰਸੀ)। ਤਾਮਿਲਨਾਡੂ ਦੇ ਚੇਨਈ ਸ਼ਹਿਰ ਦੇ ਨੰਗਨਲੂਰ ਖੇਤਰ ਵਿੱਚ ਬੁ੍ੱਧਵਾਰ ਨੂੰ ਇੱਕ ਦਰਦਨਾਕ ਘਟਨਾ ’ਚ ਮੰਦਰ ਦੇ ਤਾਲਾਬ ਵਿੱਚ ਡੁੱਬਣ ਨਾਲ ਪੰਜ ਲੋਕਾਂ ਦੀ ਮੌਤ ਹੋ ਗਈ। (ਚੇਨਈ) (Chennai NewsTamil, Nadu) ਪੁਲਿਸ ਨੇ ਦੱਸਿਆ ਕਿ ਇਹ ਘਟਨਾ ਧਰਮਲਿੰਗੇਸ਼ਵਰ ਮੰਦਰ ‘ਚ ਉਸ ਸਮੇਂ ਵਾਪਰੀ ਜਦੋਂ ਤਮਿਲ ਮਹੀਨਾ ‘ਪੰਗੁਨੀ’ ਦੇ ਸਮਾਪਨ ਤੇ ਦਸ ਰੋਜ਼ਾ ਸਾਲਾਨਾ ਉਤਸਵ ਤੀਰਥਵਾਰੀ ਮਨਾਇਆ ਜਾ ਰਿਹਾ ਸੀ। ਇਸ ਤਿਉਹਾਰ ਦੌਰਾਨ ਮੰਦਰ ਵਿੱਚ ਵਿਸ਼ੇਸ਼ ਦੇਵਤੇ ਦੀ ਮੂਰਤੀ ਨੂੰ ਮੰਦਰ ਦੇ ਤਾਲਾਬ ਵਿੱਚ ਇਸ਼ਨਾਨ ਕਰਵਾਇਆ ਜਾਂਦਾ ਹੈ।

ਇਹ ਵੀ ਪੜ੍ਹੋ : ਸੜਕ ਹਾਦਸੇ ਤੋਂ ਬਾਅਦ ਰਿਸ਼ਭ ਪੰਤ ਆਈਪੀਐਲ ’ਚ ਆਏ ਨਜ਼ਰ

ਕਿਵੇਂ ਵਾਪਰਿਆ ਹਾਦਸਾ (Chennai NewsTamil, Nadu)

ਪੁਲਿਸ ਸੂਤਰਾਂ ਨੇ ਦੱਸਿਆ ਕਿ ਪੰਜ ਮ੍ਰਿਤਕਾਂ ‘ਚੋਂ ਚਾਰ ਦੀ ਪਛਾਣ ਰਾਘਵਨ, ਲੋਕੇਸ਼ਵਰਨ, ਬਨੇਸ਼ ਅਤੇ ਸੂਰਿਆ ਵਜੋਂ ਹੋਈ ਹੈ, ਜਦੋਂਕਿ ਪੰਜਵੇਂ ਵਿਅਕਤੀ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। (ਤਾਮਿਲਨਾਡੂ) ਪੁਲਿਸ ਅਤੇ ਫਾਇਰ ਕਰਮੀਆਂ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ਾਂ ਨੂੰ ਬਾਹਰ ਕੱਢਿਆ ਅਤੇ ਪੋਸਟਮਾਰਟਮ ਲਈ ਕਰੋਮਪੇਟ ਦੇ ਸਰਕਾਰੀ ਹਸਪਤਾਲ ਭੇਜ ਦਿੱਤਾ। ਹਾਦਸਾ ਵਾਪਰਨ ਸਮੇਂ ਮੰਦਰ ਦੇ ਪੁਜਾਰੀ ਸਮੇਤ ਰਸਮ ਨਾਲ ਜੁੜੇ ਕਰੀਬ 25 ਲੋਕ 20 ਫੁੱਟ ਡੂੰਘੇ ਛੱਪੜ ‘ਚ ਵੜ ਗਏ ਸਨ। ਪੁਲਿਸ ਨੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਹੈ ਅਤੇ ਮੰਦਰ ਨੂੰ ਬੰਦ ਕਰ ਦਿੱਤਾ ਗਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ