ਟਰੈਕਟਰ ਪਲਟਣ ਨਾਲ ਪੰਜ ਦੀ ਮੌਤ

Road Accident

ਟਰੈਕਟਰ ਪਲਟਣ ਨਾਲ ਪੰਜ ਦੀ ਮੌਤ

ਬਿਲਾਸਪੁਰ, ਏਜੰਸੀ। ਛਤੀਸਗੜ੍ਹ ‘ਚ ਬਿਲਾਸਪੁਰ ਦੇ ਹਿਰੀ ਥਾਣਾ ਖੇਤਰ ਦੇ ਅਟਰਾਰ ਪਿੰਡ ‘ਚ ਇੱਕ ਟਰੈਕਟਰ ਦੇ ਬੇਕਾਬੂ ਹੋਕੇ ਪਲਟ ਜਾਣ ਨਾਲ ਪੰਜ ਮਜ਼ਦੂਰਾਂ ਦੀ ਮੌਤ ਹੋ ਗਈ। ਪੁਲਿਸ ਸੂਤਰਾਂ ਨੇ ਦੱਸਿਆ ਕਿ ਕੋਨੀ ਖੇਤਰ ਦੇ ਚੁਮਕੰਵਾ ਨਿਵਾਸੀ ਮਜ਼ਦੂਰ ਐਤਵਾਰ ਦੀ ਸ਼ਾਮ ਇੱਕ ਠੇਕੇਦਾਰ ਦੇ ਤਹਿਤ ਬਿਜਲੀ ਮਾਰ ਲਾਉਣ ਦੇ ਕੰਮ ਤੋਂ ਬਾਅਦ ਅਟਰਾਰ ਪੰਚਾਇਤ ਭਵਨ ਵਾਪਸ ਜਾ ਰਹੇ ਸਨ ਜਿੱਥੇ ਉਹਨਾਂ ਦੇ ਠਹਿਰਨ ਦੀ ਵਿਵਸਥਾ ਕੀਤੀ ਗਈ ਸੀ। ਇਸੇ ਦੌਰਾਨ ਟਰੈਕਟਰ ਬੇਕਾਬੂ ਹੋ ਕੇ ਪਾਣੀ ਨਾਲ ਭਰੇ ਖੱਡੇ ‘ਚ ਪਲਟ ਗਿਆ। ਹਾਦਸੇ ‘ਚ ਟਰੈਕਟਰ ਚਾਲਕ ਅਤੇ ਚਾਰ ਮਜ਼ਦੂਰਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਹਿਚਾਣ ਟਰੈਕਟਰ ਚਾਲਕ ਅਕਸ਼ੈ ਖੈਰਵਾਰ, ਸੂਰਜ ਸਾਹੂ, ਰਾਜਕੁਮਾਰ ਨੇਤਾਮ ਅਤੇ ਰਮਾਇਣ ਸਾਹੂ ਵਜੋਂ ਕੀਤੀ ਗਈ ਹੈ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜ਼ਰੂਰੀ ਤਫਤੀਸ ਕੀਤੀ ਜਾ ਰਹੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here